nabaz-e-punjab.com

ਲੜਕੀਆਂ ਦੇ ਰੱਸਾ ਕੱਸੀ ਦੇ ਮੁਕਾਬਲੇ ਤੇ ਸਿਨੀਅਰ ਸਿਟੀਜਨਾਂ ਦੀ ਦੌੜ ਕਰਵਾਈ

ਐਸਡੀਐਮ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਜੇਤੂ ਟੀਮਾਂ ਨੂੰ ਕੀਤਾ ਸਨਮਾਨ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 17 ਅਗਸਤ:
ਖਰੜ ਉਪ ਮੰਡਲ ਪ੍ਰਸ਼ਾਸ਼ਨ ਵਲੋਂ ਰੋਟਰੀ ਕਲੱਬ ਦੇ ਸਹਿਯੋਗ ਨਾਲ ਸ਼ਹੀਦ ਕਾਂਸ਼ੀ ਰਾਮ ਫਿਜ਼ੀਕਲ ਕਾਲਜ਼ ਭਾਗੂਮਾਜਰਾ ਦੇ ਖੇਡ ਮੈਦਾਨ ਵਿਚ ਲੜਕੀਆਂ ਦੇ ਰੱਸਾਕੱਸੀ ਦੇ ਮੁਕਾਬਲੇ ਅਤੇ ਸਿਨੀਅਰ ਸਿਟੀਜਨਾਂ ਦੀ ਇੱਕ ਕਿਲੋਮੀਟਰ ਦੌੜ ਦੇ ਮੁਕਾਬਲੇ ਕਰਵਾਏ ਗਏ। ਐਸ.ਡੀ.ਐਮ. ਖਰੜ ਅਮਨਿੰਦਰ ਕੌਰ ਬਰਾੜ ਨੇ ਕਿਹਾ ਕਿ ਅੱਜ ਦੇ ਇਹ ਮੁਕਾਬਲੇ ਕਰਵਾਉਣ ਦਾ ਮਕਸਦ ਸੀ ਕਿ ਅਸੀ ‘ਬੇਟੀ ਬਚਾਓ ਬੇਟੀ ਪੜਾਓ’ ਦਾ ਨੌਜਵਾਨਾਂ ਨੂੰ ਅੱਛਾ ਸੰਦੇਸ ਮਿਲੇਗਾ ਅਤੇ ਸਿਨੀਅਰ ਸਿਟੀਜਨ ਦੀ ਦੌੜ ਦੀ ਤਰ੍ਹਾਂ ਨੌਜਵਾਨ ਵਰਗ ਆਪਣੀ ਸਿਹਤ ਸੰਭਾਲਣ ਲਈ ਅੱਗੇ ਆਵੇਗਾ। ਰੋਟਰੀ ਕਲੱਬ ਖਰੜ ਦੇ ਪ੍ਰਧਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਰੱਸਾਕੱਸੀ ਦੇ ਮੁਕਾਬਲੇ ਵਿਚ ਸ਼ਹੀਦ ਕਾਂਸੀ ਰਾਮ ਫਿਜੀਕਲ ਕਾਲਜ਼ ਭਾਗੂਮਾਜਰਾ ਦੇ ਲਛਮੀ ਬਾਈ ਹਾਊਸ ਨੇ ਪਹਿਲਾਂ, ਮਾਈ ਭਾਗੋ ਹਾਉਸ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਮਾਤਾ ਗੁਜ਼ਰੀ ਹਾਉਸ ਦੀ ਟੀਮ ਜੋ ਸੈਮੀਫਾਈਨ ਵਿਚ ਰਹੀ ਦਾ ਵੀ ਕਲੱਬ ਵਲੋਂ ਹੌਸਲਾ ਅਫਜ਼ਾਈ ਕੀਤੀ ਗਈ। ਸਿਨੀਅਰ ਸਿਟੀਜਨ ਦੀ ਇੱਕ ਕਿਲੋਮੀਟਰ ਦੌੜ ਵਿਚ ਲਖਵੀਰ ਸਿੰਘ ਨੇ ਪਹਿਲਾਂ, ਅਸੋਕ ਸ਼ਰਮਾ ਨੇ ਦੂਸਰਾ, ਜਗਤਾਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਜਦ ਕਿ ਪਰਜਮੀਤ ਸਿੰਘ, ਦਲਜੀਤ ਸਿੰਘ ਧਾਲੀਵਾਲ, ਪਰਮਜੀਤ ਸਿੰਘ ਵੀ ਅਗਲੇ ਸਥਾਨ ਪ੍ਰਾਪਤ ਕੀਤਾ। ਐਸ.ਡੀ.ਐਮ.ਵਲੋ ਜੇਤੂ ਟੀਮਾਂ, ਦੌੜ ਵਿਚ ਅਵੱਲ ਰਹਿਣ ਵਾਲਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਾਲਜ਼ ਦੇ ਪਿੰ੍ਰਸੀਪਲ ਭੁਪਿੰਦਰ ਸਿੰਘ ਘੁੰਮਣ, ਐਮ.ਐਮ.ਭਾਟੀਆ, ਧਰਮਪਾਲ ਕੌਸ਼ਲ, ਹਰਿੰਦਰਪਾਲ ਸਿੰਘ,ਹਰਨੇਕ ਸਿੰਘ ਐਸ.ਆਈ.ਐਸ.ਕੋਰਾ,ਕੋਚ ਸੰਦੀਪ ਸਿੰਘ ਸੰਧੂ, ਗੁਰਅਮ੍ਰਿੰਤਪਾਲ ਸਿੰਘ, ਹਰਦੀਪ ਸਿੰਘ, ਕੁਲਵਿੰਦਰ ਸਿੰਘ ਸੈਣੀ,ਪੀ.ਐਸ. ਮਾਂਗਟ, ਕੋਚ ਬੀ.ਐਸ.ਸਿੱਧੂ ਸਮੇਤ ਹੋਰ ਅਹੁੱਦੇਦਾਰ, ਕਾਲਜ਼ ਦੇ ਵਿਦਿਆਰਥੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…