nabaz-e-punjab.com

ਯੂਏਈ ਦੀ ਪ੍ਰਮੁੱਖ ਕੰਪਨੀ ਅਲ ਦਹਰਾ ਵੱਲੋਂ ਖੇਤੀ ਵਪਾਰ ’ਚ ਆਪਸੀ ਸਹਿਯੋਗ ਲਈ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 19 ਅਗਸਤ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੇਠ ਸੂਬੇ ਵਿਚ ਵਪਾਰ ਸਮਰਥਾ ਨੂੰ ਮਾਨਤਾ ਦਿੰਦੇ ਹੋਏ ਯੂ.ਏ.ਈ ਦੀ ਪ੍ਰਮੁੱਖ ਨਿੱਜੀ ਕੰਪਨੀ ਅਲ ਦਹਰਾ ਹੋਲਡਿੰਗਜ਼ ਨੇ ਪੰਜਾਬ ਦੇ ਖੇਤੀ ਵਪਾਰ ਵਿਚ ਡੂੰਘੀ ਦਿਲਚਸਪੀ ਦਿਖਾਈ ਹੈ। ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਕੰਪਨੀ ਦੇ ਉਪ ਚੇਅਰਮੈਨ ਅਤੇ ਸਹਿ-ਬਾਨੀ ਖਾਦਿਮ ਅਲ ਦਰੇਈ ਨੇ ਸੂਬਾ ਸਰਕਾਰ ਨਾਲ ਨੇੜੇ ਦੇ ਸਹਿਯੋਗ ਦੀ ਇੱਛਾ ਜਤਾਈ ਹੈ ਤਾਂ ਜੋ ਖੇਤੀ ਸੈਕਟਰ ਵਿਚ ਆਪਸੀ ਸਹਿਯੋਗ ਨੂੰ ਬੜ੍ਹਾਵਾ ਦਿੱਤਾ ਜਾ ਸਕੇ।
ਸ੍ਰੀ ਦਰੇਈ ਨੇ ਮੁੱਖ ਮੰਤਰੀ ਨੂੰ ਸਹਿਯੋਗ ਦੇ ਖੇਤਰਾਂ ਬਾਰੇ ਵਿਚਾਰ ਵਟਾਂਦਰੇ ਵਾਸਤੇ ਨਿੱਜੀ ਮੀਟਿੰਗ ਦੀ ਬੇਨਤੀ ਕੀਤੀ ਹੈ। ਯੂ.ਏ.ਈ ਬਹੁਤ ਸਾਰੇ ਹੋਰਨਾਂ ਦੇਸ਼ਾਂ ਵਿਚ ਸ਼ਾਮਲ ਹੈ ਜੋ ਇਸ ਸਾਲ ਮਾਰਚ ਵਿਚ ਸੂਬੇ ਦੀ ਸਰਕਾਰ ਬਦਲਣ ਤੋਂ ਬਾਅਦ ਬਦਲੇ ਹੋਏ ਮਾਹੌਲ ਵਿਚ ਪੰਜਾਬ ’ਚ ਨਿਵੇਸ਼ ਲਈ ਦਿਲਚਸਪੀ ਲੈ ਰਹੇ ਹਨ ਕਿਉਂਕਿ ਸਰਕਾਰ ਦੇ ਬਦਲਣ ਨਾਲ ਸੂਬੇ ਵਿਚ ਵਪਾਰ ਅਤੇ ਉਦਯੋਗ ਦੇ ਬੜ੍ਹਾਵੇ ਲਈ ਢੁੱਕਵਾਂ ਵਾਤਾਵਰਣ ਪੈਦਾ ਹੋਇਆ ਹੈ। ਇਹ ਕੰਪਨੀ ਅਬੂ ਧਾਬੀ ਅਧਾਰਤ ਹੈ ਅਤੇ ਇਹ ਪਹਿਲਾਂ ਹੀ ਭਾਰਤੀ ਉਤਪਾਦਕਾਂ ਨਾਲ ਭਾਈਵਾਲੀ ਕਰ ਰਹੀ ਹੈ। ਇਹ ਭਾਰਤ ਵਿਚ ਆਪਣੀ ਮੌਜੂਦਗੀ ਨੂੰ ਵਧਾਉਣਾ ਚਾਹੁੰਦੀ ਹੈ। ਇਹ ਭਾਰਤ ਸਰਕਾਰ ਨਾਲ ਯੂ.ਏ.ਈ ਦੀਆਂ ਭਾਈਵਾਲੀ ਦੀਆਂ ਕੋਸ਼ਿਸ਼ਾਂ ਦੇ ਹੇਠ ਅਜਿਹਾ ਕਰਨਾ ਚਾਹੁੰਦੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਅਤੇ ਯੂਏਈ ਦੇ ਕਲਾਈਮੇਟ ਚੇਂਜ ਐਂਡ ਇੰਵਾਇਰਮੈਂਟ ਮੰਤਰਾਲੇ ਵਿਚਕਾਰ ਇੱਕ ਸਹਿਮਤੀ ਪੱਤਰ ’ਤੇ ਸਹੀ ਪਾਈ ਗਈ ਹੈ।
ਇਸ ਦਾ ਉਦੇਸ਼ ਖੇਤੀਬਾੜੀ ਸੈਕਟਰ ਵਿਚ ਸਹਿਯੋਗ ਅਤੇ ਦੁਵੱਲੇ ਹਿੱਤਾਂ ਨੂੰ ਬੜ੍ਹਾਵਾ ਦੇਣ ਲਈ ਰੂਪ ਰੇਖਾ ਵਿਕਸਤ ਕਰਨਾ ਹੈ। ਯੂ.ਏ.ਈ ਅਨਾਜ ਸੁਰੱਖਿਆ ਰਣਨੀਤੀ ਨੂੰ ਅੱਗੇ ਖੜ੍ਹਨ ਲਈ ਅਲ ਦਹਰਾ ਭਾਰਤ ਵਿਚ ਸੰਭਾਵਨਾਵਾਂ ਤਲਾਸ਼ਣ ਵਿਚ ਦਿਲਚਸਪੀ ਲੈ ਰਹੀ ਹੈ। ਇਸ ਵੱਲੋਂ ਇਸ ਸਬੰਧ ਵਿਚ ਪੰਜਾਬ ਉੱਤੇ ਖਾਸ ਤੌਰ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਹ ਪੰਜਾਬ ਵਿਚ ਵਿਕਾਸ ਦੀ ਉੱਚ ਸਮਰਥਾ ਦੇਖ ਰਹੀ ਹੈ। ਦਰੇਈ ਨੇ ਇਸ ਪੱਤਰ ਵਿਚ ਲਿਖਿਆ ਹੈ ਕਿ ਉਨ੍ਹਾਂ ਦੀ ਕੰਪਨੀ ਪੰਜਾਬ ਵਿਚ ਆਪਣੇ ਸਰੋਤ ਅਧਾਰਾਂ ਦਾ ਪਾਸਾਰ ਕਰਨ ਵਿਚ ਦਿਲਚਸਪੀ ਰੱਖਦੀ ਹੈ ਅਤੇ ਇਹ ਸੂਬੇ ਨੂੰ ਉਤਪਾਦ ਪੋਰਟਫੋਲੀਓ ਦੀ ਪੇਸ਼ਕਸ਼ ਕਰ ਸਕਦੀ ਹੈ। ਖੇਤੀ ਵਪਾਰ ਦੀ ਪ੍ਰਮੁੱਖ ਕੰਪਨੀ ਅਲ ਦਹਰਾ ਦੀ ਪਸ਼ੂਆਂ ਦੀ ਖੁਰਾਕ ਦੇ ਵਪਾਰ, ਚਾਵਲਾਂ, ਆਟਾ, ਫੱਲਾਂ ਅਤੇ ਸਬਜ਼ੀਆਂ ਵਰਗੀਆਂ ਜ਼ਰੂਰੀ ਖੁਰਾਕੀ ਵਸਤਾਂ ਦੀ ਕਾਸ਼ਤ, ਉਤਪਾਦਨ ਅਤੇ ਵਪਾਰ ਵਿਚ ਮੁਹਾਰਤ ਹੈ। ਕੰਪਨੀ ਦੀ ਵਿਦੇਸ਼ੀ ਨਿਵੇਸ਼ ਰਣਨੀਤੀ ਬਹੁਤ ਜ਼ਿਆਦਾ ਸਰਗਰਮ ਹੈ ਅਤੇ ਇਸ ਨੇ ਦੁਨੀਆਂ ਭਰ ਵਿੱਚ ਫੀਡ ਅਤੇ ਖੁਰਾਕ ਉਤਪਾਦਾਂ ਦੇ ਬਹੁਤ ਸਾਰੇ ਉਦਮ ਕੀਤੇ ਹਨ।

Load More Related Articles
Load More By Nabaz-e-Punjab
Load More In Agriculture & Forrest

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…