
ਜਰਨੈਲ ਸਿੰਘ ਸੋਢੀ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ:
ਕਰੋਨਾ ਮਹਾਮਾਰੀ ਬਹੁਤ ਖਤਰਨਾਕ ਤੇ ਜਾਨਲੇਵਾ ਬੀਮਾਰੀ ਹੈ। ਜਿਸ ਤੋਂ ਸਾਨੂੰ ਲਗਾਤਾਰ ਬਚਾਅ ਤੇ ਸਾਵਧਾਨੀ ਰੱਖਣੀ ਪਵੇਗੀ। ਇਹ ਵਿਚਾਰ ਅੱਜ ਪਿੰਡ ਰੁੜਕਾ ਵਿਖੇ ਪੱਤਰਕਾਰ ਗੁਰਮੀਤ ਸਿੰਘ ਸ਼ਾਹੀ ਦੇ ਪਿਤਾ ਮਰਹੂਮ ਜਰਨੈਲ ਸਿੰਘ ਸੋਢੀ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਬੋਲਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਥੋੜਾ ਜਿਹਾ ਅਵੇਸਲਾਪਨ ਵੀ ਖਤਰਨਾਕ ਸਾਬਤ ਹੋ ਸਕਦਾ ਹੈ ਅਤੇ ਬਹੁਤ ਸਾਰੇ ਲੋਕ ਕਰੋਨਾ ਨੈਗੇਟਿਵ ਆਉਣ ਤੋਂ ਬਾਅਦ ਜਾਨ ਗੁਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਟੀਕਾਕਰਨ ਕਰਾਉਣ ਤੇ ਮਾਸਕ ਪਹਿਨਣਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਨਾ ਮੁਰਾਦ ਬਿਮਾਰੀ ਤੋਂ ਖਹਿੜਾ ਛੁਡਾ ਸਕੀਏ।
ਸਵ. ਜਰਨੈਲ ਸਿੰਘ ਸੋਢੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸੋਢੀ ਪਰਿਵਾਰ ਖਾਸ ਕਰਕੇ ਗੁਰਮੀਤ ਸਿੰਘ ਸ਼ਾਹੀ ਨਾਲ ਉਨ੍ਹਾਂ ਦੇ ਪੁਰਾਣੇ ਸਬੰਧ ਹਨ ਅਤੇ ਇਹ ਪਰਿਵਾਰ ਹਮੇਸ਼ਾ ਲੋਕ ਸੇਵਾ ਲਈ ਅੱਗੇ ਰਿਹਾ ਹੈ। ਉਨ੍ਹਾਂ ਸੋਢੀ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਹੌਸਲਾ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਹਰ ਸਮੇਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਪੁੱਤਰ ਗੁਰਮੀਤ ਸਿੰਘ ਸ਼ਾਹੀ ਜੋ ਮੁਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਰਹੇ ਅਤੇ ਹੁਣ ਮੌਜੂਦਾ ਜਨਰਲ ਸਕੱਤਰ ਹਨ ਨੇ ਹਮੇਸ਼ਾ ਲੋਕ ਪੱਖੀ ਪੱਤਰਕਾਰੀ ਕੀਤੀ ਹੈ।
ਇਸ ਮੌਕੇ ਮੁਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਜਰਨੈਲ ਸਿੰਘ ਸੋਢੀ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੀ ਉਮਰ ਫੌਜ ਦੀ ਐਮਈਐਸ ਬ੍ਰਾਂਚ ਵਿੱਚ ਬੇਦਾਗ ਨੌਕਰੀ ਕੀਤੀ ਹੈ ਅਤੇ ਸੇਵਾਮੁਕਤੀ ਤੋਂ ਬਾਅਦ ਉਹ ਧਾਰਮਿਕ ਤੇ ਸਮਾਜਿਕ ਕੰਮਾਂ ਵਿੱਚ ਵਧ ਚੜ੍ਹਕੇ ਹਿੱਸਾ ਲੈਂਦੇ ਰਹੇ ਹਨ। ਉਨ੍ਹਾਂ ਨੇ ਪ੍ਰੈਸ ਕਲੱਬ ਸਮੇਤ ਹੋਰ ਸੰਸਥਾਵਾਂ ਸੋਗ ਮਤੇ ਵੀ ਪੜ੍ਹੇ ਗਏ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਸਿੱਧੂ, ਨੌਨਿਹਾਲ ਸਿੰਘ ਸੋਢੀ, ਭੁਪਿੰਦਰ ਸਿੰਘ ਵਾਲੀਆ, ਡਾ.ਐਸ.ਐਸ.ਆਹਲੂਵਾਲੀਆ, ਜੋਧਾ ਸਿੰਘ ਮਾਨ, ਅਕਵਿੰਦਰ ਸਿੰਘ ਗੋਸਲ, ਅਧਿਆਪਕ ਆਗੂ ਜਸਵੀਰ ਸਿੰਘ ਗੋਸਲ, ਡਾ. ਕਰਮਜੀਤ ਸਿੰਘ ਚਿੱਲਾ, ਸਤਵਿੰਦਰ ਸਿੰਘ ਧੜਾਕ, ਪਰਦੀਪ ਸਿੰਘ ਹੈਪੀ, ਗੁਰਦੀਪ ਸਿੰਘ ਬੈਨੀਪਾਲ, ਕੁਲਦੀਪ ਸਿੰਘ, ਗੁਰਜੀਤ ਸਿੰਘ ਬਿੱਲਾ, ਹਰਬੰਸ ਸਿੰਘ ਬਾਗੜੀ, ਮਹਿਤਾਬ ਊਦ ਦੀਨ, ਹਰਿੰਦਰਪਾਲ ਸਿੰਘ ਹੈਰੀ, ਧਰਮ ਸਿੰਘ, ਨਾਹਰ ਸਿੰਘ ਧਾਲੀਵਾਲ, ਸੁਸ਼ੀਲ ਗਰਚਾ, ਐਮਪੀ ਕੌਸਿਕ, ਭੁਪਿੰਦਰ ਬੱਬਰ, ਬਲਜੀਤ ਮਰਵਾਹਾ, ਵਿਜੇ ਕੁਮਾਰ, ਸੁਰਜੀਤ ਸਿੰਘ ਸੱਤੀ, ਵਿੱਕੀ ਘਾਰੂ, ਕੁਲਵਿੰਦਰ ਬਾਵਾ, ਅਮਰਜੀਤ ਸਿੰਘ, ਰਣਜੀਤ ਸਿੰਘ ਰਾਣਾ, ਮਨਜੀਤ ਚਾਨਾ, ਰਾਜਕੁਮਾਰ ਅਰੋੜਾ, ਪਾਲ ਸਿੰਘ ਕੰਸਾਲਾ, ਕੁਲਵੰਤ ਕੋਟਲੀ (ਸਾਰੇ ਪੱਤਰਕਾਰ), ਅਰੁਣ ਨਾਭਾ, ਮੁਹਾਲੀ ਪ੍ਰੈਸ ਕਲੱਬ ਦੇ ਮੈਨੇਜਰ ਜਗਦੀਸ਼ ਸ਼ਾਰਧਾ, ਕ੍ਰਿਪਾਲ ਸਿੰਘ ਕਲਕੱਤਾ, ਹਾਜ਼ਰ ਸਨ। ਅਤੇ ਪਿੰਡ ਰੁੜਕਾ ਦੇ ਸਰਪੰਚ ਹਰਜੀਤ ਸਿੰਘ, ਪਿੰਡ ਕੰਬਾਲਾ ਦੇ ਸਰਪੰਚ ਅਮਰੀਕ ਸਿੰਘ ਹਾਜ਼ਰ ਸਨ।