ਰਾਏਪੁਰ ਬੱਸ ਅੱਡੇ ’ਤੇ ਪਰਚੂਨ ਦੁਕਾਨ ’ਚ ਚੋਰੀ, ਸਕੂਲ ਵਿੱਚ ਚੋਰੀ ਮਾਮਲੇ ਵਿੱਚ ਦੋ ਨੌਜਵਾਨ ਗ੍ਰਿਫ਼ਤਾਰ

ਮੁਲਜ਼ਮ ਨੌਜਵਾਨਾਂ ਕੋਲੋਂ ਦੋ ਐਲਸੀਡੀਜ਼, 3 ਸੀਪੀਯੂ ਤੇ ਇਕ ਪ੍ਰਿੰਟਰ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ:
ਇੱਥੋਂ ਦੇ ਸਰਕਾਰੀ ਮਿਡਲ ਸਕੂਲ ਪਿੰਡ ਰਾਏਪੁਰ ਵਿੱਚ ਚੋਰੀ ਦਾ ਮਾਮਲਾ ਹਾਲੇ ਠੰਢਾ ਵੀ ਨਹੀਂ ਹੋਇਆ ਸੀ ਕਿ ਹੁਣ ਚੋਰਾਂ ਨੇ ਸਕੂਲ ਦੇ ਨੇੜੇ ਬੱਸ ਅੱਡੇ ’ਤੇ ਬਣੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਕ ਪਰਚੂਨ ਦੀ ਦੁਕਾਨ ’ਚੋਂ ਗੈਸ ਸਿਲੰਡਰ ਸਮੇਤ ਹੋਰ ਕਾਫੀ ਸਮਾਨ ਚੋਰੀ ਹੋਣ ਬਾਰੇ ਪਤਾ ਲੱਗਾ ਹੈ ਜਦੋਂਕਿ ਨਾਲ ਵਾਲੀਆਂ ਤਿੰਨ ਦੁਕਾਨਾਂ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਪੀੜਤ ਦੁਕਾਨ ਮੰਗਾ ਸਿੰਘ ਰਾਏਪੁਰ ਨੇ ਦੱਸਿਆ ਕਿ ਬੀਤੇ ਦਿਨੀਂ ਚੋਰਾਂ ਨੇ ਉਸ ਦੀ ਪਰਚੂਨ ਦੀ ਦੁਕਾਨ\ਖੋਖੇ ਦਾ ਪਹਿਲਾਂ ਤਾਲਾ ਅਤੇ ਟੀਨਾ ਤੋੜ ਕੇ ਗੈਸ ਸਿਲੰਡਰ, ਚਾਰ ਚੌਲਾਂ ਦੇ ਥੈਲੇ ਅਤੇ ਰਾਸ਼ਨ ਦਾ ਹੋਰ ਕਾਫੀ ਸਮਾਨ ਚੋਰੀ ਕਰਕੇ ਲੈ ਗਏ। ਜਦੋਂਕਿ ਕੁਝ ਸਮਾਨ ਖੋਖੇ ਦੇ ਬਾਹਰ ਖਿੱਲਰਿਆ ਪਿਆ ਸੀ।
ਪੀੜਤ ਦੁਕਾਨਦਾਰ ਨੇ ਦੱਸਿਆ ਕਿ ਇੰਜ ਹੀ ਉਸ ਦੇ ਖੋਖੇ ਦੇ ਨਾਲ ਲਗਦੀਆਂ ਤਿੰਨ ਹੋਰ ਦੁਕਾਨਾਂ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਤਾਲੇ ਨਾ ਟੁੱਟਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ ਪ੍ਰੰਤੂ ਜਾਂਦੇ ਹੋਏ ਚੋਰ ਉੱਥੇ ਨਾਲ ਹੀ ਲਗਦੀ ਸਬਜ਼ੀ ਦੀ ਰੇਹੜੀ ਚੁੱਕ ਕੇ ਆਪਣੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲੀਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।
ਉਧਰ, ਇੱਥੋਂ ਦੇ ਸਰਕਾਰੀ ਮਿਡਲ ਸਕੂਲ ਪਿੰਡ ਰਾਏਪੁਰ ਕਲਾਂ ਵਿੱਚ ਬੀਤੀ 23 ਜੂਨ ਦੀ ਰਾਤ ਨੂੰ ਹੋਈ ਚੋਰੀ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੌਜਵਾਨ ਪਰਵਿੰਦਰ ਸਿੰਘ ਅਤੇ ਜਤਿੰਦਰ ਸਿੰਘ ਦੋਵੇਂ ਪਿੰਡ ਰਾਏਪੁਰ ਕਲਾਂ ਦੇ ਹੀ ਵਸਨੀਕ ਹਨ। ਇਸ ਗੱਲ ਦਾ ਖੁਲਾਸਾ ਅੱਜ ਸ਼ਾਮ ਸਨੇਟਾ ਪੁਲੀਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਸਕੂਲ ’ਚੋਂ ਚੋਰੀ ਹੋਈਆਂ ਦੋ ਐਲਸੀਡੀਜ਼, ਤਿੰਨ ਸੀਪੀਯੂ ਅਤੇ ਇੱਕ ਪ੍ਰਿੰਟਰ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੌਂਕੀ ਇੰਚਾਰਜ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…