ਦੋ ਰੋਜ਼ਾ ਕੈਂਸਰ ਜਾਗਰੂਕਤਾ ਤੇ ਜਾਂਚ ਕੈਂਪ ਵਿੱਚ 192 ਵਿਅਕਤੀਆਂ ਦਾ ਚੈੱਕਅਪ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
ਮੈਕਸ ਸੂਪਰ ਸਪੈਸ਼ਲਿਟੀ ਹਸਪਤਾਲ ਫੇਜ਼-6 ਵੱਲੋਂ ਦੋ ਰੋਜ਼ਾ ਕੈਂਸਰ ਜਾਗਰੂਕਤਾ ਅਤੇ ਪਛਾਣ ਕੈਂਪ ਵਿੱਚ ਅੱਜ ਦੂਜੇ ਦਿਨ 192 ਤੋਂ ਵੱਧ ਵਿਅਕਤੀਆਂ ਨੇ ਭਾਗ ਲਿਆ। ਇਨ੍ਹਾਂ ਦੋਵੇਂ ਕੈਂਪਾਂ ਨੂੰ ਰੋਕੋ ਕੈਂਸਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਵਰਡਲ ਕੈਂਸਰ ਦਿਵਸ ਦੇ ਮੌਕੇ ’ਤੇ ਆਯੋਜਿਤ ਕੀਤਾ ਗਿਆ। ਇਸ ਕੈਂਪ ਦੀ ਸਫ਼ਲਤਾ ਲਈ ਰੋਟਰੀ ਕਲੱਬ, ਚੰਡੀਗੜ੍ਹ ਸੈਂਟਰਲ ਨੇ ਵੀ ਸਹਿਯੋਗ ਦਿੱਤਾ। ਕੈਂਪਾਂ ਵਿੱਚ ਕਈ ਮੁਫ਼ਤ ਸਰਵਿਸਾਂ ਉਪਲਬਧ ਕਰਵਾਈਆਂ ਗਈਆਂ। ਜਿਨ੍ਹਾਂ ਵਿੱਚ ਸਰਵਾਈਕਲ ਕੈਂਸਰ ਸਕ੍ਰੀਨਿੰਗ ਦੇ ਲਈ ਪੈਪ ਸਮੀਯਰ ਟੇਸਟਸ, ਬ੍ਰੈਸਟ ਕੈਂਸਰ ਦੀ ਸਕ੍ਰੀਨਿੰਗ ਦੇ ਲਈ ਮੈਮੋਗ੍ਰਾਫੀ, ਚੰਗੀ ਤਰ੍ਹਾਂ ਨਾਲ ਵਿਜੂਅਲ ਜਾਂਚ ਦੇ ਨਾਲ ਮੂੰਹ ਦੇ ਕੈਂਸਰ ਦੀ ਪਛਾਣ ਕੀਤੀ ਗਈ। ਮੂੰਹ ਦੇ ਕੈਂਸਰ ਦੀ ਜਾਂਚ ਦੇ ਲਈ ਸੰਬੰਧਿਤ ਲੋਕਾਂ ਦੀ ਜਾਂਚ ਇੱਕ ਐਕਸਪਰਟ ਡੈਂਟਲ ਸਰਜਨ ਵੱਲੋਂ ਕੀਤੀ ਗਈ ਅਤੇ ਉਨ੍ਹਾਂ ਨੂੰ ਮੂੰਹ ਦੇ ਕੈਂਸਰ ਦੇ ਇਲਾਜ ਦੇ ਲਈ ਕਾਊਂਸਲਿੰਗ ਅਤੇ ਇਲਾਜ ਦੀ ਸਲਾਹ ਦਿੱਤੀ। ਉੱਥੇ ਹੀ ਪ੍ਰੋਸਟੈਟ (ਪੁਰਸ਼ਾਂ ਦੀ ਗ੍ਰੰਥੀ) ਕੈਂਸਰ ਦੀ ਜਾਂਚ ਦੇ ਲਈ ਪੀਐਸਏ ਟੈਸਟ ਦੀ ਸੁਵਿਧਾ ਵੀ ਮੁਫਤ ਪ੍ਰਦਾਨ ਕੀਤੀ ਗਈ। ਕੈਂਪਾਂ ਵਿੱਚ ਬ੍ਰੈਸਟ, ਸਰਵਾਈਕਲ, ਮੂੰਹ ਅਤੇ ਪ੍ਰੋਸਟੈਟ ਕੈਂਸਰ ਦੇ ਬਾਰੇ ’ਚ ਜਾਗਰੁਕਤਾ ਸੈਸ਼ਨ ਵੀ ਆਯੋਜਿਤ ਕੀਤੇ ਗਏ, ਮਰੀਜਾਂ ਵਿੱਚ ਕੈਂਸਰ ਦੀ ਪਛਾਣ ਅਤੇ ਜ਼ਿਆਦਾ ਖਤਰੇ ਵਾਲੇ ਲੋਕਾਂ ਵਿੱਚ ਸਕ੍ਰੀਨਿੰਗ ਟੈਸਟ ਵੀ ਕੀਤੇ ਗਏ।
ਇਸ ਮੌਕੇ ਮੈਕਸ ਹਸਪਤਾਲ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਡੋਗਰਾ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦੇ ਮਾਧਿਅਮ ਨਾਲ ਸਾਡਾ ਮਕਸਦ ਹੈ ਕਿ ਲੋਕਾਂ ਨੂੰ ਆਪਣੀ ਸਿਹਤ ਦੇ ਪ੍ਰਤੀ ਜਾਗਰੁਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਅੱਗੇ ਆਉਣ ਦੇ ਲਈ ਪ੍ਰੇਰਿਤ ਕਰਨ ਅਤੇ ਕੈਂਸਰ ਦੇ ਲਈ ਆਪਣੀ ਜਾਂਚ ਦੇ ਲਈ ਪ੍ਰੋਤਸਾਹਿਤ ਕੀਤਾ ਜਾਵੇ। ਅਸੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਇਸ ਬਾਰੇ ’ਚ ਸਿੱਖਿਅਤ ਕੀਤਾ ਜਾਵੇ ਕਿ ਜੇਕਰ ਕੈਂਸਰ ਦੀ ਪਛਾਣ ਜਲਦੀ ਹੋ ਜਾਵੇ ਤਾਂ ਇਸਦਾ ਇਲਾਜ ਸੰਭਵ ਹੈ ਅਤੇ ਕੈਂਸਰ ਦਾ ਮਤਲਬ ਸਿਰਫ ਮੌਤ ਨਹੀਂ ਹੈ। ਸਾਡੀ ਲਗਾਤਾਰ ਕੋਸ਼ਿਸ਼ ਹੈ ਕਿ ਜ਼ਿਆਦਾ ਨਾਲੋਂ ਜ਼ਿਆਦਾ ਗਿਣਤੀ ’ਚ ਲੋਕਾਂ ’ਚ ਕੈਂਸਰ ਨਾਲ ਸੰਬੰਧਿਤ ਜਾਗਰੁਕਤਾ ਨੂੰ ਵਧਾਇਆ ਜਾਵੇ ਅਤੇ ਇਸ ਤਰ੍ਹਾਂ ਦੇ ਹੈਲਥ ਚੈਕਅਪ ਕੈਂਪਾਂ ਨੂੰ ਨਿਯਮਿਤ ਅਧਾਰ ’ਤੇ ਆਯੋਜਿਤ ਕਰਕੇ ਇਸਨੂੰ ਕੰਟਰੋਲ ਕੀਤਾ ਜਾਵੇ।’
ਕੈਂਪਾਂ ਵਿੱਚ ਰੋਕੋ ਟ੍ਰਸਟ ਦੀ ਮਲਟੀਪਰਪਜ ਅਵੇਅਰਨੈਸ ਵੈਨ ਨੂੰ ਵੀ ਮੌਜ਼ੂਦ ਰੱਖਿਆ ਗਿਆ। ਇਸ ਵੈਨ ਨੂੰ ਚੰਗੀ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਵਿਚ ਇਸ ਤਰ੍ਹਾਂ ਦੇ ਉਪਕਰਨ ਲਗਾਏ ਗਏ ਹਨ ਕਿ ਅਜਿਹੇ ਕੈਂਪਾਂ ਵਿਚ ਆਉਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਭ ਪ੍ਰਦਾਨ ਕੀਤੇ ਜਾ ਸਕਣ। ਵੈਨ ਵਿਚ ਸਾਰੇ ਮੈਡੀਕਲ ਉਪਕਰਨ, ਇੰਸਟਰੂਮੈਂਟ ਅਤੇ ਜਾਗਰੂਕਤਾ ਸਮੱਗਰੀ ਵੀ ਹੈ। ਇਸ ਵਿਚ ਇਕ ਇਨਬਿਲਟ 32 ਇੰਚ ਐਲਸੀਡੀ ਟੀਵੀ ਵੀ ਹੈ ਜੋ ਕਿ ਜਾਗਰੂਕਤਾ ਸੈਸ਼ਨਾਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਇਸ ’ਤੇ ਅਜਿਹੀ ਜਾਣਕਾਰੀ ਭਰਪੂਰ ਦਸਤਾਵੇਜੀ ਫਿਲਮਾਂ ਨੂੰ ਪ੍ਰਸਾਰਿਤ ਕੀਤਾ ਜਾਂਦਾ ਹੈ ਜਿਨ੍ਹਾਂ ਵਿਚ ਤੰਬਾਕੂ ਦੇ ਮਾੜੇ ਪ੍ਰਭਾਵਾਂ, ਆਪਣੇ ਸਤਨਾਂ ਦੀ ਆਪ ਜਾਂਚ ਕਰਨ ਦੀ ਪ੍ਰਕਿਰਿਆ, ਸਰਵਾਈਕਲ ਅਤੇ ਮੂੰਹ ਦੇ ਕੈਂਸਰ ਦੇ ਲੱਛਣਾਂ ਅਤੇ ਸੰਕੇਤਾਂ ਦੀ ਪਹਿਚਾਣ ਵੀ ਦੱਸੀ ਜਾਂਦੀ ਹੈ। ਐਨਸੀਡੀ ਦੇ ਨਾਲ ਹੀ ਡਾਕਟਰ ਵੀ ਲੋਕਾਂ ਨੂੰ ਕੈਂਸਰ ਤੋਂ ਬਚਾਅ ਲਈ ਆਪਸੀ ਗੱਲਬਾਤ ’ਤੇ ਅਧਾਰਤ ਪ੍ਰੈਜੈਂਟੇਸ਼ਨ ਦੇ ਮਾਧਿਅਮ ਨਾਲ ਲੋਕਾਂ ਨੂੰ ਸਿਖਲਾਈ ਅਤੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕਰਦੇ ਹਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…