nabaz-e-punjab.com

ਪਿੰਡ ਸ਼ਕਰੂਲਾਂਪੁਰ ਵਿਚ ਬੱਚਿਆਂ ਦੇ ਕਰਵਾਏ ਦਸਤਾਰਬੰਦੀ ਦੇ ਮੁਕਾਬਲੇ

ਨਬਜ਼-ਏ-ਪੰਜਾਬ ਬਿਊਰੋ, ਖਰੜ, 12 ਜੂਨ:
ਸ਼ਹੀਦ ਭਗਤ ਸਿੰਘ ਯੂਥ ਸੇਵਾਵਾਂ ਕਲੱਬ ਸ਼ਕਰੂਲਾਂਪੁਰ ਵਲੋਂ ਬੱਚਿਆਂ ਨੂੰ ਆਰੰਭ ਤੋਂ ਹੀ ਦਸਤਾਰ ਨਾਲ ਜੋੜਨ ਲਈ ਪਹਿਲਾ ਦਸਤਾਰਬੰਦੀ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦੇ ਮੁੱਖ ਮਹਿਮਾਨ ਕਾਂਗਰਸੀ ਆਗੂ ਸੰਜੀਵ ਕੁਮਾਰ ਰੂਬੀ ਸਨ। ਕਲੱਬ ਦੇ ਪ੍ਰਧਾਨ ਪ੍ਰÎਭਜੋਤ ਸਿੰਘ ਨੇ ਦੱਸਿਆ ਕਿ ਬੱਚਿਆਂ ਦੇ ਇਸ ਦਸਤਾਰਬੰਦੀ ਮੁਕਾਬਲੇ ਦਾ ਨਤੀਜਾ ਅਮਰਜੀਤ ਸਿੰਘ ਫਿਰੋਜਪੁਰੀਆ, ਜਗਜੀਤ ਸਿੰਘ ,ਗੁਰਵੀਰ ਸਿੰਘ ਦੀ ਅਗਵਾਈ ਹੇਠ ਕੱਢ ਕੇ ਚੋਣ ਕੀਤੀ ਗਈ। ਦਸਤਾਰਬੰਦੀ ਮੁਕਾਬਲੇ ਵਿਚ 15 ਤੋਂ 19 ਸਾਲ ਦੇ 16 ਬੱਚਿਆਂ ਨੇ ਭਾਗ ਲਿਆ। ਹਰਪ੍ਰੀਤ ਸਿੰਘ ਨੇ ਪਹਿਲਾ ਸਥਾਨ, ਪ੍ਰਗਟ ਸਿੰਘ ਨੇ ਦੂਜਾ, ਅਤੇ ਸੰਦੀਪ ਸਿੰਘ ਨੇ ਤੀਸਰਾ ਹਾਸਲ ਕੀਤਾ। ਮੁਕਾਬਲੇ ਵਿਚ ਜੇਤ ਰਹੇ ਬੱਚਿਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਵਿਚ ਬੱਚਿਆਂ ਦਾ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਮੌਕੇ ਅਸੋਕ ਕੁਮਾਰ ਬਜਹੇੜੀ, ਮਾਸਟਰ ਪ੍ਰੇਮ ਸਿੰਘ ਖਰੜ ਤੇ ਸਮੂਹ ਪੰਚਾਇਤ ਮੈਂਬਰ ਅਤੇ ਪਿੰਡ ਨਿਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…