ਮਿਸ਼ਨ ਮਿਲਾਪ: ਪ੍ਰਭ ਆਸਰਾ ਨੇ ਚਾਰ ਪ੍ਰਾਣੀਆਂ ਨੂੰ ਕੀਤਾ ਵਾਰਸਾਂ ਸਪੁਰਦ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 22 ਮਾਰਚ:
ਸਥਾਨਕ ਸ਼ਹਿਰ ਦੀ ਹੱਦ ਅੰਦਰ ਲਵਾਰਸ਼ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ‘ਪ੍ਰਭ ਆਸਰਾ’ ਸੰਸਥਾ ਵੱਲੋਂ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਦੀ ਅਗਵਾਈ ਅਤੇ ਬੀਬੀ ਰਜਿੰਦਰ ਕੌਰ ਪਡਿਆਲਾ ਦੀ ਦੇਖ ਰੇਖ ਵਿਚ ਚੱਲ ਰਹੀ ‘ਮਿਸ਼ਨ ਮਿਲਾਪ’ ਮੁਹਿੰਮ ਤਹਿਤ ਪ੍ਰਬੰਧਕਾਂ ਵੱਲੋਂ ਚਾਰ ਲਵਾਰਸ਼ ਲੋਕਾਂ ਨੂੰ ਵਾਰਸਾਂ ਨੂੰ ਸਪੁਰਦ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਮਖਮਲੀ 70 ਸਾਲ ਬਜ਼ੁਰਗ ਅੌਰਤ ਜਿਸ ਨੂੰ ਸਮਾਜ ਦਰਦੀ ਸੱਜਣਾਂ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ‘ਪ੍ਰਭ ਆਸਰਾ’ ਦਾਖਲ ਕਰਵਾਇਆ ਗਿਆ ਸੀ, ਜਿਸ ਸਬੰਧੀ ਪਿਛਲੇ ਦਿਨੀਂ ਮੀਡੀਆ ਵਿਚ ਆਈ ਖਬਰ ਨੂੰ ਦੇਖਦਿਆਂ ਵਾਰਸਾਂ ਨੇ ਪ੍ਰਬੰਧਕਾਂ ਨਾਲ ਸੰਪਰਕ ਕੀਤਾ ਅਤੇ ਚੰਡੀਗੜ੍ਹ ਤੋਂ ਉਸ ਦਾ ਪਤੀ ਜੂਨੀ ਲਾਲ ਉਸ ਨੂੰ ‘ਪ੍ਰਭ ਆਸਰਾ’ ਲੈਣ ਲਈ ਪਹੁੰਚਿਆ।
ਇਸੇ ਤਰ੍ਹਾਂ ਮਿਹਰ ਕੌਰ 50 ਸਾਲਾ ਅੌਰਤ ਨੂੰ ਸੁਹਾਣਾ ਪੁਲਿਸ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ ਗਿਆ ਸੀ ਜਿਸ ਦੇ ਵਾਰਸਾਂ ਨਾਲ ‘ਮਿਸ਼ਨ ਮਿਲਾਪ’ ਮੁਹਿੰਮ ਤਹਿਤ ਫੋਨ ਰਾਂਹੀ ਸੰਰਪਕ ਕੀਤਾ ਗਿਆ ਜਿਸ ਉਪਰੰਤ ਉਸਦਾ ਪਤੀ ਹਰੀ ਸਿੰਘ ਵਾਸੀ ਮਿਰਜਾਪੁਰ ਜਿਲ੍ਹਾ ਪਟਿਆਲਾ ਲੈਣ ਲਈ ਪਹੁੰਚਿਆ। ਇਸੇ ਤਰ੍ਹਾਂ ਤੁਲਸੀ 12 ਸਾਲਾ ਬੱਚੇ ਨੂੰ ਡੀ.ਸੀ.ਪੀ.ਓ ਰੋਪੜ ਵੱਲੋਂ ਸੰਸਥਾ ਪਹੁੰਚਾਇਆ ਗਿਆ, ਇਸ ਬੱਚੇ ਨੂੰ ਲੈਣ ਲਈ ਉਸਦਾ ਪਿਤਾ ਕੁਲਦੀਪ ਸਿੰਘ ਸੰਸਥਾ ਵਿਚ ਪਹੁੰਚਿਆ। ਇਸੇ ਤਰ੍ਹਾਂ ਪਰਮਜੀਤ ਸਿੰਘ ਨਾਮਕ ਵਿਅਕਤੀ ਜੋ ਅਕਾਲੀ ਦਫਤਰ ਗੁਰਦਵਾਰਾ ਸਾਹਿਬ ਖਰੜ ਤੋਂ ਮਿਲਿਆ ਸੀ ਜਿਸ ਨੂੰ ਮਿਸ਼ਨ ਮਿਲਾਪ ਤਹਿਤ ਪਿੰਡ ਮਿਲੀਅਨ ਕਾਂਗੜਾ ਹਿਮਾਚਲ ਪ੍ਰਦੇਸ਼ ਵਿਖੇ ਪ੍ਰਬੰਧਕਾਂ ਵੱਲੋਂ ਖੁੱਦ ਘਰ ਪਹੁੰਚਾਇਆ ਗਿਆ। ਇਸ ਮੌਕੇ ਆਪਣਿਆਂ ਨੂੰ ਲੈਣ ਲਈ ਸੰਸਥਾ ਪਹੁੰਚੇ ਵਾਰਸਾਂ ਨੇ ‘ਪ੍ਰਭ ਆਸਰਾ’ ਸੰਸਥਾ ਦੇ ਪ੍ਰਬੰਧਕਾਂ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਤੇ ਬੀਬੀ ਰਜਿੰਦਰ ਕੌਰ ਪਡਿਆਲਾ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਵੱਲੋਂ ਵਾਰਸਾਂ ਦੇ ਕਾਗਜਾਂ ਦੀ ਜਾਂਚ ਉਪਰੰਤ ਲਵਾਰਸ ਪ੍ਰਾਣੀਆਂ ਨੂੰ ਉਨ੍ਹਾਂ ਦੇ ਸਪੁਰਦ ਕੀਤਾ ਗਿਆ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…