ਦੋ ਨੇਪਾਲੀ ਅੌਰਤਾਂ 11 ਕਿੱਲੋਂ ਅਫੀਮ ਸਣੇ ਗ੍ਰਿਫਤਾਰ

ਨਬਜ਼-ਏ-ਪੰਜਾਬ, (ਮੁਹਾਲੀ), 27 ਮਾਰਚ:
ਮੁਹਾਲੀ ਜ਼ਿਲ੍ਹਾ ਪੁਲੀਸ ਵੱਲੋਂ ਅੈਸਅੈਸਪੀ ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਤਸਕਰੀ ਖਿਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਦੋ ਨੇਪਾਲੀ ਅੌਰਤਾਂ ਨੂੰ 11 ਕਿੱਲੋਂ ਅਫੀਮ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ‘ਤੇ ਪੱਤਰਕਾਰ ਸੰਮੇਲਨ ਦੌਰਾਨ ਮੁਹਾਲੀ ਦੀ ਅੈਸਪੀ (ਦਿਹਾਤੀ) ਡਾਕਟਰ ਰਵਜੋਤ ਕੌਰ ਗਰੇਵਾਲ ਨੇ ਮੁਲਜ਼ਮ ਅੌਰਤਾਂ ਦੀ ਪਛਾਣ ਲਕਸ਼ਮੀ (41) ਵਾਸੀ ਪਿੰਡ ਹਲਾਨਗਰ (ਨੇਪਾਲ) ਅਤੇ ਲੀਲਾ (42) ਵਾਸੀ ਪਿੰਡ ਡੁੰਮਰ (ਨੇਪਾਲ) ਵਜੋਂ ਹੋਈ ਹੈ। ਮੌਜੂਦਾ ਸਮੇਂ ਵਿੱਚ ਲਕਸ਼ਮੀ ਸ਼ਿਮਲਾ ਦੇ ਪਿੰਡ ਸੁਰੀਲਾ ਵਿੱਚ ਰਹਿੰਦੀ ਸੀ।
ਅੈਸਪੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਲਕਸ਼ਮੀ ਤੋਂ 6 ਕਿੱਲੋਂ ਅਤੇ ਲੀਲਾ ਤੋਂ 5 ਕਿੱਲੋਂ ਅਫੀਮ ਬਰਾਮਦ ਕੀਤੀ ਗਈ।
ਡਾਕਟਰ ਰਵਜੋਤ ਗਰੋਵਾਲ ਨੇ ਦੱਸਿਆ ਕਿ ਡੀਅੈਸਪੀ ਸਰਕਲ ਡੇਰਾਬੱਸੀ ਗੁਰਪ੍ਰੀਤ ਸਿੰਘ ਬੈਂਸ ਦੀ ਯੋਗ ਰਹਿਨੁਮਾਈ ਹੇਠ ਲਾਲੜੂ ਥਾਣਾ ਦੇ ਅੈਸਅੈਚਓ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਹੇਠ ਸਰਕਾਰੀ ਸਮਾਰਟ ਸਕੂਲ ਲਿੰਕ ਰੋਡ ਲਾਲਤੂ ਨੇੜੇ ਗਸ਼ਤ ਦੌਰਾਨ ਉਕਤ ਦੋਵੇਂ ਅੌਰਤਾਂ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕਿ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ 11 ਕਿੱਲੋਂ ਅਫੀਮ ਬਰਾਮਦ ਕੀਤੀ ਗਈ। ਇਹਨਾਂ ਅੌਰਤਾਂ ਦੇ ਖਿਲਾਫ ਲਾਲੜੂ ਥਾਣੇ ਵਿੱਚ ਅੈਨਡੀਪੀਐਸ ਅੈਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੈਸਪੀ ਗਰੇਵਾਲ ਨੇ ਦੱਸਿਆ ਕਿ ਮੁਲਜ਼ਮ ਅੌਰਤਾਂ ਨੇ ਆਪਣੀ ਪੁੱਛਗਿੱਛ ਵਿੱਚ ਦੱਸਿਆ ਕਿ ਉਹ ਭਾਰਤ ਵਿਖੇ ਸਬਜੀ ਲਗਾਉਣ ਦਾ ਕੰਮ ਕਰਨ ਲਈ ਆਈਆ ਸਨ ਅਤੇ ਉਹਨਾਂ ਨੂੰ ਦਿੱਲੀ ਬੱਸ ਸਟੈਂਡ ਵਿਖੇ ਇਕ ਮਹਿਮਾ ਮਿਲੀ ਜਿਸ ਨੇ ਉਹਨਾਂ ਨੂੰ ਲਾਲਚ ਦਿੱਤਾ ਕਿ ਜੇਕਰ ਉਹ ਉਸ ਦਾ ਅਫੀਮ ਵਾਲਾ ਪਾਰਸਲ ਸਿਲਾ ਬੱਸ ਸਟੈਂਡ ਤਕ ਦਾ ਦੇਣ ਤਾਂ ਇਸ ਦੇ ਬਦਲੇ ਉਹ ਇਹਨਾ ਦੋਵਾ ਨੂੰ 155 ਹਜ਼ਾਰ ਰੁਪਏ ਦੋਵੇਗੀ। ਜਿਸ ਦੀ ਚੋਲਾ ਅਤੇ ਪੈਸਿਆਂ ਦੇ ਲਾਲਚ ਵਿਚ ਆ ਕੇ ਇਹ ਔਰਤਾਂ ਅਫ਼ੀਮ ਲੈ ਕੇ ਆ ਰਹੀਆਂ ਸਨ ਅਤੇ ਪੁਲਿਸ ਦੇ ਕਾਬੂ ਆ ਗਈਆ। ਡੂੰਘਾਈ ਨਾਲ ਪੁੱਛ ਗਿੱਛ ਕਰਕੇ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਔਰਤਾਂ ਨੇ ਸਿਮਲਾ ਵਿਖੇ ਏਨੀ ਭਾਰੀ ਮਾਤਰਾ ਵਿੱਚ ਅਫੀਮ ਲਿਜਾ ਕੇ ਕਿਸੇ ਨੂੰ ਦੇਣੀ ਸੀ, ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…