Share on Facebook Share on Twitter Share on Google+ Share on Pinterest Share on Linkedin ਮੁਹਾਲੀ ਦੀਆਂ ਦੋ ਖਿਡਾਰਨਾਂ ਦੀ ਗੰਟੂਰ ਵਿੱਚ ਹੋਣ ਵਾਲੀ ਚੈਂਪੀਅਨਸ਼ਿਪ ਲਈ ਚੋਣ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ: ਮੁਹਾਲੀ ਸ਼ਹਿਰ ਦੀਆਂ ਦੋ ਅਥਲੀਟ ਕੁੜੀਆਂ ਨਿਹਾਰਿਕਾ ਵਸ਼ਿਸ਼ਟ ਅਤੇ ਨਵਨੀਤ ਕੌਰ ਨੇ ਲੁਧਿਆਣਾ ਵਿੱਚ ਸੀਨੀਅਰ ਨੈਸ਼ਨਲ ਇੰਟਰ ਸਟੇਟ ਚੈਂਪੀਅਨਸ਼ਿਪ ਦੇ ਲਈ ਹੋਏ ਟਰਾਇਲਾਂ ਵਿੱਚ ਕੁਆਲੀਫਾਈ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਸ੍ਰੀ ਸਵਰਨ ਸਿੰਘ ਨੇ ਦਸਿਆ ਕਿ ਇਹ ਚੈਂਪੀਅਨਸ਼ਿਪ ਗੰਟੂਰ ਵਿਖੇ 15 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ। ਨਿਹਾਰਿਕਾ ਵਸ਼ਿਸ਼ਟ ਟ੍ਰਿਪਲ ਜੰਪ ਵਿੱਚ ਅਤੇ ਨਵਨੀਤ ਕੌਰ ਦਸ ਹਜਾਰ ਮੀਟਰ ਦੌੜ ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰਨਗੀਆਂ। ਇਸੇ ਦੌਰਾਨ ਚੰਡੀਗੜ੍ਹ ਵਿਖੇ ਮੈਰੀਨ ਅਕੈਡਮੀ ਦੁਆਰਾ ਕਰਵਾਈ ਗਈ ਮੈਰਾਥਨ ਦੌੜ, ਜੋ ਕਿ ਚੰਡੀਮੰਦਰ ਤੋੱ ਸੁਖਨਾ ਝੀਲ ਤੱਕ ਕਰਵਾਈ ਗਈ, ਵਿਚ ਮੁਹਾਲੀ ਦੇ ਸੁਮੀਤ ਕੁਮਾਰ ਨੇ 51 ਹਜ਼ਾਰ ਦਾ ਪਹਿਲਾ ਇਨਾਮ ਜਿਤਿਆ ਹੈ। ਇਸ ਦੌੜ ਵਿੱਚ ਚਾਰ ਕੈਟਾਗਿਰੀ ਜਨਰਲ, ਸੀਫੇਰਜ, ਅੌਰਤਾਂ ਅਤੇ ਸੀਨੀਅਰ ਸਿਟੀਜਨ ਵਿਚ ਕੁਲ 800 ਅਥਲੀਟਾਂ ਨੇ ਹਿਸਾ ਲਿਆ। ਦੂਜਾ 21 ਹਜਾਰ ਦਾ ਇਨਾਮ ਸੰਦੀਪ ਅਤੇ ਤੀਜਾ 11 ਹਜ਼ਾਰ ਦਾ ਇਨਾਮ ਪ੍ਰਕਾਸ਼ ਨੇ ਜਿਤਿਆ। ਜ਼ਿਕਰਯੋਗ ਹੈ ਕਿ ਮੁਹਾਲੀ ਦੇ ਇਹ ਅਥਲੀਟ ਕੋਚ ਸ੍ਰੀ ਸਵਰਨ ਸਿੰਘ ਦੀ ਅਗਵਾਈ ਵਿੱਚ ਪਿਛਲੇ 8 ਸਾਲ ਤੋਂ ਪ੍ਰੈਕਟਿਸ ਕਰ ਰਹੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ