ਮੁਹਾਲੀ ਫੇਜ਼-2 ਦੀ ਮਾਰਕੀਟ ਵਿੱਚ ਨਗਰ ਨਿਗਮ ਦੀ ਟੀਮ ਵੱਲੋਂ ਦੋ ਸ਼ੋਅਰੂਮ ਤੇ ਇੱਕ ਬੂਥ ਸੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਕਤੂਬਰ:
ਮੁਹਾਲੀ ਨਗਰ ਨਿਗਮ ਦੀ ਵਿਸ਼ੇਸ ਟੀਮ ਵੱਲੋਂ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਦੀਆਂ ਜਾਇਦਾਦਾਂ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਪ੍ਰਾਪਰਟੀ ਇੰਸਪੈਕਟਰ ਸ੍ਰੀ ਅਵਤਾਰ ਸਿੰਘ ਕਲਸੀਆ ਨੇ ਦਸਿਆ ਕਿ ਨਗਰ ਨਿਗਮ ਦੇ ਸੁਪਰਡੈਂਟ ਭੀਮ ਸੈਨ ਦੀ ਅਗਵਾਈ ਵਿਚ ਸਥਾਨਕ ਫੇਜ 2 ਵਿਚ ਨਗਰ ਨਿਗਮ ਦੀ ਟੀਮ 7 ਦੁਕਾਨਾਂ ਨੂੰ ਪ੍ਰਾਪਰਟੀ ਟੈਕਸ ਨਾ ਭਰਨ ਕਰਨ ਕਰਕੇ ਸੀਲ ਕਰਨ ਗਈ ਸੀ। ਇਸ ਮੌਕੇ ਐਸਸੀਓ 35 ਦੇ ਗਰਾਉੱਡ ਫਲੋਰ, ਫਸਟ ਫਲੋਰ ਅਤੇ ਸੈਕਿੰਡ ਫਲੋਰ ਦੇ ਤਿੰਨੇ ਮਾਲਕਾਂ ਨੇ ਮੌਕੇ ਉਪਰ ਹੀ ਨਗਰ ਨਿਗਮ ਦੀ ਟੀਮ ਕੋਲ 1 ਲੱਖ 8 ਹਜ਼ਾਰ ਰੁਪਏ ਪ੍ਰਾਪਰਟੀ ਟੈਕਸ ਭਰ ਦਿੱਤਾ। ਜਿਸ ਕਰਕੇ ਉਸ ਐਸਸੀਓ ਨੂੰ ਸੀਲ ਨਹੀਂ ਕੀਤਾ ਗਿਆ ਹੈ।
ਇਸ ਮੌਕੇ ਐਸਸੀਓ 49 ਅਤੇ 67 ਸੀਲ ਕਰ ਦਿੱਤੇ ਗਏ ਜਦੋਂ ਕਿ ਸ਼ੋਅਰੂਮ ਨੰਬਰ 30 ਦੇ ਮਾਲਕ ਨੇ ਟੀਮ ਨੂੰ ਦੱਸਿਆ ਗਿਆ ਕਿ ਉਸ ਨੇ ਪ੍ਰਾਪਰਟੀ ਟੈਕਸ ਅਦਾ ਕਰ ਦਿੱਤਾ ਹੈ। ਇਸ ਕਰਕੇ ਟੀਮ ਨੇ ਉਸ ਨੂੰ ਭਲਕੇ 10 ਅਕਤੂਬਰ ਨੂੰ ਟੈਕਸ ਭਰਨ ਦੀ ਰਸੀਦ ਦਿਖਾਉਣ ਲਈ ਕਿਹਾ ਗਿਆ ਹੈ ਅਤੇ ਇਸ ਸ਼ੋਅਰੂਮ ਨੂੰ ਵੀ ਸੀਲ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਬੂਥ ਨੰਬਰ 22 ਨੂੰ ਵੀ ਪ੍ਰਾਪਰਟੀ ਟੈਕਸ ਜਮਾਂ ਨਾ ਕਰਵਾਉਣ ਕਰਕੇ ਸੀਲ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਖ਼ਿਲਾਫ਼ ਇਸੇ ਤਰਾਂ ਕਾਰਵਾਈ ਜਾਰੀ ਰਹੇਗੀ। ਸ੍ਰੀ ਭੀਮ ਸੇਨ ਨੇ ਦੱਸਿਆ ਕਿ 42 ਹੋਰ ਵਪਾਰਕ ਅਦਾਰਿਆਂ ਨੂੰ ਸੀਲ ਕਰਨ ਲਈ ਅਗਲੇ ਦਿਨਾਂ ਵਿੱਚ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨਿਗਮ ਵੱਲੋਂ ਪਹਿਲਾਂ ਜਿਹੜੇ 1500 ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ। ਉਨ੍ਹਾਂ ’ਚੋਂ ਲਗਭਗ ਸਾਰਿਆਂ ਨੇ ਹੀ ਪ੍ਰਾਪਰਟੀ ਟੈਕਸ ਜਮ੍ਹਾਂ ਕਰ ਦਿੱਤਾ ਹੈ। ਉਂਜ ਪੰਜਾਬ ਪੁਲੀਸ ਵੱਲ ਕਰੀਬ 70 ਲੱਖ ਟੈਕਸ ਅਤੇ 20 ਹਜ਼ਾਰ ਰੁਪਏ ਜੁਰਮਾਨਾ ਰਾਸ਼ੀ ਯਾਨੀ ਕਿ 90 ਲੱਖ ਰੁਪਏ ਟੈਕਸ ਪੈਂਡਿੰਗ ਖੜਾ ਹੈ। ਪੁਲੀਸ ਨੂੰ ਵੀ ਟੈਕਸ ਦੀ ਅਦਾਇਗੀ ਲਈ ਨੋਟਿਸ ਜਾਰੀ ਕੀਤੇ ਗਏ ਹਨ ਪ੍ਰੰਤੂ ਪੁਲੀਸ ਟੈਕਸ ਭਰਨ ਤੋਂ ਇਨਕਾਰੀ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…