Nabaz-e-punjab.com

ਲੈਂਡ ਪੁਲਿੰਗ ਸਕੀਮ ਅਧੀਨ ਗਮਾਡਾ ਨੇ ਕੱਢਿਆਂ ਪਲਾਟ ਦਾ ਡਰਾਅ ਕਿਸਾਨਾਂ ਨਾਲ ਵੱਡਾ ਧੋਖਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਦਸੰਬਰ:
ਗਮਾਡਾ ਵੱਲੋਂ ਲੈਂਡ ਪੂਲਿੰਗ ਸਕੀਮ ਅਧੀਨ 26-27 ਦਸੰਬਰ ਨੂੰ ਕੱਢਿਆ ਗਿਆ ਪਲਾਟਾਂ ਦਾ ਡਰਾਅ 5 ਪਿੰਡਾਂ ਦਾ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਹੈ ਅਤੇ ਇਹ ਕਿਸਾਨਾਂ ਨੂੰ ਬਿਲਕੁਲ ਵੀ ਪ੍ਰਵਾਨ ਨਹੀਂ ਹੈ। ਅੱਜ ਇੱਥੇ ਮੁਹਾਲੀ ਪ੍ਰੈਸ ਕਲੱਬ ਵਿੱਚ 5 ਪਿੰਡ ਮਾਣਕ ਮਾਜਰਾ, ਸੋਹਾਣਾ, ਲਾਂਡਰਾਂ, ਲਖਨੌਰ ਅਤੇ ਬੈਰਮਪੁਰ ਦੇ ਦਰਜਨ ਦੇ ਕਰੀਬ ਕਿਸਾਨਾਂ ਨੇ ਗਮਾਡਾ ਵੱਲੋਂ ਕੱਢੇ ਡਰਾਅ ਨੂੰ ਰੱਦ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ 2013/2014 ਵਿੱਚ ਜਾਰੀ ਕੀਤੇ ਐਲ.ਓ.ਆਈ ਅਨੂਸਾਰ ਸੈਕਟਰ-88\89 ਵਿੱਚ ਹੀ ਕਮਰਸ਼ੀਅਲ ਪਲਾਟ ਅਲਾਟ ਕੀਤੇ ਜਾਣ।
ਉਨ੍ਹਾਂ ਦੋਸ਼ ਲਗਾਇਆ ਕਿ ਕਿਸਾਨਾ ਦੀ ਜ਼ਮੀਨ ਦਾ ਅਵਾਰਡ 15-11-11 ਕੀਤਾ ਗਿਆ ਸੀ ਤੇ ਉਸ ਸਮੇਂ ਗਮਾਡਾ ਦੀ ਨੀਤੀ ਅਨੂਸਾਰ ਲੈਂਡ ਪੂਲਿੰਗ ਸਕੀਮ ਅਧੀਨ ਪ੍ਰਤੀ ਏਕੜ ਕਿਸਾਨ ਨੂੰ 1.69 ਕਰੋੜ ਰੁਪਏ ਜਾਂ 1000 ਹਜ਼ਾਰ ਵਰਗ ਗਜ਼ ਰਿਹਾਇਸੀ ਤੇ 100 ਵਰਗ ਗਜ਼ ਕਮਰਸੀਅਲ ਪਲਾਟ ਸੈਕਟਰ 88-89 ਵਿੱਚ ਹੀ ਅਲਾਟ ਕਰਨੇ ਸਨ ਪਰ 26-27 ਦਸੰਬਰ ਨੂੰ ਗਮਾਡਾ ਵੱਲੋਂ ਕੱਢੇ ਗਏ ਡਰਾਅ ਕਿਸਾਨਾਂ ਨੂੰ ਸੈਕਟਰ 88-89 ਵਿੱਚ ਕਮਰਸ਼ੀਅਲ ਪਲਾਟ ਕਰਨੇ ਸਨ ਪਰ ਹੁਣ ਗਮਾਡਾ ਨੇ ਪ੍ਰਾਪਰਟੀ ਡੀਲਰਾਂ ਵਾਂਗ ਕਿਸਾਨਾਂ ਨਾਲ ਧੋਖਾ ਕਰਕੇ ਉਨ੍ਹਾਂ ਨੂੰ ਇਨਾਂ ਸੈਕਟਰਾਂ ਦੀ ਥਾਂ ਸੈਕਟਰ 95-96 ਜਿਆਦਾ ਪਲਾਟ ਅਲਾਟ ਕਰ ਦਿਤੇ ਹਨ। ਇਹੀ ਨਹੀਂ ਸਗੋਂ ਪਾਰਕਿੰਗ ਦੀ ਥਾਂ ਘਟਾ ਕੇ ਥੋੜੇ ਖੇਤਰ ’ਚ ਵੱਧ ਪਲਾਟ ਅਲਾਟ ਕਰ ਦਿਤੇ ਹਨ ਜਿਥੇ ਪਾਰਕਿੰਗ ਦੀ ਥਾਂ ਬਹੁਤ ਘਟਾ ਦਿਤੀ ਹੈ ਜੋ ਕਿਸਾਨਾਂ ਨਾਲ ਹੋਰ ਵੀ ਧੋਖਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਸੁਰਜੀਤ ਸਿੰਘ ਮਾਣਕਮਾਜਰਾ ਨੇ ਦੱਸਿਆ ਕਿ ਗਮਾਡਾ ਨੇ ਕੋਰਟ ਦੇ ਬਾਹਰ ਸੜਕ ਉਪਰ ਦੀ ਵਪਾਰਕ ਜ਼ਮੀਨ ਅਪਣੇ ਕੋਲ ਰੱਖ ਲਈ ਅਤੇ ਇਸੇ ਤਰਾਂ ਅਪਰੂਵ ਅਪਾਰਟਮੈਂਟ ਦੇ ਨਾਲ 2 ਪ੍ਰਤੀ ਏਕੜ ਬੂਥਾਂ ਦੀ ਖਾਲੀ ਥਾਂ ਅਲਾਟ ਕਰ ਦਿੱਤੀ ਹੈ, ਜੋ ਸਰਾਸਰ ਧੱਕਾ ਹੈ। ਪਰਮਜੀਤ ਸਿੰਘ ਕੁੰਭੜਾ ਨੇ ਕਿਹਾ ਕਿ ਗਮਾਡਾ ਉਨ੍ਹਾਂ ਦੀ ਹੀ ਜ਼ਮੀਨ ਲੈਕੇ ਉਨ੍ਹਾਂ ਨਾਲ ਸਰਕਾਰੀ ਨੀਤੀ ਅਨੂਸਾਰ ਦੇਣ ਦੀ ਬਜਾਏ ਪ੍ਰਾਪਰਟੀ ਡੀਲਰਾਂ ਵਾਂਗ ਮੁਨਾਫ਼ਾਖੋਰੀ ਕਰ ਰਿਹਾ ਹੈ ਜੋ ਕਿਸਾਨਾਂ ਪ੍ਰਵਾਨ ਨਹੀਂ। ਇਸ ਮੌਕੇ ਕਿਸਾਨਾਂ ਨੇ ਗਮਾਡਾ ਨੂੰ ਕਿਸਾਨ ਦੀ ਸਹਿਮਤੀ ਵਾਲ ਪੱਤਰ ਵੀ ਪੱਤਰਕਾਰਾਂ ਨੂੰ ਦਿੱਤਾ ਜਿਸ ਵਿੱਚ ਵਪਾਰਕ ਰਕਬ 210 ਗਜ਼ ਕਰਨ, ਰਿਹਾਇਸ਼ੀ ਰਕਬਾ 1000 ਵਰਗ ਗਜ਼ ਕਰਨ ਐਲਓਸੀ ਐਵਾਰਡ ਜਾਰੀ ਹੋਣ ਤੇ 2 ਮਹੀਨੇ ਬਾਅਦ ਦਿੱਤਾ ਜਾਵੇ। ਪੋਜਸ਼ਨ ਲੈਟਰ ਅਵਾਰਡ ਸੁਣਾਉਣ ਤੋਂ 2 ਸਾਲ ਅੰਦਰ ਦਿੱਤਾ ਜਾਵੇ, ਐਂਡ ਪੁਲਿੰਗ ਦਾ ਠੇਕਾ ਪ੍ਰਤੀ ਏਕੜ 60 ਹਜ਼ਾਰ ਦਿੱਤਾ ਜਾਵੇ ਤੇ ਹਰ ਸਾਲ 10ਫੀਸਦੀ ਵਾਧੇ ਨਾਲ ਦਿੱਤਾ ਜਾਵੇ ਆਦਿ 20 ਨੁਕਤੇ ਦਿੱਤਾ ਹਨ ਤਾਂ ਕਿ ਕਿਸਾਨਾਂ ਨਾਲ ਧੋਖਾ ਨਾ ਹੋਵੇ।
ਇਸ ਮੌਕੇ ਉਕਤ ਕਿਸਾਨਾਂ ਤੋਂ ਇਲਾਵਾ ਬਲਵੀਰ ਸਿੰਘ, ਸਾਬਕਾ ਸਰਪੰਚ ਲਖਨੌਰ, ਮਨਪ੍ਰੀਤ ਸਿੰਘ, ਸਿੰਘ ਕੁੰਭੜਾ, ਮਨਪ੍ਰੀਤ ਸਿੰਘ ਬੈਰੋਪੁਰ, ਗੁਰਮੀਤ ਸਿੰਘ ਬੈਰੋਪੁਰ, ਕਮਲਦੀਪ ਸਿੰਘ ਮਾਣਕਮਾਜਰਾ, ਨਰਿੰਦਰ ਕੁਮਾਰ, ਹਰਮਨਜੋਤ ਸਿੰਘ ਕੁੰਭੜਾ, ਵੀਰ ਪ੍ਰਤਾਪ ਸਿੰਘ, ਕੁਦਰਤਦੀਪ ਸਿੰਘ ਕੁੰਭੜਾ, ਪ੍ਰੀਤ ਸਿੰਘ ਲਾਂਡਰਾ ਆਦਿ ਹਾਜ਼ਰ ਸਨ।
ਇਸ ਸਬੰਧੀ ਸੰਪਰਕ ਕਰਨ ’ਤੇ ਗਮਾਡਾ ਦੇ ਏਸੀਏ ਰਾਜੇਸ਼ ਧੀਮਾਨ ਨੇ ਦੱਸਿਆ ਕਿ ਕਿਸਾਨ ਵੱਲੋਂ ਉਨ੍ਹਾਂ ਨੂੰ ਸੈਕਟਰ 95-96 ਵਿੱਚ ਦਿੱਤੇ ਪਲਾਟ ਚੀਫ਼ ਟਾਊਨ ਪਲਾਨਰ ਦੀ ਮਨਜ਼ੂਰੀ ਨਾਲ ਹੀ ਅਲਾਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗਮਾਡਾ ਨੇ 4 ਸੈਕਟਰਾਂ 88\89 ਅਤੇ 95\96 ਦਾ ਸਾਂਝਾ ਡਰਾਅ ਹੈ। ਉਨ੍ਹਾਂ ਕਿਹਾ ਕਿ ਸੈਕਟਰ 95-96 ਵਿੱਚ ਪਾਰਕਿੰਗ ਦੀ ਥਾਂ ਵੀ ਨਹੀਂ ਘਟਾਈ ਸਗੋਂ ਇਹ ਗਮਾਡਾ ਦੇ ਤਹਿ ਕੀਤੇ ਨਿਯਮਾਂ ਅਨੁਸਾਰ ਹੀ ਹੈ ਜੋ ਕਿਸੇ ਤਰਾਂ ਘੱਟ ਨਹੀਂ ਜਾ ਸਕਦੀ । ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਗਲਤ ਫਹਿਮੀ ਹੈ ਕਿ ਉਨ੍ਹਾਂ ਨੂੰ ਘੱਟ ਵਿਕਸਤ ਖੇਤਰ ’ਚ ਪਲਾਟ ਕੀਤੇ ਹਨ। ਉਨ੍ਹਾਂ ਕਿਹਾ ਕਿ 6 ਮਹਿਨੇ ਵਿੱਚ ਇਹ ਵਿਕਸਤ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …