
ਉਦੇਵੀਰ ਰੰਧਾਵਾ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ਼ ਡਟਣ ਦਾ ਸੱਦਾ
ਨਬਜ-ਏ-ਪੰਜਾਬ, 20 ਅਪਰੈਲ ਚੰਡੀਗੜ੍ਹ:
ਉਦੇਵੀਰ ਸਿੰਘ ਰੰਧਾਵਾ ਵੱਲੋਂ ਦਿੱਲੀ ਯੂਨੀਵਰਸਿਟੀ ਵਿੱਚ ਡੀਯੂਐਸਯੂ ਦੁਆਰਾ ਆਯੋਜਿਤ ਕੀਤੀ ਗਤੀਸ਼ੀਲ ਯੂਥ ਲੀਡਰਾਂ ਦੀ ਕਾਨਫਰੰਸ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ
ਅੱਜ ਉਦੇਵੀਰ ਸਿੰਘ ਰੰਧਾਵਾ ਪੁੱਤਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਤੇ ਜਨਰਲ ਸਕੱਤਰ ਰਾਜਸਥਾਨ ਕਾਂਗਰਸ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਦਿੱਲੀ ਯੂਨੀਵਰਸਿਟੀ ਵਿੱਚ ਡੀਯੂਐਸਯੂ ਦੁਆਰਾ ਪੰਜਾਬ ਅਤੇ ਹਰਿਆਣਾ ਦੇ ਗਤੀਸ਼ੀਲ ਯੂਥ ਲੀਡਰਾਂ ਦੀ ਆਯੋਜਿਤ ਕੀਤੀ ਕਾਨਫਰੰਸ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਨੌਜਵਾਨਾਂ ਨਾਲ ਆਪਣੇ ਅਨੁਭਵ ਸਾਂਝੇ ਕੀਤੇ।
ਇਸ ਮੌਕੇ ਉਦੇਵੀਰ ਸਿੰਘ ਰੰਧਾਵਾ ਨੇ ਦੋਵਾਂ ਸੂਬਿਆਂ ਦੇ ਗਤੀਸ਼ੀਲ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਆਉ ਸਾਰੇ ਰਲ ਕੇ ਨਸ਼ਿਆਂ ਜਿਹੀ ਨਾਮੁਰਾਦ ਬੀਮਾਰੀ ਦਾ ਖਾਤਮਾ ਕਰਕੇ ਸਮਾਜ ਨੂੰ ਇਕ ਨਵੀਂ ਸੇਧ ਦਈਏ ਤਾਂ ਕਿ ਸਾਡੇ ਦੇਸ਼ ਦੇ ਨੌਜਵਾਨ ਖੇਡਾਂ ਦੇ ਖੇਤਰ ਤੋਂ ਇਲਾਵਾ ਦੇਸ਼ ਦੇ ਹਰ ਖੇਤਰ ਵਿੱਚ ਆਪਣੀ ਮੌਹਰੀ ਭੂਮਿਕਾ ਨਿਭਾਉਣ ਵਿੱਚ ਅਹਿਮ ਰੋਲ ਅਦਾ ਕਰ ਸੱਕਣ ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਤੇ ਡੱਟ ਕਿ ਪਹਿਰਾ ਦੇਣ ਤੇ ਦੇਸ਼ ਵਿੱਚ ਸਾਫ਼ ਸੁਥਰੀ ਸਿਆਸਤ ਦਾ ਆਗਾਜ਼ ਕਰਕੇ ਦੇਸ਼ ਦੀ ਤਰੱਕੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਦਾ ਅਹਿਦ ਲਈਏ ।ਇਸ ਕਾਂਨਫਰੰਸ ਮੌਕੇ ਡੀਯੂਐਸਯੂ ਦੇ ਪ੍ਰਧਾਨ ਰੌਨਕ ਖੱਤਰੀ ਅਤੇ ਸਮੂੱਚੀ ਕਾਰਜਕਾਰਨੀ ਵੱਲੋਂ ਸਰਦਾਰ ਉਦੇਵੀਰ ਸਿੰਘ ਰੰਧਾਵਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਉਦੇਵੀਰ ਸਿੰਘ ਰੰਧਾਵਾ ਨੇ ਡੀਯੂਐਸਯੂ ਦੇ ਪ੍ਰਧਾਨ ਅਤੇ ਸਮੂੱਚੀ ਕਾਰਜੀਕਾਰਨੀ ਦਾ ਨਿੱਘੇ ਮਾਣ ਸਤਿਕਾਰ ਲਈ ਉਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ