
ਬਲਬੀਰ ਸਿੱਧੂ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਸੈਂਕੜੇ ਵਰਕਰ ਭਾਜਪਾ ’ਚ ਸ਼ਾਮਲ
ਝੂਠੇ ਵਾਅਦੇ ਤੇ ਧੋਖੇ ਦਾ ਦਰਦ ਅੱਜ ਮੈਂ ਲੋਕਾਂ ਦੇ ਰੂਬਰੂ ਹੋ ਕੇ ਮਹਿਸੂਸ ਕੀਤਾ: ਬਲਬੀਰ ਸਿੱਧੂ
ਬਲੌਂਗੀ ਵਿੱਚ ਭਾਜਪਾ ਮੀਟਿੰਗ ਨੇ ਵਿਸ਼ਾਲ ਰੈਲੀ ਦਾ ਰੂਪ ਧਾਰਿਆ, ਲੋਕਾਂ ਦੀ ਭੀੜ ਉਮੜੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਸਬਾ ਬਲੌਂਗੀ ਵਿੱਚ ਹੋਈ ਭਾਜਪਾ ਦੀ ਮੀਟਿੰਗ ਨੇ ਵਿਸ਼ਾਲ ਰੈਲੀ ਦਾ ਰੂਪ ਧਾਰਿਆ। ਇਸ ਮੌਕੇ ਵੱਡੀ ਗਿਣਤੀ ਕਾਂਗਰਸੀ ਆਗੂਆਂ ਅਤੇ ਸੈਂਕੜੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕਪੱਖੀ ਨੀਤੀਆਂ ਅਤੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਮੌਕੇ ਬੋਲਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਝੂਠੇ ਵਾਅਦੇ ਅਤੇ ਹੁਕਮਰਾਨਾਂ ਦੀ ਧੋਖੇਬਾਜ਼ੀ ਦਾ ਦਰਦ ਅੱਜ ਮੈਂ ਲੋਕਾਂ ਦੇ ਰੂਬਰੂ ਹੋ ਕੇ ਮਹਿਸੂਸ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਪਹਿਲੇ ਸਾਲ ਦੇ ਸ਼ਾਸਨ ਵਿੱਚ ਹੀ ਵਿਕਾਸ ਪੱਖੋਂ ਪੰਜਾਬ ਨੂੰ ਕਾਫ਼ੀ ਪਿੱਛੇ ਧੱਕ ਦਿੱਤਾ ਹੈ ਅਤੇ ਸੂਬੇ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਗੈਂਗਵਾਰ, ਕਤਲ, ਆਰਪੀਜੀ ਅਟੈਕ, ਕਾਨੂੰਨ ਵਿਵਸਥਾ ਲਗਾਤਾਰ ਨਿੱਘਰਦੀ ਜਾ ਰਹੀ ਹੈ। ਸਿੱਧੂ ਨੇ ‘ਆਪ’ ਵਿਧਾਇਕ ’ਤੇ ਤੰਜ ਕੱਸਦਿਆਂ ਕਿਹਾ ਕਿ ਇਸ ਵੱਡੇ ਕਾਰੋਬਾਰੀ ਨੂੰ ਲੋਕਾਂ ਦਾ ਕੋਈ ਫਿਕਰ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਵਿਧਾਇਕ ਨੂੰ ਘੇਰ ਕੇ ਸਾਲ ਦੀ ਕਾਰਗੁਜ਼ਾਰੀ ਬਾਰੇ ਪੁੱਛਿਆ ਜਾਵੇ। ਅੌਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਵੀ ਸਰਕਾਰ ਭੁੱਲ ਗਈ। ਰੈਲੀ ਨੂੰ ਮੇਅਰ ਜੀਤੀ ਸਿੱਧੂ ਨੇ ਵੀ ਸੰਬੋਧਨ ਕੀਤਾ।

ਰੈਲੀ ਦੌਰਾਨ ਬਲੌਂਗੀ ਦੀ ਸਾਬਕਾ ਸਰਪੰਚ ਬੀਬੀ ਭਿੰਦਰਜੀਤ ਕੌਰ, ਸਾਬਕਾ ਪੰਚ ਵੀਰ ਪ੍ਰਤਾਪ ਬਾਵਾ, ਅਜਮੇਰ ਸਿੰਘ ਸਰਪੰਚ ਦਾਊਂ, ਬਲਾਕ ਸਮਿਤੀ ਮੈਂਬਰ ਗਿੰਨੀ ਬੜਮਾਜਰਾ, ਦਲਵਿੰਦਰ ਸੈਣੀ, ਜਗਦੀਸ਼ ਸਰਪੰਚ ਬੜਮਾਜਰਾ ਕਲੋਨੀ, ਪਾਤੀ ਰਾਮ ਪ੍ਰਧਾਨ ਬਾਲਮੀਕ ਕਲੋਨੀ, ਸਤੀਸ਼ ਮੁਨਸ਼ੀ, ਲਕਸ਼ਮੀ ਪੰਡਿਤ, ਰਜਿੰਦਰ ਪਾਲ, ਸੋਨੂ ਰਾਜਪੂਤ, ਟੀਪੀ ਸਿੰਘ, ਪਾਲ ਸਿੰਘ, ਹੁਕਮ ਸਿੰਘ, ਲਾਭ ਸਿੰਘ, ਬਹਾਦਰ ਸਿੰਘ, ਸ੍ਰੀ ਰਾਮ, ਸ਼ੋਭਾ ਸਿੰਘ, ਬਲਬੀਰ ਸਿੰਘ, ਸਾਹਿਬ ਸਿੰਘ, ਅਸ਼ਵਨੀ ਪੂਰੀ, ਬਿੰਦਰ, ਆਜ਼ਾਦ, ਮੱਖਣ, ਜਸਵੀਰ ਸਿੰਘ, ਅਨਿਲ ਪਟੇਲ, ਰਾਮ ਗੋਪਾਲ, ਸੰਤੋਖ, ਲਛਮਣ, ਗੁਰਵਿੰਦਰ ਸਿੰਘ, ਪ੍ਰਤਾਪ ਸਿੰਘ, ਪਵਨ, ਮਦਨ ਸਿੰਘ ਅਤੇ ਕਈ ਹੋਰਨਾਂ ਵਿਅਕਤੀਆਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।