ਜੰਡਿਆਲਾ ਗੁਰੂ ਵਿੱਖੇ ਹੋਏ ਦੋ ਸੜਕ ਹਾਦਸੇ ,ਵਾਲ ਵਾਲ ਬਚੇ ਚਾਲਕ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 18 ਮਾਰਚ (ਕੁਲਜੀਤ ਸਿੰਘ ):
ਅੱਜ ਜੰਡਿਆਲਾ ਗੁਰੂ ਵਿੱਖੇ ਦੋ ਅਲਗ ਅਲਗ ਸੜਕ ਹਾਦਸੇ ਹੋਏ ਜਿਨ੍ਹਾਂ ਵਿੱਚ ਡਰਾਈਵਰ ਵਾਲ ਵਾਲ ਬਚ ਗਏ।ਪਹਿਲਾ ਹਾਦਸਾ ਜੀ ਟੀ ਰੋਡ ਤਰਨਤਾਰਨ ਬਾਈਪਾਸ ਤੇ ਹੋਇਆ ਜਿੱਥੇ ਇੱਕ ਟਰੱਕ ਨੰਬਰ ਐਚ ਪੀ 11 7418 ਜੋ ਹਿਮਾਚਲ ਪ੍ਰਦੇਸ਼ ਤੋਂ ਸੀਮੈਂਟ ਲੱਦ ਕੇ ਅੰਮ੍ਰਿਤਸਰ ਵੱਲ ਆ ਰਿਹਾ ਸੀ।ਜਦੋਂ ਇਹ ਬਾਈਪਾਸ ਨਜ਼ਦੀਕ ਪਹੁੰਚਿਆ ਤਾਂ ਤਾ ਟਰੱਕ ਦਾ ਅਚਾਨਕ ਸੰਤੁਲਨ ਵਿਗੜ ਗਿਆ। ਇਹ ਟਰੱਕ ਡੀਵਾਈਡਰ ਨਾਲ ਟਕਰਾ ਕੇ ਸੜਕ ਤੇ ਘਸਿਟਦਾ ਹੋਇਆ ਕਰੀਬ 50 ਮੀਟਰ ਦੀ ਦੂਰੀ ਤੇ ਜਾ ਰੁੱਕਿਆ ।ਇਸ ਹਾਦਸੇ ਵਿੱਚ ਇਸਦੇ ਅੱਗਲੇ ਟਾਇਰ ਬੋਡੀ ਨਾਲੋਂ ਵੱਖ ਹੋ ਗਏ । ਟਰੱਕ ਦਾ ਡਰਾਈਵਰ ਵਾਲ ਵਾਲ ਬਚ ਗਿਆ।ਇਸ ਘਟਨਾ ਦੇ ਕਾਰਨ ਅੰਮ੍ਰਿਤਸਰ ਨੂੰ ਜਾਣ ਵਾਲਾ ਟ੍ਰੈਫ਼ਿਕ ਕਰੀਬ 6 ਘੰਟੇ ਤੱਕ ਬਾਧਿਤ ਰਿਹਾ । ਘਟਨਾ ਵਾਲੀ ਜਗ੍ਹਾ ਤੇ ਥਾਣਾ ਜੰਡਿਆਲਾ ਦੇ ਐਸ ਐਚ ਓ ਇੰਸਪੈਕਟਰ ਸੁਖਰਾਜ ਸਿੰਘ ਨੇ ਪਹੁੰਚ ਕਰੇਨ ਦੀ ਮਦਦ ਨਾਲ ਸੜਕ ਵਿੱਚੋ ਟਰੱਕ ਨੂੰ ਹਟਵਾ ਕੇ ਟ੍ਰੈਫ਼ਿਕ ਚਾਲੂ ਕਰਵਾਈ।।ਇਸੇ ਤਰਾਂ ਦੂਜੀ ਘਟਨਾ ਸਰਾਂ ਰੋਡ ਨਜਦੀਕ ਟੈਲੀਫੋਨ ਐਕਸਚੇਂਜ ਜਿੱਥੇ ਇੱਕ ਬਲੈਰੋ ਗੱਡੀ ਨੰਬਰ ਪੀ ਬੀ 32 ਐਲ 1714 ਜਿਸਨੂੰ ਗੁਰਸੇਵਕ ਸਿੰਘ ਚਲਾ ਰਿਹਾ ਸੀ।ਜਦਕਿ ਦੂਜੇ ਪਾਸਿਉਂ ਸਰਾਂ ਵਾਲੇ ਪਾਸਿਓ ਇੱਕ ਡਸਟਰ ਗੱਡੀ ਨੰਬਰ ਪੀ ਬੀ 11 ਬੀ ਓ 1113 ਜਿਸਨੂੰ ਜਗੀਰ ਸਿੰਘ ਚਲਾ ਰਿਹਾ ਸੀ ਕਿ ਅਚਾਨਕ ਇਹ ਗੱਡੀ ਬੇਕਾਬੂ ਹੋ ਕੇ ਬਲੈਰੋ ਨਾਲ ਟਕਰਾ ਗਈ।ਇਸ ਹਾਦਸੇ ਵਿਚ ਵੀ ਚਾਲਕ ਦੋਵੇ ਵਾਲ ਵਾਲ ਬਚ ਗਏ।

Load More Related Articles

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…