ਬੇਰੁਜ਼ਗਾਰ ਹੈਲਥ ਵਰਕਰ 10 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਨੂੰ ਦੇਣਗੇ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 8 ਅਪ੍ਰੈਲ (ਕੁਲਜੀਤ ਸਿੰਘ):
ਹੈਲਥ ਵਰਕਰਾਂ ਵੱਲੋ ਰੁਜ਼ਗਾਰ ਦੀ ਮੰਗ ਲੈ ਕੇ 10 ਅਪ੍ਰੈਲ ਨੂੰ।ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣਗੇ ।ਬੇਰੁਜ਼ਗਾਰ ਹੈਲਥ ਵਰਕਰ ਮੇਲ ਯੂਨੀਅਨ ਅੰਮ੍ਰਿਤਸਰ ਦੇ ਪ੍ਰਧਾਨ ਸਤਨਾਮ ਸਿੰਘ ਬਾਰਿਆ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਪੰਜਾਬ ਵਲੋ ਮਲਟੀਪਰਪਜ਼ ਹੈਲਥ ਦੀਆਂ ਅਸਾਮੀਆਂ ਦੀ ਭਰਤੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ,ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ।ਵਰਕਰਾਂ ਦੀਆ ਪੋਸਟਾਂ ਪਿਛਲੀ ਬਾਦਲ ਸਰਕਾਰ ਨੇ 30 ਅਪ੍ਰੈਲ 2016 ਦੀ ਕੈਬਨਿਟ ਮੀਟਿੰਗ ਵਿੱਚ ਮਨਜੂਰ ਕੀਤੀਆਂ ਸਨ।ਜਿਨ੍ਹਾਂ ਨੂੰ ਇਕ ਸਾਲ ਹੋਣ ਵਾਲਾ ਹੈ ਅਤੇ ਇਹਨਾਂ ਅਸਾਮੀਆਂ ਲਈ ਲਿਖਤੀ ਟੈਸਟ ਅਤੇ ਪ੍ਰਮਾਣ ਪੱਤਰਾਂ ਦੀ ਜਾਂਚ ਬਾਬਾ ਫਰੀਦ ਯੂਨੀਵਰਸਿਟੀ ਵਲੋ ਪਾਰਦਰਸ਼ੀ ਤਰੀਕੇ ਨਾਲ ਮੁਕੰਮਲ ਕੀਤੀ ਜਾ ਚੁੱਕੀ ਹੈ।ਪਰ ਸਰਕਾਰ ਬਣਨ ਤੇ ਵੀ ਯੋਗ ਕੰਮ ਵਿੱਚ ਦੇਰੀ ਕੀਤੀ ਜਾ ਚੁੱਕੀ ਹੈ।ਇਸ ਲਈ ਹੁਣ 10 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਾਂਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਜੀ ਨੂੰ ਜਲਦ ਮਿਲਕੇ ਨਿਯੁਕਤੀ ਪੱਤਰ ਜਾਰੀ ਕਰਨ ਲਈ ਮੰਗ ਪੱਤਰ ਸੌਂਪਣਗੇ ।ਇਸ ਮੌਕੇ ਉਨ੍ਹਾਂ ਨਾਲ ਗੁਰਬਿੰਦਰ ਸਿੰਘ ,ਜਗਰੂਪ ਸਿੰਘ ,ਮਨਦੀਪ ਸਿੰਘ ,ਕੰਵਲਜੀਤ ਸਿੰਘ ,ਜਗਦੀਪ ਸਿੰਘ ,ਗੌਤਮ ਕੁਮਾਰ ,ਪ੍ਰਭਜੀਤ ਸਿੰਘ ,ਹਰਪਾਲ ਸਿੰਘ ,ਬਿਕਰਮ ਕੁਮਾਰ ,ਜਸਵਿੰਦਰ ਸਿੰਘ ,ਕੁਲਦੀਪ ਸਿੰਘ ,ਮਲਕੀਤ ਸਿੰਘ ,ਸੰਤੋਖ ਸਿੰਘ ,ਸਤਨਾਮ ਸਿੰਘ ,ਅਨੰਦ ਕੁਮਾਰ ,ਤਰਸੇਮ।ਸਿੰਘ ,ਸ਼ਾਮ ਸੁੰਦਰ ਹਾਜਿਰ ਸ਼ਨ|

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…