Share on Facebook Share on Twitter Share on Google+ Share on Pinterest Share on Linkedin ਟਾਇਰ ਫਟਣ ਕਾਰਨ ਬੇਕਾਬੂ ਹੋਈ ਫਾਰਚੂਨਰ ਦੀ ਟੱਕਰ ਕਾਰਨ ਵਾਪਰਿਆ ਹਾਦਸਾ, ਦੋ ਮੌਤਾਂ ਚਾਰ ਗੰਭੀਰ ਜਖਮੀ ਕੁਲਜੀਤ ਸਿੰਘ ਜੰਡਿਆਲਾ ਗੁਰੂ, 11 ਜੂਨ: ਸਥਾਨਕ ਨੈਸ਼ਨਲ ਹਾਈਵੇ ਨੰਬਰ ਇਕ ਉਪਰ ਸਥਿਤ ਕੋਕਾ ਕੋਲਾ ਫੈਕਟਰੀ ਦੇ ਕੋਲ ਦੁਪਹਿਰ ਵੇਲੇ ਇਕ ਫਾਰਚੂਨਰ ਗੱਡੀ ਨੰਬਰ ਸੀ ਐਚ 01-ਏ ਏ-1572 ਜੋ ਚੰਡੀਗੜ ਤੋਂ ਅੰਮ੍ਰਿਤਸਰ ਵੱਲ ਆ ਰਹੀ ਸੀ। ਜਦੋਂ ਇਹ ਜੀ ਟੀ ਰੋਡ ਉਪਰ ਸਥਿਤ ਪੈਟਰੋਲ ਪੰਪ ਕੋਲ ਪਹੁੰਚੀ ਤਾਂ, ਇਸ ਗੱਡੀ ਦਾ ਅਗਲਾ ਟਾਇਰ ਅਚਾਨਕ ਫੱਟ ਜਾਣ ਕਾਰਨ ਇਹ ਬੇ ਕਾਬੂ ਹੋ ਕੇ ਸੜਕ ਦੀ ਦੂਸਰ ਪਾਸੇ ਡਿਵਾਇਡਰ ਨੂੰ ਪਾਰ ਕਰਦੀ ਹੋਈ ਸਾਹਮਣੇ ਤੋਂ ਆ ਰਹੀ ਲਾਲ ਰੰਗ ਦੀ ਜ਼ਾਇਲੋ ਗੱਡੀ ਨੰਬਰ ਡੀ ਐਲ- 8ਸੀ-4833 ਜੋ ਕੇ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸੀ ਵਿਚ ਜਾ ਵੱਜੀ। ਇਹ ਟੱਕਰ ਐਨੀ ਭਿਆਨਕ ਸੀ ਕੇ ਜ਼ਾਇਲੋ ਗੱਡੀ ਦੇ ਪਰਖੱਚੇ ਉਡ ਗਏ। ਜ਼ਾਇਲੋ ਗੱਡੀ ਵਿੱਚ ਸਵਾਰ ਪੰਜ ਲੋਕਾਂ ਵਿੱਚੋਂ ਡਰਾਇਵਰ ਸਮੇਤ ਦੋ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ।ਜਦੋਂ ਕੇ ਹੋਰ ਤਿੰਨ ਜਾਣੇ ਜਿਸ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਜਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਵਾਸਤੇ ਅੰਮ੍ਰਿਤਸਰ ਵਿਖੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਦੋਂ ਕੇ ਫਾਰਚੂਨਰ ਸਵਾਰ ਡਰਾਈਵਰ ਜਖਮੀ ਹੋਇਆ ਅਤੇ ਬਾਕੀ ਸੱਭ ਵਾਲ ਵਾਲ ਬੱਚ ਗਏ। ਇਸ ਹਾਦਸੇ ਕਾਰਨ ਜੀ ਰੋਡ ਉਪਰ ਕਾਫੀ ਸਮੇਂ ਤੱਕ ਆਵਾਜਾਈ ਪ੍ਰਭਾਵਤ ਰਹੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ