ਸੰਸਦ ਭਵਨ ਕੈਂਪਸ ਵਿੱਚ ਲਾਵਾਰਸ ਬੈਗ ਮਿਲਣ ਨਾਲ ਮਚੀ ਖਲਬਲੀ
ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 6 ਫਰਵਰੀ:
ਸੰਸਦ ਭਵਨ ਕੈਂਪਸ ਦੇ ਅੰਦਰ ਮਹਾਤਮਾ ਗਾਂਧੀ ਦੀ ਮੂਰਤੀ ਨੇੜੇ ਅੱਜ ਇਕ ਲਾਵਾਰਸ ਬੈਗ ਮਿਲਣ ਨਾਲ ਸੁਰੱਖਿਆ ਫੋਰਸਾਂ ਦਰਮਿਆਨ ਖਲਬਲੀ ਮਚ ਗਈ। ਸੰਸਦ ਦੇ ਸੂਤਰਾਂ ਨੇ ਦੱਸਿਆ ਕਿ ਅੱਜ ਸਵੇਰੇ ਬੈਗ ਮਿਲਦੇ ਹੀ ਸੁਰੱਖਿਆ ਫੋਰਸਾਂ ਨੂੰ ਸਾਵਧਾਨ ਕਰ ਦਿੱਤਾ ਗਿਆ ਅਤੇ ਸੁਰੱਖਿਆ ਕਰਮਚਾਰੀ ਤੁਰੰਤ ਹਾਦਸੇ ਵਾਲੀ ਜਗ੍ਹਾ ਤੇ ਪੁੱਜ ਗਏ। ਹਾਲਾਂਕਿ ਉਸ ਬੈਗ ਵਿੱਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਅਤੇ ਸੁਰੱਖਿਆ ਫੋਰਸ ਬੈਗ ਨੂੰ ਉੱਥੋਂ ਲੈ ਗਏ। ਸੂਤਰਾਂ ਨੇ ਦੱਸਿਆ ਕਿ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਬੈਗ ਕਿਸ ਦਾ ਹੈ।
ਜ਼ਿਕਰਯੋਗ ਹੈ ਕਿ ਸੰਸਦ ਦਾ ਬਜਟ ਸੈਸ਼ਨ ਚੱਲ ਰਿਹਾ ਹੈ। ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਵਿਰੋਧੀ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਮੁੱਖ ਪ੍ਰਵੇਸ਼ ਦੁਆਰ ਦੇ ਠੀਕ ਪਿੱਛੇ ਸਥਿਤ ਗਾਂਧੀ ਮੂਰਤੀ ਦੇ ਸਰਕਾਰ ਵੱਲੋਂ ਅਪਣਾਏ ਗਏ ਤਰੀਕੇ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਵਿਰੋਧੀ ਸੰਸਦ ਮੈਂਬਰਾਂ ਨਾਲ ਪ੍ਰਦਰਸ਼ਨ ਕਰ ਵਾਲਿਆਂ ਵਿੱਚ ਰਾਹੁਲ ਗਾਂਧੀ ਵੀ ਸ਼ਾਮਲ ਰਹੇ।