nabaz-e-punjab.com

ਸਾਂਝਾ ਅਧਿਆਪਕ ਮੋਰਚੇ ਦੀ ਅਗਵਾਈ ਹੇਠ ਕੱਚੇ ਮੁਲਾਜ਼ਮਾਂ ਤੇ ਪੱਕੇ ਅਧਿਆਪਕਾਂ ਨੇ ਦਿੱਤਾ ਸੂਬਾ ਪੱਧਰੀ ਧਰਨਾ

ਕੱਚੇ ਅਧਿਆਪਕਾਂ ਦੀਆਂ ਤਨਖ਼ਾਹਾਂ ਘਟਾਉਣ ਖ਼ਿਲਾਫ਼ ਜੰਮ ਕੇ ਕੀਤਾ ਪ੍ਰਦਰਸ਼ਨ
ਸੰਘਰਸ਼ਸ਼ੀਲੇ ਅਧਿਆਪਕਾਂ ਦੀ ਮੁੱਅਤਲੀ ਤੇ ਬਰਖਾਸ਼ਤਗੀ ਨੇ ਸਰਕਾਰ ਦਾ ਲੋਕਤੰਤਰ ਵਿਰੋਧੀ ਚਿਹਰਾ ਕੀਤਾ ਨੰਗਾ: ਮੋਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਮੁਹਾਲੀ ਵਿੱਚ ਵੋਟਾਂ ਤੋਂ ਪਹਿਲਾਂ ਕੱਚੇ ਅਧਿਆਪਕਾਂ ਦੇ ਧਰਨੇ ਵਿੱਚ ਘੱਟ ਤਨਖ਼ਾਹਾਂ ’ਤੇ ਅਫਸੋਸ ਪ੍ਰਗਟ ਕਰਨ ਵਾਲੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਪੂਰੀਆਂ ਤਨਖ਼ਾਹਾਂ ‘ਤੇ ਰੈਗੂਲਰ ਕਰਨ ਦਾ ਚੋਣ ਵਾਅਦਾ ਵਿਸਾਰਕੇ ਕੱਚੇ ਅਧਿਆਪਕਾਂ ਨੂੰ ਤਨਖ਼ਾਹਾਂ ਵਿੱਚ 70 ਤੋਂ 80 ਪ੍ਰਤੀਸ਼ਤ ਕੱਟ ਲਗਾਕੇ 10,300 ‘ਤੇ ਲਿਆਉਣ ਦੀਆਂ ਮਾਰੂ ਤਜਵੀਜ਼ਾਂ ਘੜਣ, ਜਮਹੂਰੀਅਤ ਦਾ ਗਲਾ ਘੋਟਣ ਦੀ ਭਾਵਨਾ ਤਹਿਤ ਮੁਅੱਤਲ ਕੀਤੇ ਅੰਮ੍ਰਿਤਸਰ ਦੇ ਪੰਜ ਅਧਿਆਪਕਾਂ ਸਮੇਤ ਆਦਰਸ਼ ਸਕੂਲਾਂ (ਪੀਪੀਪੀ) ਦੇ ਕਰਮਚਾਰੀਆਂ ਦੀ ਬਰਖਾਸ਼ਤਗੀ ਕਰਨ ਅਤੇ ਰੈਸਨਲਾਇਜੇਸ਼ਨ ਨੀਤੀ ਦੀ ਆੜ ਵਿੱਚ ਹਜ਼ਾਰਾਂ ਅਸਾਮੀਆਂ ਖਤਮ ਕਰਕੇ ਵਿਦਿਆਰਥੀਆਂ ਤੋਂ ਮਿਆਰੀ ਸਿੱਖਿਆ ਖੋਹਣ ਤੇ ਅਧਿਆਪਕਾਂ ਦੀ ਖੱਜ਼ਲ ਖੁਆਰੀ ਕਰਨ ਦੀਆਂ ਲੋਕ ਵਿਰੋਧੀ ਚਾਲਾਂ ਖਿਲਾਫ ਅਧਿਆਪਕਾਂ ਦਾ ਰੋਹ ਸਿੱਖਿਆ ਵਿਭਾਗ ਦੇ ਮੁਹਾਲੀ ਦਫ਼ਤਰ ਅੱਗੇ ਹੋਏ ਸੂਬਾਈ ਪ੍ਰਦਰਸ਼ਨ ਵਿੱਚ ਸਾਫ਼ ਨਜ਼ਰ ਆਇਆ।
ਸੂਬਾਈ ਧਰਨੇ ਵਿੱਚ ਇਕੱਤਰ ਵੱਡੀ ਗਿਣਤੀ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਚਾਰ ਸੂਬਾ ਕਨਵੀਨਰਾਂ ਦਵਿੰਦਰ ਸਿੰਘ ਪੂਨੀਆ, ਸੁਖਵਿੰਦਰ ਸਿੰਘ ਚਾਹਲ, ਬਲਕਾਰ ਸਿੰਘ ਵਲਟੋਹਾ ਅਤੇ ਹਰਜੀਤ ਸਿੰਘ ਬਸੋਤਾ ਨੇ ਦੱਸਿਆ ਕਿ ਸਰਕਾਰ ਵੱਲੋਂ ਅਧਿਆਪਕਾਂ ਨਾਲ ਕੀਤੇ ਵਾਅਦਿਆਂ ਅਤੇ ਭਰੋਸਿਆਂ ਤੋਂ ਪਿੱਛੇ ਹਟਣ ਕਾਰਨ ਅਧਿਆਪਕ ਵਰਗ ਵਿੱਚ ਸਰਕਾਰ ਖਿਲਾਫ ਵਿਆਪਕ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਕਈ ਕਈ ਸਾਲਾਂ ਤੋੰ ਪੜਾ ਰਹੇ ਹਜ਼ਾਰਾਂ ਐੱਸ.ਐੱਸ.ਏ, ਰਮਸਾ, ਕੰਪਿਊਟਰ ਅਧਿਆਪਕਾਂ, ਆਦਰਸ਼ ਸਕੂਲ ਅਧਿਆਪਕਾਂ, ਵਿਭਾਗੀ 5178 ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ’ਤੇ ਹੀ ਸਿੱਖਿਆ ਵਿਭਾਗ ਅਧੀਨ ਰੈਗੂਲਰ ਕਰਨ ਅਤੇ ਡੇਢ ਦਹਾਕੇ ਤੋਂ ਸੇਵਾਵਾਂ ਨਿਭਾਅ ਰਹੇ ਈ.ਜੀ.ਐੱਸ, ਏ.ਆਈ.ਈ, ਐੱਸ.ਟੀ.ਆਰ, ਆਈ.ਈ.ਵੀ ਅਤੇ ਆਈ.ਈ.ਆਰ.ਟੀ ਵਲੰਟੀਅਰਾਂ ਤੇ ਸਿੱਖਿਆ ਪ੍ਰੋਵਾਇਡਰ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਠੋਸ ਨੀਤੀ ਲਿਆਉਣ ਦੀ ਪੁਰਜੋਰ ਮੰਗ ਕੀਤੀ। ਸਿੱਖਿਆ ਮੰਤਰੀ ਵੱਲੋਂ ਬੋਲਣ ਦੀ ਅਜ਼ਾਦੀ ਮਧੋਲਕੇ ਹੱਕੀ ਮੰਗਾਂ ਲਈ ਸੰਘਰਸ਼ ਕਰਨ ਵਾਲੇ ਅੰਮ੍ਰਿਤਸਰ ਦੇ 5 ਅਧਿਆਪਕ ਆਗੂਆਂ ਦੀ ਕੀਤੀ ਮੁਅੱਤਲੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ।
ਸੂਬਾ ਕੋ ਕਨਵੀਨਰਾਂ ਨੇ ਦੱਸਿਆ ਕਿ ਸਿੱਖਿਆ ਸਕੱਤਰ ਵੱਲੋਂ ਸਰਕਾਰੀ ਇਸ਼ਾਰੇ ‘ਤੇ ਵਿਭਾਗ ਨੂੰ ਨਿੱਜ਼ੀਕਰਨ ਦੀ ਭੇਂਟ ਚਾੜਦਿਆਂ ਸਿੱਖਿਆ ਵਿਰੋਧੀ ਰੈਸ਼ਨਲਾਇਜੇਸ਼ਨ ਨੀਤੀ ਰਾਹੀਂ ਅਧਿਆਪਕ-ਵਿਦਿਆਰਥੀ ਅਨੁਪਾਤ ਨੂੰ ਸਾਜ਼ਿਸ਼ੀ ਢੰਗ ਨਾਲ ਅਸਾਮੀਆਂ ਖਤਮ ਕਰਨ ਦੇ ਹਥਿਆਰ ਵਜ਼ੋਂ ਵਰਤਣ, ਮਿਡਲ ਸਕੂਲਾਂ ਵਿੱਚੋਂ ਪੰਜਾਬੀ/ਹਿੰਦੀ, ਡਰਾਇੰਗ, ਕੰਪਿਊਟਰ ਅਤੇ ਸ਼ਰੀਰਕ ਸਿੱਖਿਆ ਵਿਸ਼ਿਆਂ ਦੀ ਅਸਾਮੀਆਂ ਖਤਮ ਕਰਨ, ਪ੍ਰਾਇਮਰੀ ਸਕੂਲਾਂ ਵਿੱਚ ਜਮਾਤਾਂ ਅਨੁਸਾਰ ਅਧਿਆਪਕ ਦੇਣ ਦੀ ਬਜ਼ਾਏ 51 ਵਿਦਿਆਰਥੀਆਂ ਦੀ ਸ਼ਰਤ ਲਗਾਕੇ ਹੈਡ ਟੀਚਰ ਦੀਆਂ ਅਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਨਵੀਂ ਭਰਤੀ ਤਹਿਤ ਘੱਟ ਤਨਖਾਹਾਂ ‘ਤੇ ਰੱਖੇ ਅਧਿਆਪਕਾਂ ਨੂੰ ਸੈਕੜੇ ਕਿਲੋਮੀਟਰ ਦੂਰ ਭੇਜਣਾ ਅਤੇ ਬਦਲੀਆਂ ਨੂੰ ਬਿਨਾ ਕਿਸੇ ਵਿਭਾਗੀ ਨੀਤੀ ਤੇ ਨਿਯਮ ਅਪਣਾਏੇ ਧੜੱਲੇ ਨਾਲ ਸਿਆਸੀ ਭ੍ਰਿਸ਼ਟਾਚਾਰ ਦੀ ਭੇਂਟ ਚਾੜ੍ਹਿਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਵੱਧਦੀ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਸਮੇਂ ਸਿਰ ਮਹਿੰਗਾਈ ਭੱਤਾ ਦੇਣ ਦੀ ਜਿੰਮੇਵਾਰੀ ਤੋਂ ਪਿੱਛੇ ਹਟਦਿਆਂ ਸਰਕਾਰ ਵੱਲੋਂ ਅਣਐਲਾਨੀ ਵਿੱਤੀ ਐਮਰਜੈਂਸੀ ਤਹਿਤ ਮਹਿੰਗਾਈ ਭੱਤੇ ਦੀਆਂ ਕਈ ਕਿਸ਼ਤਾਂ ਜਾਮ ਕਰਕੇ ਰੱਖਣ, ਜਨਵਰੀ 2016 ਤੋਂ ਲਾਗੂ ਕਰਨੇ ਬਣਦੇ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਜ਼ਾਰੀ ਨਾ ਕਰਨ, ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਬਜ਼ਾਰੂ ਜੋਖਮਾਂ ਨਾਲ ਜੁੜੀ ਨਵੀਂ ਪੈਨਸ਼ਨ ਪ੍ਰਣਾਲੀ ਦੀ ਥਾਂ ਪੁਰਾਣੀ ਪੈਨਸ਼ਨ ਪ੍ਰਣਾਲੀ ਦੀ ਬਹਾਲੀ ਨਾ ਕਰਕੇ ਮੁਲਾਜ਼ਮ ਵਿਰੋਧੀ ਹੋਣ ਦਾ ਪ੍ਰਤੱਖ ਸਬੂਤ ਦਿੱਤਾ ਜਾ ਰਿਹਾ ਹੈ। ਅਧਿਆਪਕ ਆਗੂਆਂ ਨੇ ਵਿਭਾਗ ‘ਤੇ ਦੋਸ਼ ਲਾਇਆ ਕਿ ਸਰਕਾਰੀ ਸਕੂਲਾਂ ਨੂੰ ਪਾਠਕ੍ਰਮ ਅਨੁਸਾਰ ਚਲਾਉਣ ਦੀ ਥਾਂ ਅਖੌਤੀ ਪ੍ਰੋਜੈਕਟਾਂ ਰਾਹੀਂ ਸਕੂਲੀ ਪੜ੍ਹਾਈ ਦਾ ਜ਼ਨਾਜ਼ਾ ਕੱਢਿਆ ਜਾ ਰਿਹਾ ਹੈ।
ਇਸ ਮੌਕੇ ਹੋਰਨਾ ਤੋਂ ਇਲਾਵਾ ਵੀ ਮੌਜੂਦ ਰਹੇ।
ਇਸ ਮੌਕੇ ਕੁਲਦੀਪ ਸਿੰਘ ਦੌੜਕਾ, ਸੁਰਜੀਤ ਸਿੰਘ ਮੁਹਾਲੀ, ਸੁਰਿੰਦਰ ਕੰਬੋਜ ਅਤੇ ਹਰਮਿੰਦਰ ਸਿੰਘ, ਗੁਰਜਿੰਦਰ ਸਿੰਘ, ਅੰਮ੍ਰਿਤਪਾਲ ਸਿੱਧੂ, ਹਰਦੀਪ ਸਿੰਘ ਟੋਡਰਪੁਰ, ਦੀਦਾਰ ਸਿੰਘ ਮੁੱਦਕੀ, ਹਰਵਿੰਦਰ ਬਿਲਗਾ, ਹਰਵੀਰ ਸਿੰਘ, ਨਰੇਸ਼ ਪਾਲ, ਵੀਰਪਾਲ ਕੌਰ, ਹਰਜਿੰਦਰ ਸਠਿਆਲਾ, ਹਰਨੇਕ ਸਿੰਘ ਮਾਵੀ ਸਮੇਤ ਹੋਰਨਾਂ ਆਗੂਆਂ ਨੇ ਧਰਨੇ ਨੂੰ ਸੰਬੋਧਨ ਕੀਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …