nabaz-e-punjab.com

ਯੂ.ਕੇ ਵੱਲੋਂ ਪੰਜਾਬ ਵਿੱਚ ਸਕਿਲ ਡਿਵੈਲਪਮੈਂਟ ਸੈਂਟਰ ਸਥਾਪਤ ਕੀਤੇ ਜਾਣਗੇ: ਚੰਨੀ

ਬ੍ਰਿਟਿਸ ਡਿਪਟੀ ਹਾਈ ਕਮਿਸਨ ਦੀ ਅਗਵਾਈ ਵਿੱਚ ਵਫ਼ਦ ਵੱਲੋਂ ਤਕਨੀਕੀ ਸਿੱਖਿਆ ਮੰਤਰੀ ਨਾਲ ਮੁਲਾਕਾਤ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 24 ਅਗਸਤ:
ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਵਿੱਚ ਬ੍ਰਿਟਸ਼ ਡਿਪਟੀ ਹਾਈ ਕਮਿਸਨਰ ਸ੍ਰੀ ਐਂਡ੍ਰਿਊ ਅਇਰੇ ਦੀ ਅਗਵਾਈ ਵਿੱਚ ਇਕ ਵਫਦ ਨਾਲ ਮੁਲਾਕਾਤ ਕੀਤੀ। ਸਕਿਲ ਡਿਵੈਲਪਮੈਂਟ ਦੇ ਖੇਤਰ ਵਿਚ ਕੰਮ ਕਰਨ ਵਾਲੀ ਯੂ.ਕੇ ਦੀ ਮੰਨੀ ਪ੍ਰਮੰਨੀ ਏਜੰਸੀ ’ਯੂ.ਕੇ ਸਕਿਲਜ’ ਦੇ ਇਕ ਵਫਦ ਨਾਲ ਹੋਈ ਮੀਟਿੰਗ ਤੋਂ ਬਾਅਦ ਸ੍ਰੀ ਚੰਨੀ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਮਿਆਰੀ ਹੁਨਰ ਵਿਕਾਸ ਲਈ ਪੰਜਾਬ ਵਿਚ ਹੁਨਰ ਕੇਂਦਰ ਸਥਾਪਤ ਕਰਨ ਲਈ ਇਕ ਸਮਝੌਤੇ ਦੀ ਸਿਧਾਂਤਕ ਤੌਰ ’ਤੇ ਪ੍ਰਵਾਨਗੀ ਦੇ ਦਿੱਤੀ ਹੈ। ਵਿਦੇਸਾਂ ਵਿਚ ਰੋਜਗਾਰ ਦੇ ਲਈ ਸੂਬੇ ਦੇ ਨੌਜਵਾਨਾਂ ਦੀ ਸਿਖਲਾਈ ਅਤੇ ਉਨ੍ਹਾਂ ਦੀ ਪਲੇਸਮੈਂਟ ਲਈ ਸਮਝੌਤੇ ਦੇ ਨਿਯਮ ਅਤੇ ਸਰਤਾਂ ਬਾਰੇ ਬੈਠਕ ਵਿਚ ਵਿਚਾਰ ਕੀਤੀ ਗਈ ਅਤੇ ਇਸ ਸਮਝੌਤੇ ਦੇ ਸੋਧੇ ਖਰੜੇ ਨੂੰ ਅਗਲੇ ਮਹੀਨੇ ਸਹੀਬੱਧ ਕੀਤਾ ਜਾਵੇਗਾ।
ਸ੍ਰੀ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਵਧੀਆ ਹੁਨਰ ਵਿਕਾਸ ਦੀ ਸਿਖਲਾਈ ਦੇਣ ਲਈ ਵਚਨਬੱਧ ਹੈ ਅਤੇ ਨਾਲ ਹੀ ਦੁਨੀਆ ਭਰ ਵਿੱਚ ਉਨ੍ਹਾਂ ਦੀ ਪਲੇਸਮੈਂਟ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਹੁਨਰ ਵਿਕਾਸ ਲਈ ਅਤੇ ਵਿਦੇਸ਼ਾਂ ਵਿਚ ਰੁਜ਼ਗਾਰ ਲਈ ਯੂ.ਕੇ. ਸਰਕਾਰ ਦੇ ਨਾਲ ਇੱਕ ਸਮਝੌਤਾ ਕਰ ਚੱੁਕੀ ਹੈ। ਉਨ੍ਹਾਂ ਕਿਹਾ ਕਿ ਇਸੇ ਲੜੀ ਨੂੰ ਅੱਗੇ ਤੋਰਦਿਆਂ ਪੰਜਾਬ ਸਰਕਾਰ ਇਹ ਸਮਝੌਤਾ ਕਰਨ ਜਾ ਰਹੀ ਹੈ। ਤਕਨੀਕੀ ਸਿੱਖਿਆ ਮੰਤਰੀ ਨੇ ਪੰਜਾਬ ਦੇ ਸਕਿਲ ਡਿਵੈਲਪਮੈਂਟ ਮਿਸਨ ਦੇ ਨਾਲ ਦੇਸ਼ ਭਰ ਤੋਂ ਹੋਰ ਪ੍ਰਸਿੱਧ ਹੁਨਰ ਵਿਕਾਸ ਪਾਰਟਨਰ ਜੋੜਨ ਦੀ ਗੱਲ ‘ਤੇ ਜੋਰ ਦਿੰਦਿਆਂ ਕਿਹਾ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਨਾਲ ਵਿਦੇਸੀ ਪਾਰਟਨਰ ਵੀ ਜੋੜੇ ਜਾਣ ਤਾਂ ਜੋ ਪੰਜਾਬੀ ਨੌਜਵਾਨਾਂ ਨੂੰ ਆਸਾਨੀ ਨਾਲ ਵਿਦੇਸੀ ਕੰਪਨੀਆਂ ਵਿੱਚ ਰੁਜ਼ਗਾਰ ਮਿਲ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਪੰਜਾਬ ਸਕਿਲ ਡਿਵੈਲਪਮੈਂਟ ਮਿਸਨ ਦੇ ਸਿਖਲਾਈ ਅਤੇ ਪਲੇਸਮੈਂਟ ਪ੍ਰੋਗਰਾਮਾਂ ਦੇ ਬਾਰੇ ਵਿੱਚ ਸੂਬੇ ਵਿਚ ਵਿਆਪਕ ਜਾਗਰੂਕਤਾ ਮੁਹਿੰਮ ਚਲਾਉਣ ਦੇ ਆਦੇਸ ਵੀ ਦਿੱਤੇ।
ਉਨ੍ਹਾਂ ਕਿਹਾ ਕਿ ਸਕਿੱਲ ਡਿਵੈਲਪਮੈਂਟ ਮਿਸਨ ਦੇ ਸਾਰੇ ਸਿਖਲਾਈ ਪ੍ਰੋਗਰਾਮਾਂ ਬਾਰੇ ਨੌਜਵਾਨਾਂ ਨੂੰ ਸੋਸਲ ਮੀਡੀਆ, ਰਵਾਇਤੀ ਮੀਡੀਆ, ਇਲੈਕਟ੍ਰਾਨਿਕ ਮੀਡੀਆ ਅਤੇ ਪ੍ਰਿੰਟ ਮੀਡੀਆ ਵਰਗੇ ਸਾਰੇ ਮਾਧਿਅਮਾਂ ਦਾ ਪੂਰੀ ਤਰ੍ਹਾਂ ਇਸਤੇਮਾਲ ਕਰਕੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਬਰਤਾਨੀਆ ਦੇ ਸ੍ਰੀ ਐਂਡ੍ਰਿਊ ਅਇਰੇ ਬ੍ਰਿਟਸ਼ ਡਿਪਟੀ ਹਾਈ ਕਮਿਸਨਰ ਚੰਡੀਗੜ੍ਹ, ਤੇਜਵੰਤ ਛਤਵਾਲ, ਐਮਡੀ ਅਤੇ ਸੀਈਓ ਯੂ.ਕੇ ਸਕਿਲਜ ਲਿਮਟਿਡ, ਸ੍ਰੀ ਜੇੱਫ ਰੌਸ (ਯੂਕੇ) ਡਾਇਰੈਕਟਰ ਯੂ.ਕੇ ਸਕਿਲਜ ਲਿਮਟਿਡ, ਸ੍ਰੀਮਤੀ ਮਧੂ ਸਲਾਹਕਾਰ ਬ੍ਰਿਟਿਸ ਹਾਈ ਕਮੀਸਨ ਚੰਡੀਗੜ੍ਹ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀ ਸ੍ਰੀ ਵਿਜਾਲਿੰਗਮ ਵਾਧੀਕ ਮੁੱਖ ਸਕੱਤਰ, ਸ੍ਰੀਮਤੀ ਭਾਵਨਾ ਗਰਗ ਸਕੱਤਰ ਤਕਨੀਕੀ ਸਿੱਖਿਆ, ਪਰਵੀਨ ਥਿੰਦ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਮੋਹਨਬੀਰ ਸਿੰਘ ਸਿੱਧੂ ਵਧੀਕ ਡਾਇਰੈਕਟਰ ਤਕਨੀਕੀ ਸਿੱਖਿਆ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…