ਮੁਸਲਿਮ ਭਾਈਚਾਰੇ ਵੱਲੋਂ ਹਫ਼ਤੇ ਦਾ ਅਲਟੀਮੇਟਮ, ਮੁੱਖ ਮੰਤਰੀ ਦਾ ਪੁਤਲਾ ਸਾੜਨ ਦਾ ਐਲਾਨ

ਵਕਫ਼ ਬੋਰਡ ਪ੍ਰਸ਼ਾਸਕ ਵੱਲੋਂ ਮੁਸਲਿਮ ਭਾਈਚਾਰੇ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਮਨਜ਼ੂਰ ਨਹੀਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ:
ਮੁਹਾਲੀ ਇਲਾਕੇ ਵਿੱਚ ਮੁਸਲਮਾਨਾਂ ਦੀਆਂ ਵਿਰਾਸਤੀ ਅਤੇ ਧਾਰਮਿਕ ਜਾਇਦਾਦਾਂ ਦੇ ਸਾਂਭ-ਸੰਭਾਲ ਲਈ ਬਣੀ ਇੰਤਜ਼ਾਮੀਆਂ ਕਮੇਟੀ ਨੇ ਪੰਜਾਬ ਸਰਕਾਰ ਨੂੰ ਹਫ਼ਤੇ ਦਾ ਅਲਟੀਮੇਟਮ ਦਿੰਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਸ ਦੌਰਾਨ ਪਿੰਡ ਭਾਗੋਮਾਜਰਾ ਵਿੱਚ ਕਬਰਿਸਤਾਨ ਦੀ ਜ਼ਮੀਨ ਲੀਜ਼ ਦੇਣ ਦਾ ਫ਼ੈਸਲਾ ਰੱਦ ਨਹੀਂ ਕੀਤਾ ਗਿਆ ਤਾਂ ਮੁਸਲਿਮ ਭਾਈਚਾਰੇ ਵੱਲੋਂ 22 ਮਈ ਨੂੰ ਮੁਹਾਲੀ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
ਮੁਹਾਲੀ ਪੈ੍ਰਸ ਕਲੱਬ ਵਿਖੇ ਮੁਸਲਿਮ ਵਿਕਾਸ ਬੋਰਡ ਦੇ ਸਾਬਕਾ ਮੈਂਬਰ ਡਾ. ਅਨਵਰ ਹੁਸੈਨ, ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਬਹਾਦਰ ਖਾਨ ਅਤੇ ਮੁਸਲਿਮ ਮਹਾਂ ਸਭਾ ਪੰਜਾਬ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਿੰਡ ਭਾਗੋਮਾਜਰਾ (ਸੈਕਟਰ-109) ਵਿਖੇ ਕਬਰਿਸਤਾਨ ਦੀ 3 ਕਨਾਲ 7 ਮਰਲੇ ਜ਼ਮੀਨ ਦਾ ਕੁੱਝ ਹਿੱਸਾ ਲੀਜ਼ ’ਤੇ ਦੇ ਦਿੱਤਾ ਹੈ। ਜਿਸ ਕਾਰਨ ਮੁਸਲਿਮ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਸਜਿਦ ਦੀ ਜ਼ਮੀਨ ਹੋਟਲ ਮਾਲਕ ਅਤੇ ਪਟਿਆਲਾ ਵਿੱਚ ਕਬਰਿਸਤਾਨ ਦੀ ਥਾਂ ਕਿਰਾਏ/ਲੀਜ਼ ਉੱਤੇ ਦੇਣ ਦਾ ਵਿਰੋਧ ਹੋਣ ’ਤੇ ਤੁਰੰਤ ਰੱਦ ਕਰ ਦਿੱਤੀ ਗਈ ਸੀ। ਐਡਵੋਕੇਟ ਅਬਦੁਲ ਅਜ਼ੀਜ਼ ਨੇ ਕਿਹਾ ਕਿ ਵਕਫ਼ ਬੋਰਡ ਐਕਟ ਮੁਤਾਬਕ ਕਬਰਿਸਤਾਨ ਅਤੇ ਮਸਜਿਦ ਦੀ ਥਾਂ ਲੀਜ਼ ’ਤੇ ਨਹੀਂ ਦਿੱਤੀ ਜਾ ਸਕਦੀ ਹੈ ਅਤੇ ਨਾ ਹੀ ਉਸ ਦੀ ਨੇਚਰ ਬਦਲੀ ਜਾ ਸਕਦੀ ਹੈ।
ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਕਫ਼ ਬੋਰਡ ਦੇ ਪ੍ਰਸ਼ਾਸਕ ਐਮਐਫ਼ ਫਾਰੂਕੀ ਅਤੇ ਵਿਧਾਇਕ ਕੁਲਵੰਤ ਸਿੰਘ ਨੂੰ ਮਿਲ ਕੇ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ ਪਰ ਅਜੇ ਤਾਈਂ ਮਸਲੇ ਦਾ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੁਸਲਿਮ ਭਾਈਚਾਰੇ ਨਾਲ ਸਬੰਧਤ ਬਹੁਤ ਸਾਰੇ ਮੁਸਲਮਾਨ ਅਫ਼ਸਰ ਅਤੇ ਆਗੂ ਹਨ, ਪ੍ਰੰਤੂ ਇਨ੍ਹਾਂ ਨੂੰ ਅਣਗੌਲਿਆ ਕਰਕੇ ਪੰਜਾਬ ਵਕਫ਼ ਬੋਰਡ ਦਾ ਮੁਖੀ ਪੰਜਾਬ ਤੋਂ ਬਾਹਰਲੇ ਵਿਅਕਤੀ ਨੂੰ ਲਾਇਆ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਕਫ਼ ਬੋਰਡ ਦੀ ਹਜ਼ਾਰਾਂ ਏਕੜ ਉਪਜਾਊ ਜ਼ਮੀਨਾਂ ਨੂੰ ਬੋਰਡ ਅਧਿਕਾਰੀ ਆਪਣੇ ਚਹੇਤਿਆਂ ਨੂੰ ਦਿੰਦੇ ਹਨ।
ਇਸ ਮੌਕੇ ਅਬਦੁਲ ਗੁਫ਼ਾਰ ਪ੍ਰਧਾਨ ਇੰਤਜ਼ਾਮੀਆਂ ਕਮੇਟੀ, ਅਮਜਦ ਚੌਧਰੀ, ਰੌਸ਼ਨ ਪ੍ਰਧਾਨ ਮੁਸਲਿਮ ਵੈੱਲਫੇਅਰ ਕਮੇਟੀ ਸਨੇਟਾ, ਸੁਦਾਗਰ ਖਾਨ ਸਾਬਕਾ ਪ੍ਰਧਾਨ ਮੁਸਲਿਮ ਵੈੱਲਫੇਅਰ ਕਮੇਟੀ ਮਟੌਰ, ਸਫਲੁ ਉਰ ਰਹਿਮਾਨ ਮੀਤ ਪ੍ਰਧਾਨ ਇੰਤਜ਼ਾਮੀਆਂ ਕਮੇਟੀ, ਅਜ਼ਮੀਲ ਖਾਨ ਜਨਰਲ ਸਕੱਤਰ ਮੁਸਲਿਮ ਮਹਾਂ ਸਭਾ ਪੰਜਾਬ ਵਸੀਮ ਅਹਿਮਦ, ਜ਼ੁਲਫ਼ਕਾਰ, ਮੁਹੰਮਦ ਆਰਿਫ਼, ਦਿਲਬਰ ਖਾਨ ਕੁਰੜੀ, ਅਸਲਮ ਪਰਵੇਜ਼, ਅਬਦੁਲ ਸਤਾਰ ਮਲਿਕ ਮੈਂਬਰ ਹੱਜ ਕਮੇਟੀ ਪੰਜਾਬ ਸਰਕਾਰ, ਸਦੀਕ ਮਲਿਕ ਪ੍ਰਧਾਨ ਕਬਰਿਸਤਾਨ ਬਚਾਓ ਫਰੰਟ ਮੁਹਾਲੀ-ਚੰਡੀਗੜ੍ਹ, ਮੰਗਤ ਖਾਨ ਝੰਜੇੜੀ ਸਾਬਕਾ ਪ੍ਰਧਾਨ ਪੰਜਾਬ ਰੋਡਵੇਜ਼, ਮੁਹੰਮਦ ਮੁਸਤਫ਼ਾ ਪ੍ਰਧਾਨ ਮੁਸਲਿਮ ਮਹਾਂ ਜ਼ਿਲ੍ਹਾ ਮੁਹਾਲੀ, ਅਬਦੁਲ ਸਤਾਰ ਰਾਏਪੁਰ, ਮੁਹੰਮਦ ਸਲੀਮ, ਮੁਹੰਮਦ ਅਸਲਮ, ਮੁਹੰਮਦ ਗੁਲਜ਼ਾਰ ਸਨੇਟਾ, ਮੁਹੰਮਦ ਦਿਲਦਾਰ ਸਨੇਟਾ, ਧਰਮਪਾਲ ਮੱਛਲੀ ਕਲਾਂ ਆਦਿ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…