ਬੀਬੀ ਰਾਮੂਵਾਲੀਆ ਦੇ ਯਤਨਾਂ ਨਾਲ ਮਲੇਸ਼ੀਆ ਦੀ ਜੇਲ੍ਹ ’ਚੋਂ ਘਰ ਪਰਤੇ ਦੋ ਪੰਜਾਬੀ ਨੌਜਵਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਸਤੰਬਰ:
ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੇ ਸਾਬਕਾ ਚੇਅਰਪਰਸਨ ਅਤੇ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਅੱਜ ਵਿਦੇਸ਼ ਦੇ ਦੌਰੇ ਤੋਂ ਵਾਪਸ ਆ ਕਿ ਦੱਸਿਆ ਕਿ ਪੰਜਾਬ ਦੇ ਦੋ ਨੌਜਵਾਨ ਹਰਪਾਲ ਸਿੰਘ ਵਾਸੀ ਨਾਭਾ ਅਤੇ ਵਿਜੇ ਕੁਮਾਰ ਵਾਸੀ ਗੁਰਦਾਸਪੁਰ ਜੋ ਮਲੇਸ਼ੀਆ ਦੀ ਜੇਲ੍ਹ ਵਿੱਚ ਫਸੇ ਹੋਏ ਸਨ। ਉਹਨਾਂ ਦੱਸਿਆ ਕਿ ਉਹ ਕੰਮ ਕਰਨ ਲਈ ਮਲੇਸ਼ੀਆ ਗਏ ਸਨ ਪਰ ਏਜੰਟ ਨੇ ਫਰਜ਼ੀ ਕੰਪਨੀ ਵਿੱਚ ਭੇਜ ਦਿੱਤਾ। ਕੰਪਨੀ ਨਾ ਮਿਲਣ ’ਤੇ ਜਦੋਂ ਏਜੰਟ ਨੂੰ ਕਿਹਾ ਤਾਂ ਉਸ ਨੇ ਕਿਸੇੇ ਹੋਰ ਕੰਪਨੀ ਵਿੱਚ ਕੰਮ ਕਰਨ ਲਗਾ ਦਿੱਤੇ ਅਤੇ ਫਿਰ ਕੁੱਝ ਦਿਨ ਕੰਮ ਕਰਵਾਉਣ ਤੋਂ ਬਾਅਦ ਉਹਨਾਂ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਕੰਪਨੀ ਦੇ ਮਾਲਕ ਨੇ ਉਹਨਾਂ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ।
ਜੇਲ੍ਹ ਜਾਣ ਤੋਂ ਬਾਅਦ ਉਹਨਾਂ ਨੂੰ ਵਾਪਸ ਆਉਣ ਦੀ ਕੋਈ ਉਮੀਦ ਨਹੀਂ ਸੀ ਮਿਲ ਰਹੀ, ਜੇਲ੍ਹ ਵਿੱਚ ਉਹਨਾਂ ਨਾਲ ਬਹੁਤ ਹੀ ਬੂਰਾ ਸਲੂਕ ਕੀਤਾ ਜਾਂਦਾ ਸੀ। ਉਹਨਾਂ ਨੂੰ ਨਾ ਹੀ ਖਾਣ ਲਈ ਖਾਣਾ ਦਿੱਤਾ ਜਾਂਦਾ ਸੀ ਅਤੇ ਸਾਰੇ ਦਿਨ ਵਿੱਚ 2 ਗਿਲਾਸ ਪਾਣੀ ਦਿੱਤਾ ਜਾਂਦਾ ਸੀ। ਜੇਲ੍ਹ ਵਿੱਚ ਉਹਨਾਂ ਤੋਂ ਕੰਮ ਵੀ ਕਰਵਾਈਆ ਜਾਦਾ ਸੀ। ਫਿਰ ਜਦੋਂ ਉਹਨਾਂ ਨੂੰ ਵਾਪਸ ਆਉਣ ਦੀ ਕੋਈ ਉਮੀਦ ਨਾ ਮਿਲੀ। ਦੋਵੇਂ ਨੌਜਵਾਨਾਂ ਦੇ ਪਰਿਵਾਰ ਦੇ ਮੈਂਬਰ ਜਸਪਾਲ ਸਿੰਘ 13 ਮਈ ਨੂੰ ਚੰਡੀਗੜ੍ਹ ਹੈਲਪਿੰਗ ਹੈਪਲੈਸ ਸੰਸਥਾ ਦੇ ਦਫ਼ਤਰ ਵਿੱਚ ਬੀਬੀ ਰਾਮਵਾਲੀਆ ਨੂੰ ਆ ਕਿ ਮਿਲੇ।
ਬੀਬੀ ਰਾਮੂਵਾਲੀਆ ਨੇ ਉਹਨਾਂ ਨੂੰ ਮਦਦ ਦਾ ਪੂਰਾ ਭਰੋਸਾ ਦਿੱਤਾ। ਬੀਬੀ ਰਾਮੂੰਵਾਲੀਆ ਨੇ ਦੱਸਿਆ ਕਿ ਸਾਡੀ ਸੰਸਥਾ ਨੇ ਨੌਜਵਾਨਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਸਭ ਤੋ ਪਹਿਲਾਂ ਉਹਨਾਂ ਨੇ ਮਲੇਸ਼ੀਆ ਦੀ ਵਿੱਚ ਭਾਰਤੀ ਰਾਜਦੂਤ ਨੂੰ ਪੱਤਰ ਲਿਖਿਆ। ਉਸ ਤੋਂ ਬਾਅਦ ਉਹਨਾਂ ਉਹਨਾਂ ਦੀ ਹਾਲਤ ਵਿੱਚ ਧੋੜਾ ਸੁਧਾਰ ਆਇਆ। ਫਿਰ ਅਸੀਂ ਲਗਾਤਾਰ ਭਾਰਤੀ ਰਾਜਦੂਤ ਨਾਲ ਫੋਨ ’ਤੇ ਰਾਵਤਾ ਕਾਇਮ ਰੱਖਿਆ। ਉਹਨਾਂ ਨੇ ਇੱਕ ਉੱਚ ਅਧਿਕਾਰੀ ਦੀ ਡਿਊਟੀ ਲਗਾ ਕਿ ਦੋਨੋਂ ਨੌਜਵਾਨਾਂ ਨੂੰ ਪੰਜਾਬ ਉਹਨਾਂ ਦੇ ਘਰ ਵਾਪਸ ਭੇਜਣ ਵਿੱਚ ਪੂਰੀ ਮੱਦਦ ਕੀਤੀ। ਨੌਜਵਾਨਾਂ ਨੇ ਬੀਬੀ ਰਾਮੂਵਾਲੀਆ ਦਾ ਖਾਸ ਤੌਰ ’ਤੇ ਧੰਨਵਾਦ ਕੀਤਾ। ਉਹਨਾਂ ਕਿਹਾ ਅਸੀਂ ਵਾਪਸ ਆਉਣ ਦੀ ਉਮੀਦ ਛੱਡ ਚੁੱਕੇ ਸੀ ਪ੍ਰੰਤੂ ਬੀਬੀ ਰਾਮੂਵਾਲੀਆ ਦੇ ਉਪਰਾਲਿਆਂ ਸਦਕਾ ਉਹ ਆਪਣੇ ਘਰ ਪਰਤ ਸਕੇ ਹਨ। ਇਸ ਮੌਕੇ ਉੱਘੇ ਸਮਾਜ ਸੇਵੀ ਆਗੂ ਅਰਵਿੰਦਰ ਸਿੰਘ ਭੁੱਲਰ, ਹੈਅਪਿੰਗ ਹੈਪਲੈਸ ਦੇ ਸਕੱਤਰ ਕੁਲਦੀਪ ਸਿੰਘ ਬੈਂਰੋਪੁਰ, ਸ਼ਿਵ ਕੁਮਾਰ, ਜਸਪਾਲ ਸਿੰਘ ਦੀ ਸਮੂਹ ਟੀਮ ਹਾਜ਼ਰ ਸੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…