ਸੀਜੀਸੀ ਲਾਂਡਰਾਂ ਵਿੱਚ ਦੋ ਰੋਜ਼ਾ ਇੰਟਰਨੈਸ਼ਨਲ ਕਾਨਫ਼ਰੰਸ ਇੰਨੋਵੇਸ਼ਨ ਆਫ਼ ਕੰਪਿਊਟਰਿੰਗ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਦਸੰਬਰ:
ਸੀਜੀਸੀ ਲਾਂਡਰਾਂ ਵਿਖੇ ਅੱਜ ਦੋ ਰੋਜਾ ਇੰਟਰਨੈਸ਼ਨਲ ਕਾਨਫ਼ਰੰਸਿਸ ਇੰਨੋਵੇਸ਼ਨ ਆਫ਼ ਕੰਪਿਊਟਰਿੰਗ ਸ਼ੁਰੂ ਹੋ ਗਈ ਜਿਸ ਦਾ ਉਦਘਾਟਨ ਕਾਨਫ਼ਰੰਸ ਦੇ ਮੁੱਖ ਮਹਿਮਾਨ ਡਾ. ਲਲਿਤ ਕੁਮਾਰ ਅਵਾਸਥੀ ਡਾਇਰੈਕਟਰ ਐਨ.ਆਈ.ਟੀ ਜਲੰਧਰ ਅਤੇ ਵਿਸ਼ੇਸ਼ ਮਹਿਮਾਨ ਡਾ. ਸੰਜੇ ਸੂਦ ਜੁਆਇੰਟ ਡਾਇਰੈਕਟਰ ਸੀਡੀਏਸੀ ਮੋਹਾਲੀ ਅਤੇ ਸੀਜੀਸੀ ਦੇ ਕੈਪਸ ਡਾਇਰੈਕਟਰ ਪੀਐਨ ਰਿਸ਼ੀਕੇਸ਼ਾ ਨੇ ਸਾਂਝੇ ਰੂਪ ਵਿੱਚ ਕੀਤਾ।
ਸੀਜੀਸੀ ਲਾਂਡਰਾਂ ਦੀ ਇੰਸਟੀਚਿਊਟ ਸੀਜੀਸੀਸੀਓਈ ਵਿਖੇ ਪ੍ਰਿੰਸੀਪਲ ਡਾ. ਰਾਜਦੀਪ ਸਿੰਘ ਦੀ ਅਗਵਾਈ ਵਿੱਚ ਕਰਵਾਈ ਜਾ ਰਹੀ ਇਸ ਇੰਟਰਨੈਸ਼ਨਲ ਕਾਨਫ਼ਰੰਸ ਦੌਰਾਨ ਹੋਰਨਾਂ ਵਿਸ਼ੇਸ਼ ਮਾਹਰਾਂ ‘ਚ ਡਾ. ਸ੍ਰੀ ਪਰਮੇਸ਼ਵਰਨ ਯੂ ਐਨ ਐਸ ਡਬਲਿਊ ਆਸਟ੍ਰੇਲੀਆ, ਡਾ. ਧਰਮ ਸਿੰਘ ਜੱਟ ਐਨਯੂਐਸਟੀ ਨਾਮੀਬੀਆ, ਡਾ, ਪੂਨਮ ਢਾਕਾ ਯੂਐਨ ਨਾਮੀਬੀਆ, ਡਾ. ਕਮਲਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਮਨਿੰਦਰ ਸਿੰਘ ਥਾਪਰ ਯੂਨੀਵਰਸਿਟੀ, ਡਾ. ਜਤਿੰਦਰਾ ਵਿਰਮਾਨੀ ਸੀਐਸਆਈਓ ਚੰਡੀਗੜ੍ਹ ਅਤੇ ਇੰਦੂ ਛਾਬੜਾ ਪੰਜਾਬੀ ਯੂਨੀਵਰਸਿਟੀ ਨੇ ਆਪੋ ਆਪਣੇ ਖੋਜ ਪੇਪਰ ਪੇਸ਼ ਕੀਤੇ।
ਇਸ ਦੇ ਨਾਲ ਹੀ ਡਾ. ਦੀਪਕ ਵਾਸਨ ਐਡੀਸ਼ਨਲ ਡਾਇਰੈਕਟਰ ਐਨਆਈਈਐਲਆਈਟੀ ਰੋਪੜ ਅਤੇ ਡਾ. ਬੀਐਸ ਬਾਂਸਲ ਪ੍ਰਿੰਸੀਪਲ ਸਾਇੰਸਿਸਟ ਸੀਐਸਆਈਓ ਚੰਡੀਗੜ੍ਹ ਮੁੱਖ ਬੁਲਾਰਿਆਂ ਦੇ ਰੂਪ ਵਿੱਚ ਪਹੁੰਚੇ ਹਨ ਜੋ ਆਪਣੇ ਤਜਰਬੇ ਸਾਂਝੇ ਕੀਤੇ। ਇਸ ਕਾਨਫ਼ਰੰਸ ਦੇ ਪਹਲੇ ਦਿਨ ਇਕ ਦੂਜੇ ਨਾਲ ਵਾਰਤਾਲਾਪ ਦੌਰਾਨ ਜਾਣ ਪਛਾਣ ਕਰਵਾਉਂਦਿਆਂ ਸਾਰੇ ਬੁਲਾਰਿਆਂ ਨੇ ਆਪੋ ਆਪਣੇ ਖੇਤਰ ਦੀਆਂ ਖੋਜ ਕਾਰਜਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…