
ਬਲੌਂਗੀ ਦੀਆਂ ਦੋ ਦਰਜਨ ਅੌਰਤਾਂ ਭਾਜਪਾ ’ਚ ਸ਼ਾਮਲ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਪੰਜਾਬ ਵਿੱਚ ਲੋਕਾਂ ਦਾ ਭਰਵਾ ਸਮਰਥਨ ਮਿਲ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਅੱਜ ਕਸਲਾ ਨੁਮਾ ਪਿੰਡ ਬਲੌਂਗੀ ਵਿੱਚ ਖੇਡਣ ਨੂੰ ਮਿਲੀ। ਜਿੱਥੇ ਦੋ ਦਰਜਨ ਤੋਂ ਵੱਧ ਅੌਰਤਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਭਾਜਪਾ ਦੇ ਸਾਬਕਾ ਕੌਂਸਲਰ ਅਸ਼ੋਕ ਝਾਅ ਨੇ ਦੱਸਿਆ ਕਿ ਵੀਰਵਾਰ ਨੂੰ ਬਲੌਂਗੀ ਵਿੱਚ ਲਗਭਗ 2 ਦਰਜਨ ਅੌਰਤਾਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਰੀਟਾ ਸਿੰਘ ਆਪਣੀਆਂ ਸਾਥੀ ਅੌਰਤਾਂ ਦੇ ਨਾਲ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਮੁਹਾਲੀ ਵਿੱਚ ਇੱਕ ਸੇਵਾਮੁਕਤ ਸੀਨੀਅਰ ਅਧਿਕਾਰੀ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਇਸ ਮੌਕੇ ਭਾਜਪਾ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਤਜਿੰਦਰ ਕੌਰ, ਸਹਿ ਪ੍ਰਭਾਰੀ ਉਮਾਕਾਂਤ ਤਿਵਾੜੀ, ਅਨਿਲ ਕੁਮਾਰ ਗੁੱਡੂ, ਪਰਮਜੀਤ ਕੌਰ ਅਤੇ ਕਿਰਨ ਗੁਪਤਾ ਵੀ ਹਾਜ਼ਰ ਸਨ।