nabaz-e-punjab.com

ਮੁਹਾਲੀ ਵਿੱਚ ਨਾਜਾਇਜ਼ ਕਬਜ਼ੇ ਕਰਕੇ ਧੜੱਲੇ ਨਾਲ ਚਲਾਏ ਜਾ ਰਹੇ ਹਨ ਅਣਅਧਿਕਾਰਤ ਢਾਬੇ

ਵੱਡੇ ਟੈਂਟ ਲਗਾ ਕੇ ਟੇਬਲ ਕੁਰਸੀਆਂ ਤੇ ਵਰਤਾਇਆ ਜਾਂਦਾ ਹੈ ਖਾਣਾ, ਮੁਹਾਲੀ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਜਾ ਰਹੀ ਕੋਈ ਕਾਰਵਾਈ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜੁਲਾਈ:
ਨਗਰ ਨਿਗਮ ਵਲੋੱ ਸ਼ਹਿਰ ਵਿੱਚ ਹੁੰਦੇ ਨਾਜਾਇਜ਼ ਕਬਜ਼ਿਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੇ ਲੰਬੇ ਚੌੜੇ ਦਾਅਵੇ ਤਾਂ ਕੀਤੇ ਜਾਂਦੇ ਹਨ ਪ੍ਰੰਤੂ ਇਹ ਦਾਅਵੇ ਹਵਾ ਹਵਾਈ ਹੀ ਹਨ ਅਤੇ ਹਾਲਾਤ ਇਹ ਹਨ ਕਿ ਸ਼ਹਿਰ ਵਿੱਚ ਥਾਂ ਥਾਂ ਤੇ ਹੋਏ ਨਾਜਾਇਜ਼ ਕਬਜ਼ਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹੋਰ ਤਾਂ ਹੋਰ ਹੁਣ ਤਾਂ ਇਹਨਾਂ ਨਾਜਾਇਜ ਕਬਜੇ ਕਰਨ ਵਾਲੇ ਦੁਕਾਨਦਾਰਾਂ ਵੱਲੋਂ ਵੱਡੇ ਟੈਂਟ ਲਗ ਕੇ ਅਤੇ ਸ਼ੋਅਰੂਮ ਜਿੰਨੀ ਥਾਂ ’ਤੇ ਬਾਕਾਇਦਾ ਟੇਬਲ ਕੁਰਸੀਆਂ ਲਗਾ ਕੇ ਆਪਣਾ ਕਾਰੋਬਾਰ ਚਲਾਇਆ ਜਾਣਾ ਲੱਗ ਪਿਆ ਹੈ। ਫੇਜ਼-6 ਦੀ ਮਾਰਕੀਟ ਦੀ ਸਿਵਲ ਹਸਪਤਾਲ ਦੇ ਨਾਲ ਲੱਗਦੀ ਖਾਲੀ ਥਾਂ ਤੇ ਅਜਿਹੇ ਅੱਧੀ ਦਰਜਨ ਤੋਂ ਵਧ ਢਾਬੇ ਚਲ ਰਹੇ ਹਨ ਜਿਹਨਾਂ ਵੱਲੋਂ ਰਾਜਮਾਂ ਚੌਲ, ਕੜ੍ਹੀ ਚੌਲ, ਰੋਟੀ ਸਬਜੀ, ਨਾਨ ਅਤੇ ਅਜਿਹਾ ਖਾਣ ਪੀਣ ਦਾ ਹੋਰ ਸਾਮਾਨ ਵੇਚਿਆ ਜਾਂਦਾ ਹੈ। ਇਹਨਾਂ ਦੁਕਾਨਦਾਰ ਵਲੋੱ ਟੇਬਲ ਕੁਰਸੀਆਂ ਤੇ ਬਾਕਾਇਦਾ ਕੱਪੜਾ ਵਿਛਾ ਕੇ ਆਪਣੇ ਗ੍ਰਾਹਕਾਂ ਨੂੰ ਖਾਣਾ ਪਰੋਸਿਆ ਜਾਂਦਾ ਹੈ। ਕੁੱਝ ਦੁਕਾਨਦਾਰਾਂ ਨੇ ਕੁਰਸੀਆਂ ਦੀ ਥਾਂ ਪੱਕੇ ਬੈਂਚ ਰੱਖੇ ਹੋਏ ਹਨ ਅਤੇ ਇਹ ਧੜ੍ਹਲੇ ਨਾਲ ਆਪਣਾ ਕਾਰੋਬਾਰ ਚਲਾ ਰਹੇਹਨ। ਇਹ ਢਾਬੇ ਵਾਲੇ ਕਹਿੰਦੇ ਹਨ ਕਿ ਉਹਨਾਂ ਨੂੰ ਇੱਥੋੱ ਕੋਈ ਹਿਲਾ ਤਕ ਨਹੀਂ ਸਕਦਾ ਅਤੇ ਉਹ ਬੇਪਰਵਾਹ ਹੋ ਕੇ ਆਪਣਾ ਕੰਮ ਚਲਾਉੱਦੇ ਰਹਿੰਦੇ ਹਨ।
ਇਹਨਾਂ ਢਾਬਿਆਂ ਕਾਰਨ ਸ਼ੋਅਰੂਮਾਂ ਵਿੱਚ ਚਲਦੇ ਢਾਬਿਆਂ ਅਤੇ ਖਾਣ ਪੀਣ ਦਾ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਨੂੰ ਭਾਰੀ ਕਾਫੀ ਨੁਕਸਾਨ ਚੁੱਕਣਾ ਪੈਂਦਾ ਹੈ ਜਿਹੜੇ ਮਹਿੰਗੇ ਕਿਰਾਏ ਤੇ ਦੁਕਾਨਾਂ ਲੈ ਕੇ ਆਪਣਾ ਕਾਰੋਬਾਰ ਕਰਦੇ ਹਨ। ਇੱਥੇ ਸ਼ੋਅ ਰੂਮ ਨੰਬਰ ਇੱਕ ਵਿੱਚ ਢਾਬਾ ਚਲਾਉਣ ਵਾਲੇ ਸ੍ਰੀ ਰਾਜੀਵ ਜੈਨ ਕਹਿੰਦੇ ਹਨ ਕਿ ਇਹ ਨਜਾਇਜ ਢਾਬਿਆਂ ਵਾਲੇ ਖੁਲਾ ਸਮਾਨ ਵੇਚਦੇ ਹਨ ਅਤੇ ਇਹਨਾਂ ਵੱਲੋਂ ਖਾਣਾ ਬਣਾਉਣ ਵੇਲੇ ਸਫਾਈ ਦਾ ਵੀ ਪੂਰਾ ਪ੍ਰਬੰਧ ਨਹੀਂ ਰੱਖਿਆ ਜਾਂਦਾ। ਉਹਨਾਂ ਕਿਹਾ ਕਿ ਨਿਗਰ ਨਿਗਮ ਦੇ ਨਾਜਾਇਜ ਕਬਜੇ ਹਟਾਉਣ ਵਾਲੇ ਸਟਾਫ ਵਲੋੱ ਵੀ ਇਹਨਾਂ ਢਾਬਿਆਂ ਵਾਲਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਨਾਲ ਇੰਝ ਲੱਗਦਾ ਹੈ ਕਿ ਇਹਨਾਂ ਢਾਬਿਆਂ ਵਾਲਿਆਂ ਦੀ ਨਿਗਮ ਦੇ ਸਟਾਫ ਨਾਲ ਮਿਲੀਭੁਗਤ ਹੈ। ਉਹਨਾਂ ਮੰਗ ਕੀਤੀ ਕਿ ਇਹਨਾਂ ਨਾਜਾਇਜ ਢਾਬਿਆਂ ਦੇ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ।
ਉਧਰ, ਇਸ ਸਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਤਹਿਬਾਜਾਰੀ ਸ਼ਾਖਾ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਢਾਬੇ ਹਟਾਉਣ ਲਈ ਨਿਗਮ ਵਲੋੱ ਤੁਰੰਤ ਕਾਵਾਈ ਕੀਤੀ ਜਾਵਗੀ ਅਤੇ ਇਸ ਕੰਮ ਨੂੰ ਸਖਤੀ ਨਾਲ ਬੰਦ ਕਰਵਾਇਆ ਜਾਵੇਗਾ। ਦੂਜੇ ਪਾਸ ਮਾਰਕੀਟ ਵਿੱਚ ਕੰਮ ਕਰਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਨਿਗਮ ਵੱਲੋਂ ਇਹ ਢਾਬੇ ਬੰਦ ਨਾ ਕਰਵਾਏ ਗਏ ਤਾਂ ਉਹ ਆਪਣੀਆਂ ਦੁਕਾਨਾਂ ਦੀਆਂ ਚਾਬੀਆਂ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨੂੰ ਸੌਂਪ ਦੇਣਗੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…