ਜਤਿੰਦਰ ਸਿੰਘ ਹਮਦਰਦ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੁਲਾਈ:
ਲੋਕ ਸੰਪਰਕ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ (ਸੇਵਾਮੁਕਤ) ਡਾ. ਅਜੀਤ ਕੰਵਲ ਸਿੰਘ ਦੇ ਪਿਤਾ ਅਤੇ ਅਜੀਤ ਅਖ਼ਬਾਰ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਵੱਡੇ ਭਰਾ ਜਤਿੰਦਰ ਸਿੰਘ ਹਮਦਰਦ ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਅੱਜ ਇੱਥੋਂ ਦੇ ਗੁਰਦੁਆਰਾ ਸਾਚਾ ਧੰਨ ਸਾਹਿਬ ਵਿਖੇ ਕੀਤੀ ਗਈ। ਅੰਤਿਮ ਅਰਦਾਸ ਮੌਕੇ ਭਾਈ ਲਖਵਿੰਦਰ ਸਿੰਘ ਤੇ ਸਾਥੀਆਂ ਨੇ ਰਸਭਿੰਨਾ ਕੀਰਤਨ ਕੀਤਾ।

ਇਸ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਆਮ ਆਦਮੀ ਪਾਰਟੀ ਦੇ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ, ਡਾ. ਉਪਿੰਦਰ ਸਿੰਘ ਲਾਂਬਾ, ਡਾਇਰੈਕਟਰ ਰਾਜ ਬਹਾਦਰ ਸਿੰਘ, ਲੋਕ ਸੰਪਰਕ ਵਿਭਾਗ ਦੇ ਸੰਯੁਕਤ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ, ਡਿਪਟੀ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ, ਸ੍ਰੀਮਤੀ ਸ਼ਿਖਾ ਨਹਿਰਾ, ਜਗਜੀਤ ਸਿੰਘ ਦਰਦੀ ਸੰਪਾਦਕ ਚੜ੍ਹਦੀਕਲਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪ੍ਰੀਤ ਕੰਵਲ ਸਿੰਘ, ਸਾਬਕਾ ਡਿਪਟੀ ਡਾਇਰੈਕਟਰ ਡਾ. ਮੇਘਾ ਸਿੰਘ, ਬਿਊਰੋ ਪ੍ਰਮੁੱਖ ਹਰਕੰਵਲਜੀਤ ਸਿੰਘ, ਜ਼ਿਲ੍ਹਾ ਇੰਚਾਰਜ ਅਜੀਤ ਸਮੂਹ ਮੁਹਾਲੀ ਕੇਵਲ ਸਿੰਘ ਰਾਣਾ, ਪੱਤਰਕਾਰ ਦੀਪਕ ਚਨਾਰਥਲ, ਜੈ ਸਿੰਘ ਛਿੱਬਰ, ਅਨਿਲ ਭਾਰਦਵਾਜ, ਲਾਭ ਸਿੰਘ ਖੀਵਾ, ਬਲਵਿੰਦਰ ਜੰਮੂ, ਦਵਿੰਦਰ ਸਿੰਘ ਕੋਹਲੀ, ਅਰਵਿੰਦਰ ਕੌਰ ਜੌਹਲ, ਸਰਬਜੀਤ ਸਿੰਘ ਧਾਲੀਵਾਲ, ਪ੍ਰੋ. ਨਵਜੀਤ ਸਿੰਘ ਜੌਹਲ, ਪ੍ਰੋ. ਅਵਤਾਰ ਸਿੰਘ, ਨਗਿੰਦਰ ਸਿੰਘ, ਡਾ. ਭੁਪਿੰਦਰ ਬੱਤਰਾ, ਨਲਿਨ ਅਚਾਰੀਆ, ਕੁਲਜੀਤ ਸਿੰਘ, ਸੁਰਜੀਤ ਸਿੰਘ ਸੈਣੀ, ਜਗਤਾਰ ਸਿੱਧੂ, ਗੁਰਪ੍ਰੀਤ ਸਿੰਘ ਨਿੱਬਰ, ਉਜਾਗਰ ਸਿੰਘ, ਕਮਲਜੀਤ ਸਿੰਘ ਬਨਵੈਤ, ਸਾਧੂ ਸਿੰਘ ਬਰਾੜ, ਪਰਮੀਤ ਸਿੰਘ, ਜਸਵਿੰਦਰ ਸਿੰਘ ਦਾਖਾ, ਓਮਾ ਸ਼ਰਮਾ, ਰਜਿੰਦਰ ਸਿੰਘ ਬਾਠ, ਹਰੀਸ਼ ਮਾਨਵ, ਕਰਾਈਮ ਰਿਪੋਰਟਰ ਜਸਬੀਰ ਸਿੰਘ ਜੱਸੀ, ਸਿੱਖਿਆ ਪ੍ਰਤੀਨਿੱਧ ਤਰਵਿੰਦਰ ਸਿੰਘ ਬੈਨੀਪਾਲ, ਹਰਦੇਵ ਸਿੰਘ ਹਰਪਾਲਪੁਰ ਸਮੇਤ ਹੋਰ ਕਈ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਖਣਨ ਵਿਭਾਗ ਦੀ ਜਾਅਲੀ ਵੈੱਬਸਾਈਟ ਦਾ ਮਾਸਟਰਮਾਈਂਡ ਗ੍ਰਿਫ਼ਤਾਰ ਜਾਅਲੀ ਖਣਨ ਰਸੀਦਾਂ ਤਿਆਰ…