ਅਸਲਾ ਚੋਰੀ ਮਾਮਲੇ ਵਿੱਚ ਦੋ ਮੁਲਜ਼ਮ ਗ੍ਰਿਫ਼ਤਾਰ, ਕਈ ਹਥਿਆਰ ਬਰਾਮਦ

ਮੁਲਜ਼ਮ ਚੰਡੀਗੜ੍ਹ/ਮੁਹਾਲੀ ਵਿੱਚ ਘਰਾਂ ਵਿੱਚ ਕਰਦੇ ਸਨ ਚੋਰੀਆਂ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਮੁਹਾਲੀ ਪੁਲੀਸ ਵੱਲੋਂ ਅਸਲਾ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਕਈ ਹਥਿਆਰ ਅਤੇ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਐਸਪੀ ਦਿਹਾਤੀ ਡਾ. ਰਵਜੋਤ ਕੌਰ ਗਰੇਵਾਲ, ਡੀਐਸਪੀ ਡੇਰਾਬੱਸੀ ਗੁਰਖਸ਼ਸੀਸ ਸਿੰਘ ਦੀ ਯੋਗ ਰਹਿਨੁਮਾਈ ਹੇਠ ਮੁੱਖ ਥਾਣਾ ਅਫ਼ਸਰ ਲਾਲੜੂ ਇੰਸਪੈਕਟਰ ਸੁਖਬੀਰ ਸਿੰਘ ਦੀ ਨਿਗਰਾਨੀ ਅਧੀਨ ਲਾਲੜੂ ਪੁਲੀਸ ਵੱਲੋਂ 13/01/2021 ਨੂੰ ਨਾਕਾਬੰਦੀ ਦੌਰਾਨ ਕਰੀਬ ਸਵੇਰੇ 11.30 ਵਜੇ ਅੰਬਾਲਾ ਤੋਂ ਸਾਈਕਲ ’ਤੇ ਸਵਾਰ ਹੋ ਕੇ ਆ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੀ ਬਿਨਾਹ ’ਤੇ ਕਾਬੂ ਕੀਤਾ ਗਿਆ।
ਐਸਐਸਪੀ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨਾਂ ਅਨਿਲ ਉਰਫ਼ ਸੰਜੂ ਵਾਸੀ ਵਰਧਮਾਨ ਕਲੋਨੀ, ਯੂਪੀ ਦੇ ਡੱਬ ’ਚੋਂ 1 ਰਿਵਾਲਵਰ ਕੇਐਫ .32 ਬੋਰ ਇੰਡੀਅਨ ਆਰਡੀਨੈਂਸ (ਜਿਸ ਦਾ ਨੰਬਰ ਰਗੜ ਕੇ ਮਿਟਾਇਆ ਹੋਇਆ ਹੈ। ਜਿਸ ਵਿੱਚ 6 ਰੋਂਦ ਲੋਡ ਸਨ ਅਤੇ ਪੈਂਟ ਦੀ ਜੇਬ ’ਚੋਂ 14 ਜਿੰਦਾ ਕਾਰਤੂਸ ਅਤੇ ਉਸ ਦੇ ਸਾਥੀ ਰਾਜਦੀਪ ਉਰਫ਼ ਬੰਟੀ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਹਲਾਲਪੁਰ ਨੇੜੇ ਧੀਰੇ ਦੀ ਚੱਕੀ, ਜ਼ਿਲ੍ਹਾ ਸਹਾਰਨਪੁਰ, ਯੂਪੀ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 1 ਰਿਵਾਲਵਰ ਸਮਿੱਥ ਐਂਡ ਵੈਸਨ .32 ਬੋਰ ਮੇਡ ਇੰਨ ਯੂਐਸਏ, ਜਿਸ ਵਿੱਚ 6 ਰੋਂਦ ਲੋਡ ਸਨ ਜਦੋਂਕਿ 4 ਹੋਰ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਦੋਵੇਂ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੂੰ 12 ਮਿਤੀ 13/01/2021 ਅ/ਧ 25/54/59 ਆਰਮਸ ਐਕਟ ਥਾਣਾ ਲਾਲੜੂ ਦਰਜ ਰਜਿਸਟਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਪਾਸੋਂ ਬਰਾਮਦ ਰਿਵਾਲਵਰ ਸਮਿਥ ਐਂਡ ਵੈਸਨ .32 ਬੋਰ ਜਨਵਰੀ 2018 ਵਿੱਚ ਮੁਹਾਲੀ ਤੋਂ ਕਿਸੇ ਕੋਠੀ ’ਚੋਂ ਚੋਰੀ ਕੀਤਾ ਗਿਆ ਸੀ। ਜਿਸ ਸਬੰਧੀ ਤਫਤੀਸ਼ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਚੋਰੀ ਸਬੰਧੀ ਸੈਂਟਰਲ ਥਾਣਾ ਫੇਜ਼-8 ਵਿਖੇ ਮੁਕੱਦਮਾ 3/2018 ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਸਬੰਧੀ ਥਾਣਾ ਫੇਜ਼-8 ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਉਕਤ ਮੁਕੱਦਮਾ ਦੇ ਮੁਲਜ਼ਮ ਪੁਲੀਸ ਵੱਲੋਂ ਸਮੇਤ ਚੋਰੀ ਕੀਤਾ ਰਿਵਾਲਵਰ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਮੁਕੱਦਮਾ ਵਿੱਚ ਹੋਰ ਪੁੱਛਗਿੱਛ ਦੌਰਾਨ ਦੋਸ਼ੀਆਨ ਨੇ ਇਹ ਗੱਲ ਮੰਨੀ ਹੈ ਕਿ ਉਹ ਚੰਡੀਗੜ੍ਹ/ਮੁਹਾਲੀ ਵਿਖੇ ਘਰਾਂ ਵਿੱਚ ਚੋਰੀ ਕਰਦੇ ਸਮੇਂ ਉਪਰੋਕਤ ਰਿਵਾਲਵਰਾਂ ਨੂੰ ਆਪਣੀ ਸਹਾਇਤਾ ਲਈ ਆਪਣੇ ਕੋਲ ਰੱਖਦੇ ਸਨ ਜੋ ਯੂਪੀ ਤੇ ਚੋਰੀ ਕਰਨ ਦੇ ਇਰਾਦੇ ਨਾਲ ਪੰਜਾਬ, ਚੰਡੀਗੜ੍ਹ ਆਉਦੇ ਸਨ ਤੇ ਚੋਰੀ ਕਰਕੇ ਉਸੇ ਰਾਤ ਵਾਪਸ ਯੂਪੀ ਭੱਜ ਜਾਂਦੇ ਸਨ ਹੋਰ ਡੂੰਘਾਈ ਨਾਲ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ, ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…