ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਅਧਿਆਪਕਾਂ ਦੀ ਦੋ ਰੋਜ਼ਾ ਸਿਖਲਾਈ ਵਰਕਸ਼ਾਪ

ਸਿੱਖਿਆ ਵਿਭਾਗ ਦੇ 30 ਅਧਿਆਪਕਾਂ ਨੇ ਨੰਗਲ ਵਿੱਚ ਵਰਕਸ਼ਾਪ ’ਚ ਹਿੱਸਾ ਲਿਆ

ਨਬਜ਼-ਏ-ਪੰਜਾਬ ਬਿਊਰੋ, ਨੰਗਲ, 20 ਅਕਤੂਬਰ:
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਅਤੇ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ-ਕਮ-ਡੀਜੀਐੱਸਈ ਵਰਿੰਦਰ ਕੁਮਾਰ ਸ਼ਰਮਾ ਦੀ ਦੇਖ-ਰੇਖ ਵਿੱਚ ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ 30 ਅਧਿਆਪਕਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਕਰਵਾਏ ਜਾਂਦੇ ਊਰਜਾ ਬਚਾਉਣ ਸੰਬੰਧੀ ਚਿੱਤਰਕਾਰੀ ਮੁਕਾਬਲਿਆਂ ਦੀ ਵਿਸਥਾਰ ਪੂਰਵਕ ਜਾਣਕਾਰੀ ਲੈਣ ਲਈ ਨੰਗਲ ਵਿਖੇ ਦੋ ਦਿਨਾਂ ਵਰਕਸ਼ਾਪ ਵਿੱਚ ਹਿੱਸਾ ਲਿਆ। ਐੱਸਸੀਈਆਰਟੀ ਦੇ ਡਾਇਰੈਕਟਰ ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਪੰਜਾਬ ਦੇ ਸਮੂਹ ਜ਼ਿਲ੍ਹਾ ਮੈਂਟਰ ਸਾਇੰਸ ਅਤੇ ਮੁੱਖ ਦਫ਼ਤਰ ਤੋਂ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਸਾਇੰਸ ਸੁਸ਼ੀਲ ਭਾਰਦਵਾਜ ਅਤੇ ਹੋਰ ਸਟੇਟ ਰਿਸੋਰਸ ਪਰਸਨਾਂ ਨੇ ਹਿੱਸਾ ਲਿਆ। ਉਨ੍ਹਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਚ ਅਧਿਕਾਰੀਆਂ ਦਾ ਇਸ ਜਾਣਕਾਰੀ ਭਰਪੂਰ ਵਰਕਸ਼ਾਪ ਲਈ ਧੰਨਵਾਦ ਕੀਤਾ।
ਮੁਕਾਬਲਿਆਂ ਸਬੰਧੀ ਬੀਬੀਐੱਮਬੀ ਦੇ ਅਧਿਕਾਰੀ ਇੰਜੀਨੀਅਰ ਅਨਿਲ ਧਵਨ ਡਿਪਟੀ ਡਾਇਰੈਕਟਰ ਮਨੁੱਖੀ ਸਰੋਤ ਵਿਕਾਸ ਵਿਭਾਗ ਚੰਡੀਗੜ੍ਹ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਊਰਜਾ ਦੀ ਬੱਚਤ ਕਰਨ ਬਾਰੇ ਜਾਣਕਾਰੀ ਦੇਣਾ ਅਤੇ ਜਾਗਰੂਕ ਕਰਨਾ ਸਾਡਾ ਮੁੱਢਲਾ ਫਰਜ਼ ਹੈ। ਇਸ ਨਾਲ ਅਜੋਕੇ ਸਮੇਂ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਬਚਤ ਕਰਨ ਨਾਲ ਬਹੁਤ ਸਾਰੇ ਬੇਲੋੜੇ ਖਰਚਿਆਂ ਤੋਂ ਬਚਿਆ ਜਾ ਸਕਦਾ ਹੈ। ਇਹ ਪੇਂਟਿੰਗ ਮੁਕਾਬਲੇ ਬੱਚਿਆਂ, ਅਧਿਆਪਕਾਂ ਅਤੇ ਆਮ ਲੋਕਾਂ ਨੂੰ ਬਹੁਤ ਜਿਆਦਾ ਜਾਗਰੂਕ ਕਰਦੇ ਹਨ ਅਤੇ ਸਿੱਖਿਆ ਵਿਭਾਗ ਇਸ ਕਾਰਜ ਵਿੱਚ ਪਹਿਲਾਂ ਵੀ ਵਡਮੁੱਲਾ ਯੋਗਦਾਨ ਪਾਉਂਦਾ ਰਿਹਾ ਹੈ ਅਤੇ ਉਹਨਾਂ ਨੂੰ ਆਸ ਹੈ ਕਿ ਵਿਭਾਗ ਦੇ ਉਚ ਅਧਿਕਾਰੀ ਇਸ ਵਾਰ ਵੀ ਸਕੂਲ ਮੁਖੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਯੋਗ ਅਗਵਾਈ ਕਰਨਗੇ।
ਸਿਖਲਾਈ ਵਰਕਸ਼ਾਪ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਸੁਸ਼ੀਲ ਭਾਰਦਵਾਜ ਸਟੇਟ ਪ੍ਰਾਜੈਕਟ ਕੋਆਰਡੀਨੇਟਰ ਸਾਇੰਸ ਨੇ ਦੱਸਿਆ ਕਿ ਸਮੂਹ ਅਧਿਆਪਕਾਂ ਨੂੰ ਬੋਰਡ ਦੇ ਅਧਿਕਾਰੀਆਂ ਵੱਲੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਆਰੰਭ ਤੋਂ ਵਰਤਮਾਨ ਤੱਕ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ ਗਈ। ਇਸਤੋਂ ਇਲਾਵਾ ਅਧਿਆਪਕਾਂ ਨੂੰ ਭਾਖੜਾ ਡੈਮ ਵਿਖੇ ਵੀ ਲਿਜਾਇਆ ਗਿਆ। ਇੰਜੀਨੀਅਰ ਚਰਨਪ੍ਰੀਤ ਸਿੰਘ ਚੀਫ ਇੰਜੀਨੀਅਰ ਭਾਖੜਾ ਡੈਮ, ਇੰਜੀਨੀਅਰ ਅਨਿਲ ਧਵਨ ਡਿਪਟੀ ਡਾਇਰੈਕਟਰ ਮਨੁੱਖੀ ਸਰੋਤ ਵਿਕਾਸ ਵਿਭਾਗ ਚੰਡੀਗੜ੍ਹ, ਇੰਜੀਨੀਅਰ ਪ੍ਰਦੀਪ ਸਿੰਘ ਕਾਰਜਕਾਰੀ ਇੰਜੀਨੀਅਰ ਟਾਊਨਸ਼ਿਪ ਡਵੀਜ਼ਨ ਨੰਗਲ ਇੰਜੀਨੀਅਰ ਵਰਿੰਦਰ ਸ਼ਰਮਾ ਐਸ ਡੀ ਓ,ਅਤੇ ਸ਼ੁਭਾਸ਼ ਕੁਮਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਸਮੂਹ ਅਧਿਆਪਕਾਂ ਅਤੇ ਰਿਸੋਰਸ ਪਰਸਨ ਨੂੰ ਊਰਜਾ ਬਚਾਓ ਚਿੱਤਰਕਾਰੀ ਮੁਕਾਬਲਿਆਂ ਦੇ ਆਯੋਜਨ ਅਤੇ ਇਸਦੇ ਸੰਬੰਧਿਤ ਹੋਰ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।
ਸ੍ਰੀ ਭਾਰਦਵਾਜ ਨੇ ਦੱਸਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਪਿਛਲੇ ਕਈ ਸਾਲਾਂ ਤੋਂ ਊਰਜਾ ਬਚਾਉਣ ਦੇ ਲਈ ਵੱਖ-ਵੱਖ ਥੀਮਾਂ ‘ਤੇ ਆਧਾਰਿਤ ਚਿੱਤਰਕਾਰੀ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਸਾਲ ਵੀ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਜਮਾਤ 5ਵੀਂ, 6ਵੀਂ ਅਤੇ 7ਵੀਂ ਗਰੁੱਪ ਏ ਵਿੱਚ ਹਨ ਅਤੇ ਜਮਾਤ 8ਵੀਂ, 9ਵੀਂ ਅਤੇ 10ਵੀਂ ਗਰੁੱਪ ਬੀ ਵਿੱਚ ਹਨ। ਗਰੁੱਪ ਏ ਲਈ ਦੋ ਥੀਮ ਹਨ ਜਿਸ ਵਿੱਚ ਦੇਸ਼ ਭਗਤੀ ਦਾ ਦੀਵਾ ਜਗਾਈਏ, ਦੇਸ਼ ਦੇ ਲਈ ਬਿਜਲੀ ਬਚਾਈਏ ਅਤੇ ਚਲੋ ਸੁਪਨਿਆਂ ਦਾ ਸੰਸਾਰ ਬਣਾਈਏ, ਬਿਜਲੀ ਬਚੲਉਣ ਦੇ ਨਿਯਮ ਬਣਾਈਏ। ਇਸੇ ਤਰ੍ਹਾਂ ਗਰੁੱਪ ਬੀ ਲਈ ਵੀ ਦੋ ਥੀਮ ਹਨ ਜਿਸ ਵਿੱਚ ਪਹਿਲਾ ਆਓ ਆਪਣਾ ਭਵਿੱਖ ਲਿਖੀਏ, ਇਲੈਕਟ੍ਰੋਨਿਕ ਗੱਡੀਆਂ ‘ਤੇ ਸਵਿੱਚ ਕਰੀਏ ਅਤੇ ਦੂਜਾ ਥੀਮ ਆਓ ਉੱਠੋ ਹੁਣ ਫ਼ਰਜ਼ ਨਿਭਾਈਏ ਦੇਸ਼ ਲਈ ਊਰਜਾ ਬਚਾਈਏ।
ਇਹ ਮੁਕਾਬਲੇ ਪਹਿਲਾਂ ਸਕੂਲ ਪੱਧਰ ‘ਤੇ ਹੋਣਗੇ ਜਿਸ ਲਈ ਸਕੂਲ ਮੁਖੀ ਵੈਬਸਾਇਟ ‘ਤੇ ਸਕੂਲ ਨੂੰ ਰਜਿਸਟਰ ਕਰਣਗੇ ਅਤੇ 25 ਅਕਤੂਬਰ, 2022 ਤੱਕ ਦੋ-ਦੋ ਵਧੀਆ ਪੇਂਟਿੰਗਾਂ ਆਨਲਾਈਨ ਭੇਜਣਗੇ ਜਾਂ ਹਾਰਡ ਕਾਪੀ ਸਬੰਧਤ ਪਤੇ ‘ਤੇ ਭੇਜਣਗੇ। ਹਰੇਕ ਗਰੁੱਪ ’ਚੋਂ 55-55 ਬੈਸਟ ਪੇਂਟਿੰਗਾਂ ਪੰਜਾਬ ’ਚੋਂ ਚੁਣੀਆਂ ਜਾਣਗੀਆਂ ਅਤੇ ਇਨ੍ਹਾਂ ਦਾ ਮੁਕਾਬਲਾ 14 ਨਵੰਬਰ ਨੂੰ ਹੋਵੇਗਾ। ਇਨ੍ਹਾਂ ’ਚੋਂ ਪਹਿਲੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀ ਨੂੰ 50 ਹਜ਼ਾਰ ਦਾ ਨਗਦ ਇਨਾਮ, ਦੂਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀ ਨੂੰ 30 ਹਜ਼ਾਰ ਰੁਪਏ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਨੂੰ 20 ਹਜ਼ਾਰ ਰੁਪਏ ਦਾ ਨਗਦ ਇਨਾਮ ਗਰੁੱਪ ਅਨੁਸਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 10 ਕੰਸੋਲੇਸ਼ਨ ਇਨਾਮ ਦਿੱਤੇ ਜਾਣਗੇ ਜਿਸ ਵਿੱਚ ਹਰੇਕ ਵਿਦਿਆਰਥੀ ਨੂੰ 7500-7500 ਰੁਪਏ ਦਿੱਤੇ ਜਾਣਗੇ। ਇਸਦੇ ਨਾਲ ਹੀ ਸਟੇਟ ਪੱਧਰ ‘ਤੇ ਭਾਗ ਲੈਣ ਵਾਲੇ ਬਾਕੀ ਰਹਿੰਦੇ ਹਰੇਕ ਵਿਦਿਆਰਥੀ ਨੂੰ 2000-2000 ਰੁਪਏ ਨਗਦ ਦਿੱਤੇ ਜਾਣਗੇ। ਇਸ ਤੋਂ ਇਲਾਵਾ ਗਰੁੱਪ ‘ਏ’ ਦੇ ਵਿਦਿਆਰਥੀ ਨਾਲ ਸਟੇਟ ਪੱਧਰ ’ਤੇ ਮੁਕਾਬਲੇ ਵਿੱਚ ਭਾਗ ਲੈਣ ਲਈ ਪਹੁੰਚੇ ਵਿਦਿਆਰਥੀ ਨਾਲ 2 ਸਰਪਰਸਤਾਂ ਨੂੰ ਅਤੇ ਗਰੁੱਪ ‘ਬੀ’ ਦੇ ਨਾਲ ਪਹੁੰਚੇ ਇੱਕ ਸਰਪ੍ਰਸਤ ਨੂੰ ਰੇਲ ਗੱਡੀ ਜਾਂ ਬੱਸ ਦਾ ਆਉਣ-ਜਾਣ ਦਾ ਆਮ ਕਿਰਾਇਆ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਗਰੁੱਪ ‘ਏ’ ਅਤੇ ‘ਬੀ’ ’ਚੋਂ ਪੰਜਾਬ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀ 12 ਦਸੰਬਰ, 2022 ਨੂੰ ਦਿੱਲੀ ਵਿਖੇ ਰਾਸ਼ਟਰੀ ਪੱਧਰ ਦੇ ਪੇਂਟਿੰਗ ਮੁਕਾਬਲੇ ਵਿੱਚ ਭਾਗ ਲੈਣਗੇ। ਅਤੇ 14 ਦਸੰਬਰ ਨੂੰ ਰਾਸ਼ਟਰੀ ਊਰਜਾ ਬੱਚਤ ਦਿਵਸ ਮੌਕੇ ਰਾਸ਼ਟਰੀ ਪੱਧਰ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਜਾਣਗੇ। ਰਾਸ਼ਟਰੀ ਪੱਧਰ ‘ਤੇ ਪਹਿਲੇ ਸਥਾਨ ‘ਤੇ ਰਹਿਣ ਵਾਲੇ ਵਿਦਿਆਰਥੀ ਨੂੰ ਇੱਕ ਲੱਖ ਰੁਪਏ ਦਾ ਨਗਦ ਇਨਾਮ, ਦੂਜੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀ ਨੂੰ 50 ਹਜ਼ਾਰ ਰੁਪਏ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੇ ਨੂੰ 30 ਹਜ਼ਾਰ ਰੁਪਏ ਦਾ ਨਗਦ ਇਨਾਮ ਗਰੁੱਪ ਅਨੁਸਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 10 ਕੰਸੋਲੇਸ਼ਨ ਇਨਾਮ ਦਿੱਤੇ ਜਾਣਗੇ ਜਿਸ ਵਿੱਚ ਹਰੇਕ ਵਿਦਿਆਰਥੀ ਨੂੰ 15000-15000 ਰੁਪਏ ਦਿੱਤੇ ਜਾਣਗੇ।
ਇਸ ਸਿਖਲਾਈ ਵਰਕਸ਼ਾਪ ਵਿੱਚ ਪ੍ਰਦੀਪ ਛਾਬੜਾ ਸਹਾਇਕ ਨੋਡਲ ਅਫ਼ਸਰ ਕਿਸ਼ੋਰ ਸਿੱਖਿਆ ਪ੍ਰੋਗਰਾਮ, ਰਾਜਿੰਦਰ ਸਿੰਘ ਚਾਨੀ ਸਟੇਟ ਮੀਡੀਆ ਕੋਆਰਡੀਨੇਟਰ, ਵਿਸ਼ਾਲ ਡੂਮਰਾ ਸਹਾਇਕ ਕੋਆਰਡੀਨੇਟਰ, ਜਸਵੀਰ ਸਿੰਘ ਲੁਧਿਆਣਾ ਸਟੇਟ ਰਿਸੋਰਸ ਪਰਸਨ ਸਾਇੰਸ, ਗਗਨਦੀਪ ਕੌਰ ਪਟਿਆਲਾ ਡੀਐੱਮ, ਗੁਰਪ੍ਰੀਤ ਕੌਰ ਲੈਕਚਰਾਰ ਕਾਮਰਸ, ਹਰਜੀਤ ਕੁਮਾਰ ਜਲੰਧਰ ਡੀਐੱਮ, ਨਰਿੰਦਰ ਸਿੰਘ ਅੰਮ੍ਰਿਤਸਰ ਡੀਐੱਮ, ਵਿੱਕੀ ਫਤਿਹਗੜ੍ਹ ਡੀਐੱਮ, ਦਵਿੰਦਰ ਕੁਮਾਰ ਕਪੂਰਥਲਾ, ਦਰਸ਼ਨ ਸਿੰਘ ਤਰਨਤਾਰਨ, ਅਜੇ ਕੁਮਾਰ ਸ਼ਰਮਾ ਮੋਹਾਲੀ, ਸੁਖਵਿੰਦਰ ਸਿੰਘ ਹੁਸ਼ਿਆਰਪੁਰ, ਸੰਜੀਵ ਸ਼ਰਮਾ ਪਠਾਨਕੋਟ, ਅਜੇ ਕੁਮਾਰ ਭੋਗਲ ਪਠਾਨਕੋਟ, ਹਰੀਸ਼ ਬਾਂਸਲ ਬਰਨਾਲਾ, ਰਾਜਨ ਕੁਮਾਰ ਗੋਇਲ ਸ੍ਰੀ ਮੁਕਤਸਰ ਸਾਹਿਬ, ਹਰਸਿਮਰਨ ਸਿੰਘ ਬਠਿੰਡਾ, ਨਰੇਸ਼ ਕੁਮਾਰ ਫਾਜ਼ਿਲਕਾ, ਉਮੇਸ਼ ਕੁਮਾਰ ਫਿਰੋਜ਼ਪੁਰ, ਅਮਿਤ ਕੁਮਾਰ ਫਿਰੋਜ਼ਪੁਰ, ਵਿਸ਼ਾਲ ਚੌਹਾਨ ਮੋਗਾ, ਗੁਰਿੰਦਰ ਸਿੰਘ ਲੁਧਿਆਣਾ, ਮਨਪ੍ਰੀਤ ਸਿੰਘ ਲੁਧਿਆਣਾ ਅਤੇ ਹੋਰ ਅਧਿਆਪਕਾਂ ਨੇ ਵਰਕਸ਼ਾਪ ਵਿੱਚ ਸ਼ਮੂਲੀਅਤ ਕੀਤੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …