
ਚੋਰੀ ਦੇ 5 ਮੋਟਰ ਸਾਈਕਲ ਸਮੇਤ ਦੋ ਆਰੋਪੀ ਕਾਬੂ
ਜੰਡਿਆਲਾ ਗੁਰੂ 25 ਅਪ੍ਰੈਲ (ਕੁਲਜੀਤ ਸਿੰਘ ):
ਐੱਸ ਐਸ ਪੀ ਦਿਹਾਤੀ ਜਿਲ੍ਹਾ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰਪ੍ਰਤਾਪ ਸਿੰਘ ਸਹੋਤਾ ਡੀ ਐਸ ਪੀ ਜੰਡਿਆਲਾ ਗੁਰੂ ਦੀ ਅਗਵਾਈ ਹੇਠ ਏ ਐਸ ਆਈ ਨਰੇਸ਼ ਕੁਮਾਰ ਇੰਚਾਰਜ ਚੋਂਕੀ ਟਾਊਨ ਜੰਡਿਆਲਾ ਗੁਰੂ ਆਪਣੇ ਸਾਥੀਆਂ ਸਮੇਤ ਪੁੱਲ ਨਹਿਰ ਧਾਰੜ ਸਪੈਸ਼ਲ ਨਾਕਾਬੰਦੀ ਦੌਰਾਨ ਬੰਟੀ ਪੁੱਤਰ ਰਾਮ ਸਿੰਘ ਨਿਵਾਸੀ ਪਿੰਡ ਪਾਖਰਪੁਰਾ ਥਾਣਾ ਕੱਥੂਨੰਗਲ ਅਤੇ ਸੁਖਦੇਵ ਸਿੰਘ ਉਰਫ ਘੁੱਗੀ ਪੁੱਤਰ ਚਰਨ ਸਿੰਘ ਨਿਵਾਸੀ ਪਿੰਡ ਜੈਤੋ ਸਰਜਾ ਜਿਲ੍ਹਾ ਗੁਰਦਾਸਪੁਰ ਜੋ ਕਿ ਵੱਖ ਵੱਖ ਮੋਟਰ ਸਾਈਕਲ ਤੇ ਸਵਾਰ ਸਨ, ਨੂੰ ਰੋਕ ਕੇ ਚੈਕ ਕੀਤਾ ਪ੍ਰੰਤੂ ਮੋਟਰ ਸਾਈਕਲ ਦੇ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ ।ਜੋ ਪੁੱਛਗਿੱਛ ਤੇ ਉਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ ਉਨ੍ਹਾਂ ਨੇ ਵੱਖ ਵੱਖ ਜਗ੍ਹਾ ਤੋਂ ਚੋਰੀ ਕੀਤੇ ਹੋਏ ਹਨ ਅਤੇ ਮੋਟਰਸਾਈਕਲ ਤੇ ਫਰਜ਼ੀ ਨੰਬਰ ਲਗਾਏ ਹੋਏ ਹਨ। ਜਿਸ ਤੇ ਏ ਐਸ ਆਈ ਨਰੇਸ਼ ਕੁਮਾਰ ਨੇ ਤੁਰੰਤ ਕਾਰਵਾਈ ਕਰਦਿਆਂ ਮੋਟਰਸਾਈਕਲ ਨੂੰ ਕਬਜੈ ਵਿੱਚ ਲੈ ਕ਼ ਦੋਸ਼ੀਆਂ ਨੂੰ ਕਾਬੂ ਕਰ ਲਿਆ । ਇਨ੍ਹਾਂ ਵਿਰੁੱਧ ਥਾਣਾ ਜੰਡਿਆਲਾ ਗੁਰੂ ਵਿੱਖੇ ਜੇਰੇ ਧਾਰਾ 379 ,411 ,472 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ।ਦੋਸ਼ੀਆਂ ਤੋਂ ਪੁੱਛਗਿੱਛ ਕਰਨ ਉਪਰੰਤ ਉਨ੍ਹਾਂ ਮੰਨਿਆ ਕਿ ਉਨ੍ਹਾਂ ਕੋਲ 3 ਹੋਰ ਮੋਟਰਸਾਈਕਲ ਚੋਰੀ ਦੇ ਹਨ ।ਇਨਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਦਾਲਤ ਤੋਂ ਰਿਮਾਂਡ ਹਾਸਿਲ ਕਰਕੇ ਹੋਰ ਹੋਰ ਪੁੱਛਗਿੱਛ ਕੀਤੀ ਜਾਵੇਗੀ।