ਸੀਜੀਸੀ ਲਾਂਡਰਾਂ ਵਿੱਚ ਨਵੇਂ ਤਕਨੀਕੀ ਦੌਰ ਵਿੱਚ ਮਾਰਕੀਟਿੰਗ ਦੇ ਬਦਲਦੇ ਰੁਝਾਨਾਂ ’ਤੇ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ

ਮੌਜੂਦਾ ਡਿਜੀਟਲ ਸੰਸਾਰ ਵਿੱਚ ਮਾਰਕੀਟਿੰਗ ਦੇ ਨਵੇਂ ਢੰਗ ਤਰੀਕਿਆਂ ਉੱਤੇ ਮਾਹਰਾਂ ਵੱਲੋਂ 50 ਤੋਂ ਵੱਧ ਖੋਜ ਪਰਚੇ ਪੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਲਾਂਡਰਾਂ ਦੇ ਚੰਡੀਗੜ੍ਹ ਬਿਜ਼ਨਸ ਸਕੂਲ ਨੇ ਨਵੇਂ ਤਕਨੀਕੀ ਦੌਰ ’ਚ ਮਾਰਕੀਟਿੰਗ ਦੇ ਬਦਲਦੇ ਰੁਝਾਨਾਂ ’ਤੇ ਦੋ ਰੋਜ਼ਾ ਰਾਸ਼ਟਰੀ ਕਾਨਫ਼ਰੰਸ ਕਰਵਾਈ, ਜਿਸ ਵਿੱਚ ਮਾਰਕੀਟਿੰਗ ਇੰਡਸਟਰੀ ਅਤੇ ਅਕਾਦਮਿਕ ਖੇਤਰ ਨਾਲ ਜੁੜੇ ਉੱਘੇ ਮਾਹਿਰਾਂ ਨੇ ਮੌਜੂਦਾ ਡਿਜੀਟਲ ਸੰਸਾਰ ਵਿੱਚ ਮਾਰਕੀਟਿੰਗ ਦੇ ਨਵੇਂ ਢੰਗ ਤਰੀਕਿਆਂ ਅਤੇ ਸੰਭਾਵਨਾਵਾਂ ’ਤੇ ਆਪਣੇ ਮਿਆਰੀ ਖੋਜ ਪੱਤਰ ਪੇਸ਼ ਕੀਤੇ। ਆਈ.ਕੇ.ਜੀ. ਪੀਟੀਯੂ ਜਲੰਧਰ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਦੋ ਦਿਨਾਂ ਕੌਮੀ ਕਾਨਫ਼ਰੰਸ ਦੇ ਉਦਘਾਟਨੀ ਸਮਾਗਮ ਦੌਰਾਨ ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ. ਜਗਤਾਰ ਸਿੰਘ ਖੱਟੜਾ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਇਸ ਕਾਨਫਰੰਸ ਵਿੱਚ ਸ਼ਿਰਕਤ ਕਰਨ ਅਤੇ ਆਪਣੇ ਖਜ ਪੱਤਰ ਪੇਸ਼ ਕਰਨ ਲਈ ਪੁੱਜੇ ਸਮੂਹ ਇੰਡਸਟਰੀ ਮਾਹਿਰਾਂ ਅਤੇ ਅਕਾਦਮਿਕ ਹਸਤੀਆਂ ਨੂੰ ਜੀ ਆਇਆ ਆਖਿਆ।
ਇਸ ਮੌਕੇ ਬਿਜ਼ਨਸ ਸਕੂਲ ਆਫ਼ ਪੰਜਾਬ ਯੂਨੀਵਰਸਿਟੀ ਦੇ ਚੇਅਰਮੈਨ ਸ੍ਰੀ ਐਸ. ਕੇ. ਚੱਡਾ ਨੇ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਬੋਲਦਿਆਂ ਕਿਹਾ ਕਿ ਉੱਚੀਆਂ ਮੰਜ਼ਿਲਾਂ ਸਰ ਕਰਨ ਲਈ ਵਿਦਿਆਰਥੀਆਂ ਨੂੰ ਸੌਖੇ ਅਤੇ ਆਸਾਨ ਰਸਤਿਆਂ ਰਾਹੀਂ ਅੱਗੇ ਵੱਧਣ ਦੀ ਰੁਚੀ ਦਾ ਤਿਆਗ ਕਰਨਾ ਪਵੇਗਾ। ਉਨ੍ਹਾਂ ਮਾਰਕੀਟਿੰਗ ਦੇ ਮੌਜੂਦਾ ਦੌਰ ’ਚ ਨਿੱਤ ਦਿਨ ਬਦਲ ਰਹੇ ਰੁਝਾਨਾਂ ਦਾ ਮੁਕਾਬਲਾ ਕਰਨ ਲਈ ਨਵੀਆਂ ਮਾਰਕੀਟਿੰਗ ਨੀਤੀਆਂ ਦੀ ਖੋਜ ’ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਕਿਹਾ ਕਿ ਮਾਰਕੀਟਿੰਗ ਦੇ ਖੇਤਰ ਨਾਲ ਜੁੜੇ ਵਿਦਿਆਰਥੀਆਂ ਨੂੰ ਪ੍ਰਚੱਲਿਤ ਧਾਰਨਾਵਾਂ ’ਤੇ ਚੱਲਦੇ ਰਹਿਣ ਦੀ ਥਾਂ ਆਪਣਾ ਧਿਆਨ ਮਾਰਕੀਟਿੰਗ ਦੇ ਨਵੇਂ ਢੰਗ ਤਰੀਕਿਆਂ ਨੂੰ ਲੱਭਣ ’ਤੇ ਕੇਂਦਰਿਤ ਕਰਨਾ ਚਾਹੀਦਾ ਹੈ। ਇਥੇ ਜ਼ਿਕਰਯੋਗ ਹੈ ਕਿ ਇਸ ਕੌਮੀ ਕਾਨਫ਼ਰੰਸ ਮੌਕੇ ਇਵੌਲਵ ਬਿਜ਼ਨਸ ਸਕੂਲ ਨਵੀਂ ਮੁੰਬਈ, ਬੱਦੀ ਯੂਨੀਵਰਸਿਟੀ ਆਫ਼ ਇਮਰਜਿੰਗ ਸਾਇੰਸ ਐਂਡ ਤਕਨਾਲੌਜੀ, ਏ.ਐਸ. ਗਰੁੱਪ ਆਫ਼ ਇੰਸਟੀਚਿਊਟ ਖੰਨਾ, ਦੇਸ਼ ਭਗਤ ਕਾਲਜ ਬਾਰਡਵਾਲ ਧੂਰੀ, ਸ੍ਰੀ ਗੁਰੂ ਗਬਿੰਦ ਸਿੰਘ ਖ਼ਾਲਸਾ ਕਾਲਜ ਸੈਕਟਰ 26 ਚੰਡੀਗੜ੍ਹ, ਪੋਸਟ ਗ੍ਰੈਜੂਏਟ ਗੌਰਮਿੰਟ ਕਾਲਜ ਸੈਕਟਰ 11 ਚੰਡੀਗੜ੍ਹ, ਡੀਪਾਰਟਮੈਂਟ ਆਫ਼ ਕਮਰਸ ਪਬਲਿਕ ਕਾਲਜ ਸਮਾਨਾ, ਡੀ.ਏ.ਵੀ. ਕਾਲਜ ਸੈਕਟਰ 10 ਚੰਡੀਗੜ੍ਹ, ਯੂਨੀਵਰਸਿਟੀ ਬਿਜ਼ਨਲ ਸਕੂਲ ਆਫ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਗੁਰੂ ਗੋਬਿੰਦ ਸਿੰਘ ਕਾਲਜ ਫ਼ਾਰ ਵੂਮੈਨ ਸੈਕਟਰ 26 ਚੰਡੀਗੜ੍ਹ, ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੋਸਟ ਗ੍ਰੈਜੂਏਟ ਗੌਰਮਿੰਟ ਕਾਲਜ ਆਫ਼ ਗਰਲਜ਼ ਸੈਕਟਰ 42 ਚੰਡੀਗੜ੍ਹ, ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ ਮੁਲਾਨਾ ਅਤੇ ਪਟੇਲ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਤਕਨਾਲੌਜੀ ਰਾਜਪੁਰਾ ਆਦਿ ਸਿਰਮੌਰ ਸਿੱਖਿਆ ਸੰਸਥਾਵਾਂ ਤੋਂ ਪਹੁੰਚੇ ਮਾਹਰਾਂ ਵੱਲੋਂ ਡਿਜ਼ੀਟਲ ਮਾਰਕੀਟਿੰਗ ਦੇ ਬਦਲਤੇ ਮੁਹਾਂਦਰੇ ’ਤੇ ਆਪਣੇ ਆਪਣੇ ਪੇਪਰ ਪੇਸ਼ ਕੀਤੇ। ਇਸ ਕੌਮੀ ਕਨਫ਼ਰੰਸ ਮੌਕੇ ਬੁੱਧੀਜੀਵੀਆਂ ਵੱਲੋਂ ਪੇਸ਼ ਕੀਤੇ ਗਏ ਖੋਜ ਪੱਤਰਾਂ ’ਤੇ ਵਿਸਥਾਰ ਪੂਰਵਕ ਚਰਚਾ ਕਰਨ ਤੋਂ ਬਾਅਦ ਬਰੈਂਡਟੋਨ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸ. ਮਨਦੀਪ ਸਿੰਘ ਨੇ ਸ਼ੋਸ਼ਲ ਮੀਡੀਆ ਮਾਰਕੀਟਿੰਗ ਦੀਆਂ ਬਾਰੀਕੀਆਂ ਦਾ ਵਿਸ਼ਲੇਸ਼ਣ ਕਰਦੇ ਹੋਏ ਆਖਿਆ ਕਿ ਵਿਦਿਆਰਥੀਆਂ ਨੂੰ ਮਾਰਕੀਟਿੰਗ ਦੀ ਵਿਵਹਾਰਕ ਸਿੱਖਿਆ ’ਤੇ ਵਧੇਰੇ ਧਿਆਨ ਇਕਾਗਰ ਕਰਨਾ ਚਾਹੀਦਾ ਹੈ।
ਰਿਲਾਇੰਸ ਜੀਓ ਚੰਡੀਗੜ੍ਹ ਦੇ ਪ੍ਰਮੱੁਖ ਅਧਿਕਾਰੀ ਸ੍ਰੀ ਵੈਭਵ ਮਿਹਰਾ ਨੇ ਇਸ ਮੌਕੇ ਦੱਸਿਆ ਕਿ ਤਕਨਾਲੋਜੀ ਨੇ ਪਹਿਲਾਂ ਵਾਲੀ ਕੇਵਲ ਪ੍ਰੋਡਕਟ ਦੇ ਅਧਾਰਿਤ ਮਾਰਕੀਟਿੰਗ ਦੇ ਚਿਹਰੇ ਮੋਹਰੇ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿਤਾ ਹੈ। ਉਨ੍ਹਾਂ ਕਿਹਾ ਕਿ ਅੱਜ ਕੰਪਨੀਆਂ ਗ੍ਰਾਹਕ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਬੇਹੱਦ ਨਵੀਆਂ ਅਤੇ ਵਿਲੱਖਣ ਮਾਰਕੀਟਿੰਗ ਤਕਨੀਕਾਂ ਦੀ ਵਰਤੋਂ ਕਰ ਰਹੀਆਂ ਹਨ। ਇਸ ਤੋਂ ਇਲਾਵਾ ਇਸ ਮੌਕੇ ਮੋਹਾਲੀ ਇੰਡਸਟਰੀਅਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਪੀ. ਕੇ. ਇੰਡਸਟਰੀ ਮੋਹਾਲੀ ਦੇ ਐਮ.ਡੀ. ਸ੍ਰੀ ਅਨੁਰਾਗ ਅਗਰਵਾਲ, ਅਭਿਵਿਅਕਤੀ ਕੰਸਲਟੈਂਸੀ ਦੇ ਸ੍ਰੀ ਵਿਕਾਸ ਰਾਵਤ ਸਮੇਤ ਦੇਸ਼ ਭਰ ’ਚੋਂ ਪੁੱਜੇ ਮਾਰਕੀਟਿੰਗ ਦੇ ਉੱਘੇ ਮਾਹਿਰਾਂ ਨੇ ਨਵੀਨਤਮ ਤਕਨਾਲੋਜੀ ਦੇ ਪ੍ਰਭਾਵ ਹੇਠ ਮਾਰਕੀਟਿੰਗ ਦੀ ਬਦਲਦੀ ਤਸਵੀਰ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…