Share on Facebook Share on Twitter Share on Google+ Share on Pinterest Share on Linkedin ਸਮਾਜ ਸੇਵੀ ਸੰਸਥਾ ‘ਨਵੀਂ ਸੋਚ ਨਵੀਂ ਪੁਲਾਂਘ’ ਨਾਲ ਦੋ ਪਿੰਡ ਹੋਰ ਜੁੜੇ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 11 ਸਤੰਬਰ: ਇੱਥੋਂ ਦੇ ਨੇੜਲੇ ਪਿੰਡ ਸੋਤਲ ਬਾਬਾ ਵਿੱਚ ਕੁਲਦੀਪ ਸਿੰਘ ਸਰਪੰਚ ਪਪਰਾਲੀ ਦੀ ਦੇਖ ਰੇਖ ਵਿੱਚ ਇੱਕ ਮੀਟਿੰਗ ਹੋਈ ਜਿਸ ਵਿਚ ‘ਨਵੀਂ ਸੋਚ ਨਵੀਂ ਪੁਲਾਂਘ’ ਸੰਸਥਾ ਦੇ ਨੁਮਾਇੰਦਿਆਂ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਪਿੰਡ ਦੀ ਪੰਚਾਇਤ ਵੱਲੋਂ ਸਰਬਸੰਮਤੀ ਨਾਲ ‘ਨਵੀਂ ਸੋਚ ਨਵੀਂ ਪੁਲਾਂਘ’ ਸੰਸਥਾ ਅਨੁਸਾਰ ਪਿੰਡ ਵਿਚ ਖੁਸ਼ੀ ਅਤੇ ਗਮੀ ਦੇ ਮੌਕੇ ਸਾਦੇ ਪ੍ਰੋਗਰਾਮ ਕਰਵਾਉਣ ਦਾ ਮਤਾ ਪਾਸ ਕੀਤਾ। ਇਸ ਮੌਕੇ ਕੁਲਦਿਲ ਸਿੰਘ ਸਰਪੰਚ ਪਪਰਾਲੀ ਨੇ ਦੱਸਿਆ ਕਿ ‘ਨਵੀਂ ਸੋਚ ਨਵੀਂ ਪੁਲਾਂਘ’ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿਚ ਸੇਵਾਵਾਂ ਨਿਭਾਅ ਰਹੀ ਹੈ ਜਿਸ ਦੀ ਪ੍ਰੇਰਨਾ ਸਦਕਾ ਦਰਜਨਾਂ ਪਿੰਡਾਂ ਵਿੱਚ ਖੁਸ਼ੀ ਅਤੇ ਗਮੀ ਦੇ ਪ੍ਰੋਗਰਾਮ ਸਾਡੇ ਢੰਗ ਨਾਲ ਕਰਵਾਉਣ ਦੇ ਮਤੇ ਪਾਸ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਸਮਾਜ ਵਿਚ ਅਜਿਹੇ ਪ੍ਰੋਗਰਾਮਾਂ ’ਤੇ ਵਾਧੂ ਖਰਚਿਆਂ ਦਾ ਬੋਝ ਘੱਟ ਹੋਵੇਗਾ। ਜਿਸ ਦਾ ਹਰੇਕ ਵਰਗ ਦੇ ਲੋਕਾਂ ਨੂੰ ਫਾਇਦਾ ਹੈ। ਇਸ ਦੌਰਾਨ ਪਿੰਡ ਕਕਰਾਲੀ ਵਿੱਚ ਵੀ ਪਿੰਡ ਦੇ ਪਤਵੰਤਿਆਂ ਵੱਲੋਂ ਪਿੰਡ ਵਿੱਚ ‘ਨਵੀਂ ਸੋਚ ਨਵੀਂ ਪੁਲਾਂਘ’ ਸੰਸਥਾ ਦਾ ਮਤਾ ਪ੍ਰਵਾਨ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਬੰਧਕਾਂ ਵੱਲੋਂ ‘ਨਵੀਂ ਸੋਚ ਨਵੀਂ ਪੁਲਾਂਘ’ ਨਾਲ ਜੁੜਨ ਵਾਲੇ ਪਿੰਡਾਂ ਦੀਆਂ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਸਥਾ ਵੱਲੋਂ ਸੂਬੇ ਅੰਦਰ ਸਾਰੇ ਪਿੰਡਾਂ ਨੂੰ ਇਸ ਲਹਿਰ ਨਾਲ ਜੋੜਨ ਦਾ ਪ੍ਰਣ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਹੜੇ ਪਿੰਡ ਅਜੇ ਇਸ ਲਹਿਰ ਨਾਲ ਨਹੀਂ ਜੁੜ ਸਕੇ ਉਹ ਜਲਦ ਤੋਂ ਜਲਦ ਇਸ ਲਹਿਰ ਨਾਲ ਜੁੜਨ ਦੇ ਉਪਰਾਲੇ ਕਰਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ