ਐਸਟੀਐਫ ਮੁਹਾਲੀ ਵੱਲੋਂ 160 ਗਰਾਮ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫ਼ਤਾਰ

40 ਕਿੱਲੋ ਭੁੱਕੀ ਸਣੇ ਟਰੱਕ ਚਾਲਕ ਵੀ ਕੀਤਾ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਈ:
ਪੰਜਾਬ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਵੱਲੋਂ ਨਸ਼ਾ ਤਸਕਰੀ ਵਿਰੁੱਧ ਚਲਾਈ ਮੁਹਿੰਮ ਦੌਰਾਨ 2 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਕੋਲੋੱ 160 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਕ ਹੋਰ ਵਿਅਕਤੀ ਨੂੰ ਕਾਬੂ ਕਰਕੇ ਉਸ ਤੋਂ 40 ਕਿੱਲੋ ਭੁੱਕੀ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਟੀਐਫ ਮੁਹਾਲੀ ਦੇ ਐਸਪੀ ਸ੍ਰ. ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਐਸਟੀਐਫ ਫੇਜ਼-4 ਦੀ ਟੀਮ ਨੇ ਖੁਫੀਆ ਇਤਲਾਹ ਮਿਲਣ ਤੋਂ ਬਾਅਦ ਏਅਰਪੋਰਟ ਚੌਂਕ ਉਪਰ ਨਾਕਾਬੰਦੀ ਕਰਕੇ ਜੀਰਕਪੁਰ ਤੇ ਡੇਰਾਬਸੀ ਤੋੱ ਆਉਣ ਵਾਲੀਆਂ ਗੱਡੀਆਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਚੈਂਕਿੰਗ ਦੌਰਾਨ ਇਕ ਸਵਿੱਫਟ ਕਾਰ ਵਿੱਚ ਸਵਾਰ ਚੀਰਾਗ ਸੂਦ ਕੋਲੋਂ 60 ਗ੍ਰਾਮ ਅਤੇ ਨਿਸ਼ੀ ਕਾਂਤ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹ ਦੋਵੇਂ ਵਿਅਕਤੀ 4-5 ਮਹੀਨੇ ਤੋਂ ਹੈਰੋਇਨ ਪੀਣ ਦੇ ਆਦੀ ਹਨ। ਇਹ ਹੈਰੋਇਨ ਦਿੱਲੀ ਦੇ ਇਕ ਨਾਈਜੀਰੀਅਨ ਵਿਅਕਤੀ ਤੋਂ ਲੈ ਕੇ ਆਏ ਸਨ। ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਐਸਟੀਐਫ ਵੱਲੋਂ ਪੁਰਾਣਾ ਅਮਰਟੈਕਸ ਚੌਂਕ ਤੋਂ ਇਕ ਟਰੱਕ ਨੂੰ ਕਾਬੂ ਕਰਕੇ ਉਸ ’ਚੋਂ 40 ਕਿੱਲੋ ਭੁੱਕੀ ਬਰਾਮਦ ਕੀਤੀ ਹੈ। ਟਰੱਕ ਚਾਲਕ ਬਲਦੇਵ ਸਿੰਘ ਵਸਨੀਕ ਰਾਜਪੁਰਾ ਨੇ ਪੁਲੀਸ ਨੂੰ ਦੱਸਿਆ ਕਿ ਉਸਨੇ ਕਿਸ਼ਤਾਂ ਉਪਰ ਟਰੱਕ ਲਿਆ ਸੀ ਪਰ ਕਿਸ਼ਤਾਂ ਨਾ ਭਰੇ ਜਾਣ ਕਾਰਨ ਉਸਨੇ ਭੁੱਕੀ ਦਾ ਧੰਦਾ ਵੀ ਕਰ ਲਿਆ। ਇਹ ਭੁੱਕੀ ਉਹ ਰਾਜਸਥਾਨ ਦੇ ਮੰਗਲਵਾੜਾ ਇਲਾਕੇ ਤੋੱ ਲੈ ਕੇ ਆਇਆ ਸੀ ਕਿ ਐਸਟੀਐਫ ਦੇ ਹੱਥ ਆ ਗਿਆ। ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …