ਰਵਿਦਾਸ ਧਰਮਸ਼ਾਲਾ ਨੂੰ ਲੈ ਕੇ ਸਿਆਸਤ ਭਖੀ, ਮੁਰੰਮਤ ਕਾਰਜਾਂ ਦਾ ਦੋ ਵਾਰੀ ਹੋਇਆ ਉਦਘਾਟਨ

ਸਾਬਕਾ ਮੰਤਰੀ ਬਲਬੀਰ ਸਿੱਧੂ ਤੇ ਪਿੰਡ ਦੀ ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ ਨੇ ਵਾਰੋ-ਵਾਰੀ ਕੀਤਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਨਵੰਬਰ:
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਵਿੱਚ ਗੁਰੂ ਰਵਿਦਾਸ ਧਰਮਸ਼ਾਲਾ ਨੂੰ ਲੈ ਕੇ ਸਿਆਸਤ ਭਖ ਗਈ ਹੈ। ਧਰਮਸ਼ਾਲਾ ਦੀ ਮੁਰੰਮਤ ਦੇ ਕੰਮ ਦਾ ਸਿਹਰਾ ਲੈਣ ਲਈ ਸਿਆਸੀ ਆਗੂ ਉਤਾਵਲੇ ਹਨ। ਜਿਸਦੇ ਚੱਲਦਿਆਂ ਇਸ ਕੰਮ ਦਾ ਦੋ ਵਾਰ ਉਦਘਾਟਨ ਕੀਤਾ ਗਿਆ। ਕੁੰਭੜਾ ਤੋਂ ਆਜ਼ਾਦ ਗਰੁੱਪ ਦੀ ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ ਦੀ ਅਗਵਾਈ ਹੇਠ ਪਿੰਡ ਵਾਸੀਆਂ ਨੇ ਸਾਂਝੇ ਤੌਰ ’ਤੇ ਕੱਸੀ ਦਾ ਟੱਕ ਲਗਾ ਕੇ ਕੰਮ ਸ਼ੁਰੂ ਕਰਵਾਇਆ ਗਿਆ। ਪ੍ਰੰਤੂ ਥੋੜੇ ਸਮੇਂ ਬਾਅਦ ਹੀ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਵੱਖਰੇ ਤੌਰ ’ਤੇ ਆਪਣੇ ਸਮਰਥਕਾਂ ਨੂੰ ਇਕੱਠੇ ਕਰਕੇ ਇਸ ਕੰਮ ਦਾ ਉਦਘਾਟਨ ਕੀਤਾ ਗਿਆ।
ਬੀਬੀ ਰਮਨਪ੍ਰੀਤ ਕੌਰ ਕੁੰਭੜਾ ਅਤੇ ਹਰਮੇਸ਼ ਸਿੰਘ ਕੁੰਭੜਾ ਨੇ ਕਿਹਾ ਕਿ ਰਵੀਦਾਸ ਧਰਮਸ਼ਾਲਾ ਦਾ ਕੰਮ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਕਾਰਜਕਾਲ ਦੌਰਾਨ ਹਾਊਸ ਵਿੱਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ ਅਤੇ ਇਸ ਕੰਮ ’ਤੇ 14 ਲੱਖ 47 ਹਜ਼ਾਰ ਰੁਪਏ ਖ਼ਰਚੇ ਜਾਣਗੇ। ਹਰਮੇਸ਼ ਸਿੰਘ ਕੁੰਭੜਾ ਨੇ ਦੋਸ਼ ਲਾਇਆ ਕਿ ਸਿੱਧੂ ਦੇ ਉਦਘਾਟਨ ਕਰਨ ਸਮੇਂ ਆਜ਼ਾਦ ਗਰੁੱਪ ਦੇ ਸਮਰਥਕਾਂ ਵੱਲੋਂ ਇਤਰਾਜ਼ ਕਰਨ ’ਤੇ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਦੇ ਸਮਰਥਕਾਂ ਨੂੰ ਧਮਕੀਆਂ ਦਿੱਤੀਆਂ ਅਤੇ ਵੀਡੀਓ ਬਣਾ ਰਹੇ ਉਸ ਦੇ ਬੇਟੇ ਦਾ ਮੋਬਾਈਲ ਫੋਨ ਵੀ ਖੋਹ ਲਿਆ, ਜੋ ਸਿੱਧੂ ਦੇ ਜਾਣ ਤੋਂ ਬਾਅਦ ਵਾਪਸ ਕੀਤਾ ਗਿਆ।
ਇਸ ਮੌਕੇ ਲਾਭ ਸਿੰਘ, ਸ਼ੇਰ ਸਿੰਘ, ਰੂਪਾ ਸਿੰਘ, ਅਮਰੀਕ ਸਿੰਘ, ਗੁਰਮੁੱਖ ਸਿੰਘ, ਸੁਖਵਿੰਦਰ ਸਿੰਘ, ਗੁਲਾਬ ਸਿੰਘ, ਹਰਬੰਸ ਸਿੰਘ, ਬਚਿੱਤਰ ਸਿੰਘ, ਰਤਨ ਸਿੰਘ, ਨਾਗਰ ਸਿੰਘ, ਸਰੂਪ ਸਿੰਘ, ਰਾਜੂ ਸਿੰਘ ਲਾਡੀ, ਅਮਨਦੀਪ ਸਿੰਘ, ਜਸ਼ਨਪ੍ਰੀਤ ਸਿੰਘ ਬਾਵਾ, ਭੁਪਿੰਦਰ ਕੌਰ, ਸ਼ਿੰਦਰ ਕੌਰ, ਸੰਤੋ, ਮਾਇਆ, ਲਾਭੋ, ਗੁਰਮੀਤ ਕੌਰ, ਹਰਜਿੰਦਰ ਕੌਰ ਅਤੇ ਸਵਰਨ ਕੌਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…