nabaz-e-punjab.com

ਪੁਲੀਸ ਬੈਰੀਕੇਟਾਂ ਦੀ ਆੜ ਵਿੱਚ ਹੁੰਦੀ ਅਣਅਧਿਕਾਰਤ ਇਸ਼ਤਿਹਾਰਬਾਜ਼ੀ ’ਤੇ ਸਖ਼ਤੀ ਨਾਲ ਰੋਕ ਲੱਗੇ: ਵਿਨੀਤ ਵਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜੂਨ:
ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਵਿਨੀਤ ਵਰਮਾ ਨੇ ਦੋਸ਼ ਲਗਾਇਆ ਹੈ ਕਿ ਨਗਰ ਨਿਗਮ ਮੁਹਾਲੀ ਵਪਾਰੀਆਂ ਦੇ ਤਾਂ ਇਕ ਫੁੱਟ ਥਾਂ ਉਪਰ ਹੀ ਇਸ਼ਤਿਹਾਰਬਾਜੀ ਕਰਨ ਨੂੰ ਗੈਰ ਕਾਨੂੰਨੀ ਅਤੇ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਦਸ ਕੇ 50 ਹਜਾਰ ਦਾ ਜੁਰਮਾਨਾ ਕਰ ਦਿੰਦਾ ਹੈ ਪਰ ਨਗਰ ਨਿਗਮ ਦੀ ਨਕ ਹੇਠਾਂ ਹੀ ਪੁਲੀਸ ਨਾਕਿਆਂ ਉਪਰ ਲਗੇ ਬੈਰੀਕੇਟਾਂ ਉਪਰ ਗ਼ੈਰਕਾਨੂੰਨੀ ਤੌਰ ’ਤੇ ਕੰਪਨੀਆਂ ਵੱਲੋਂ ਆਪਣੀ ਇਸ਼ਤਿਹਾਰ ਬਾਜੀ ਮੁਫਤ ਵਿਚ ਹੀ ਕੀਤੀ ਜਾ ਰਹੀ ਹੈ, ਜਿਸ ਬਾਰੇ ਨਗਰ ਨਿਗਮ ਵਲੋੱ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਉਹਨਾਂ ਕਿਹਾ ਕਿ ਨਗਰ ਨਿਗਮ ਦੀ ਵਿਗਿਆਪਨ ਬਰਾਂਚ ਵਲੋੱ ਸਮੇੱ ਸਮੇੱ ਉਪਰ ਸ਼ਹਿਰ ਦੀ ਚੈਕਿੰਗ ਕਰਕੇ ਸ਼ਹਿਰ ਵਿੱਚ ਦੁਕਾਨਦਾਰਾਂ ਅਤੇ ਵਪਾਰੀਆਂ ਵੱਲੋਂ ਲਗਾਏ ਗਏ ਇਸ਼ਤਿਹਾਰੀ ਬੋਰਡਾਂ ਨੂੰ ਉਤਾਰਨ ਲਈ ਨੋਟਿਸ ਜਾਰੀ ਕੀਤੇ ਜਾਂਦੇ ਹਨ ਅਤੇ ਇਹਨਾਂ ਨੋਟਿਸਾਂ ਵਿੱਚ ਇਹ ਵੀ ਚਿਤਾਵਨੀ ਦਿਤੀ ਹੁੰਦੀ ਹੈ ਕਿ ਜੇ ਉਹਨਾਂ ਨੇ ਇਹ ਬੋਰਡ ਤਿੰਨ ਦਿਨਾਂ ਦੇ ਵਿਚ ਵਿਚ ਨਾ ਉਤਾਰੇ ਤਾਂ ਉਹਨਾਂ ਨੂੰ 50 ਹਜਾਰ ਰੁਪਏ ਜੁਰਮਾਨਾ ਕਰ ਦਿਤਾ ਜਾਵੇਗਾ। ਉਹਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਇਸ਼ਤਿਆਰੀ ਬਾਜੀ ਕਰਨ ਦੇਣ ਲਈ ਫੀਸ ਲਈ ਜਾਂਦੀ ਹੈ ਜਦੋਂ ਕਿ ਪੁਲੀਸ ਨਾਕਿਆਂ ਉਪਰ ਲੱਗੇ ਬੈਰੀਕੇਟਾਂ ਉਪਰ ਵੱਖ ਵੱਖ ਕੰਪਨੀਆਂ ਵੱਲੋਂ ਸ਼ਰੇਆਮ ਇਸਤਿਹਾਰਬਾਜੀ ਕੀਤੀ ਜਾਂਦੀ ਹੈ, ਜਿਸ ਉਪਰ ਨਗਰ ਨਿਗਮ ਦੇ ਅਧਿਕਾਰੀਆਂ ਦੀ ਕੋਈ ਨਜਰ ਹੀ ਨਹੀਂ ਪੈ ਰਹੀ।
ਉਹਨਾਂ ਕਿਹਾ ਕਿ ਅਸਲ ਵਿਚ ਹੁੰਦਾ ਇਹ ਹੈ ਕਿ ਪੁਲੀਸ ਅਧਿਕਾਰੀ ਕਿਸੇ ਕੰਪਨੀ ਨੂੰ ਇਹ ਬੈਰੀਕੇਟ ਬਣਾ ਦੇ ਦੇਣ ਲਈ ਕਹਿ ਦਿੰਦੇ ਹਨ ਅਤੇ ਉਹ ਕੰਪਨੀ ਮੁਫਤ ਵਿਚ ਹੀ ਇਹ ਬੈਰੀਕੇਡ ਬਣਾ ਕੇ ਦੇ ਦਿੰਦੀ ਹੈ ਅਤੇ ਇਸ ਬੋਰਡ ਉਪਰ ਉਹ ਆਪਣੀ ਇਸ਼ਤਿਹਾਰਬਾਜ਼ੀ ਵੀ ਕਰ ਦਿੰਦੀ ਹੈ। ਇਸ ਤਰਾਂ ਇਹ ਕੰਪਨੀਆਂ ਮੁਫ਼ਤ ਵਿੱਚ ਹੀ ਪਿਛਲੇ ਦੋ ਸਾਲਾਂ ਤੋਂ ਮੁਹਾਲੀ ਸ਼ਹਿਰ ਵਿਚ ਇਸ਼ਤਿਹਾਰਬਾਜ਼ੀ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਕੰਪਨੀਆਂ ਕੋਈ ਟੈਕਸ ਵੀ ਅਦਾ ਨਹੀਂ ਕਰਦੀਆਂ, ਜਿਸ ਕਾਰਨ ਨਗਰ ਨਿਗਮ ਨੂੰ ਹਰ ਸਾਲ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਨਗਰ ਨਿਗਮ ਨੂੰ ਚਾਹੀਦਾ ਹੈ ਕਿ ਉਹ ਪੁਲੀਸ ਨੂੰ ਬੈਰੀਕੇਟ ਖੁਦ ਬਣਾ ਕੇ ਦੇਵੇ ਅਤੇ ਇਹਨਾਂ ਉਪਰ ਖੁਦ ਇਸ਼ਤਿਹਾਰਬਾਜੀ ਕਰੇ ਇਸ ਤਰਾਂ ਕਰਨ ਨਾਲ ਨਗਰ ਨਿਗਮ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ ਅਤੇ ਵੱਖ ਵੱਖ ਕੰਪਨੀਆਂ ਵਲੋੱ ਕੀਤੀ ਜਾਂਦੀ ਗੈਰਕਾਨੂੰਨੀ ਇਸ਼ਤਿਹਾਰਬਾਜ਼ੀ ਵੀ ਬੰਦ ਹੋ ਜਾਵੇਗੀ।
ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਇਹ ਮਾਮਲਾ ਉਸ ਦੇ ਧਿਆਨ ਵਿੱਚ ਹੈ ਅਤੇ ਇਸ ਸਬੰਧੀ ਨਗਰ ਨਿਗਮ ਵੱਲੋਂ ਐਸ ਐਸ ਪੀ ਮੁਹਾਲੀ ਨੂੰ ਪੱਤਰ ਲਿਖ ਕੇ ਇਸ ਤਰੀਕੇ ਨਾਲ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ’ਤੇ ਰੋਕ ਲਗਾਈ ਜਾਵੇਗੀ ਅਤੇ ਇਸ ਤਰੀਕੇ ਨਾਲ ਹੋ ਰਹੀ ਇਸ਼ਤਿਹਾਰਬਾਜ਼ੀ ਨੂੰ ਬੰਦ ਕਰਵਾਇਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…