nabaz-e-punjab.com

ਪਿੰਡ ਚਤਾਮਲੀ ਵਿੱਚ ਦਸਤਾਰ, ਦੁਮਾਲੇ ਸਜਾਉਣ ਅਤੇ ਗੁਰਬਾਣੀ ਕੰਠ ਮੁਕਾਬਲੇ ਆਯੋਜਿਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 21 ਅਗਸਤ:
ਇੱਥੋਂ ਦੇ ਨੇੜਲੇ ਪਿੰਡ ਚਤਾਮਲੀ ਵਿਖੇ ‘ਸ੍ਰੀ ਅਕਾਲ ਉਤਸਤ ਸੇਵਾ ਮਿਸ਼ਨ’ ਅਤੇ ਜਾਂਬਾਜ਼ ਸਰਦਾਰੀਆਂ ਟਰੱਸਟ ਸ੍ਰੀ ਚਮਕੌਰ ਸਾਹਿਬ ਵੱਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਪੰਚਾਇਤ ਤੇ ਖਾਲਸਾ ਗਰੁੱਪ ਚਤਾਮਲੀ ਦੇ ਸਹਿਯੋਗ ਨਾਲ ਦਸਤਾਰ, ਦੁਮਾਲੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਕਪਾਲ ਸਿੰਘ ਚਮਕੌਰ ਸਾਹਿਬ ਨੇ ਦੱਸਿਆ ਕਿ ਪ੍ਰਬੰਧਕਾਂ ਵੱਲੋਂ ਹਰੇਕ ਮਹੀਨੇ ਲੜੀਵਾਰ ਪਿੰਡਾਂ ਵਿੱਚ ਅਜਿਹੇ ਪ੍ਰੋਗਰਾਮ ਉਲੀਕੇ ਜਾਂਦੇ ਹਨ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸਿੱਖ ਧਰਮ ਜੋੜੀ ਰੱਖਿਆ ਜਾ ਸਕੇ।
ਉਕਪਾਲ ਸਿੰਘ ਚਮਕੌਰ ਸਾਹਿਬ ਨੇ ਦੱਸਿਆ ਕਿ ਚਤਾਮਲੀ ਵਿਖੇ ਕਰਵਾਏ ਗੁਰਬਾਣੀ ਕੰਠ ਮੁਕਾਬਲਿਆਂ ਵਿਚ ਮਨਕਰਨ ਸਿੰਘ ਨੇ ਪਹਿਲਾ, ਹਰਦੀਪ ਸਿੰਘ ਨੇ ਦੂਸਰਾ ਤੇ ਜਸਨੇਮ ਸਿੰਘ ਨੇ ਤੀਸਰਾ ਅਤੇ ਦੁਮਾਲੇ ਸਜਾਉਣ ਵਿਚ ਕਿਰਨਪ੍ਰੀਤ ਕੌਰ ਨੇ ਪਹਿਲਾ, ਹਰਦੀਪ ਸਿੰਘ ਨੇ ਦੂਸਰਾ, ਅਵਨੀਤ ਸਿੰਘ ਨੇ ਤੀਸਰਾ ਅਤੇ ਦਸਤਾਰ ਸਜਾਉਣ ਵਿਚ ਹਰਮਨਦੀਪ ਸਿੰਘ ਨੇ ਪਹਿਲਾ, ਹਰਨਦੀਪ ਇੰਘ ਨੇ ਦੂਸਰਾ, ਮਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਜੇਤੂਆਂ ਨੂੰ ਨਗਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਹਰਮੇਲ ਸਿੰਘ ਯੂ.ਐਸ.ਏ ਵਾਲਿਆਂ ਨੇ ਵਿਸ਼ੇਸ ਯੋਗਦਾਨ ਦਿੱਤਾ। ਇਸ ਮੌਕੇ ਸਰਬਜੀਤ ਸਿੰਘ ਜੱਸੀ, ਸਤਨਾਮ ਸਿੰਘ ਮੋਰਿੰਡਾ, ਬਾਬਾ ਦਰਸ਼ਨ ਸਿੰਘ ਚਮਕੁਰ ਸਾਹਿਬ, ਭਾਈ ਸੁਖਵੀਰ ਸਿੰਘ ਧਿਆਨਪੁਰਾ, ਹਰਮੇਲ ਸਿੰਘ ਯੂ.ਐਸ.ਏ, ਜਗਮੋਹਨ ਸਿੰਘ ਖਾਲਸਾ, ਦਵਿੰਦਰ ਸਿੰਘ, ਹਰਵਿੰਦਰ ਸਿੰਘ, ਮਨਿੰਦਰ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…