ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਨੇ ਸਰਦੂਲ ਸਿੰਘ ਬੁੰਡਾਲਾ ਨੂੰ ਦਿੱਤਾ ਮੰਗ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ, 27 ਮਾਰਚ (ਕੁਲਜੀਤ ਸਿੰਘ ):
ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੇ ਪਿਤਾ ਅਤੇ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੁੰਡਾਲਾ ਨੂੰ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਨੇ ਮੰਗ ਪੱਤਰ ਦਿੱਤਾ ਅਤੇ ਕਿਹਾ ਕਿ ਪਿੱਛਲੇ ਲੰਮੇ ਸਮੇ ਤੋ ਲੰਬਿਤ ਮੰਗਾ ਨੂੰ ਸਵੀਕਾਰ ਕੀਤਾ ਜਾਵੇ ਅਤੇ ਉਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ। ਸਰਦੂਲ ਸਿੰਘ ਬੁੰਡਾਲਾ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਨੇ ਮੰਗ ਪੰਜਾਬ ਦੇ ਸਿਹਤ ਮੰਤਰੀ ਤੱਕ ਪਹੁੰਚਾਈ ਜਾਵੇਗੀ ਤਾਂ ਜੋ ਜਲਦ ਇਸਨੂੰ ਅਮਲੀ ਜਾਮਾ ਪਾਇਆ ਜਾ ਸਕੇ।ਇਸ ਮੌਕੇ ਉਨ੍ਹਾਂ ਨਾਲ ਜਿਲਾ ਪ੍ਰਧਾਨ ਸਤਨਾਮ ਸਿੰਘ ਬਾਰੀਆਂ,ਖਜ਼ਾਨਚੀ ਸ਼ਾਮ ਸੁੰਦਰ ,ਕੁਲਦੀਪ ਸਿੰਘ ,ਮਨਜੀਤ ਸਿੰਘ ,ਗੁਰਦੇਵ ਸਿੰਘ ,ਸਤਨਾਮ ਸਿੰਘ ,ਗੌਤਮ ਕੁਮਾਰ ,ਅਜੇ ਕੁਮਾਰ ,ਵਿਕਰਮ ਕੁਮਾਰ ,ਆਨੰਦ ਕੁਮਾਰ ,ਮਲਕੀਤ ਸਿੰਘ ,ਜਗਰੂਪ ਸਿੰਘ ,ਅਮਨਦੀਪ ਸਿੰਘ ,ਕੰਵਲਜੀਤ ਸਿੰਘ ,ਜਗਦੀਪ ਸਿੰਘ ,ਅਤੇ ਪਰਮਿੰਦਰ ਸਿੰਘ ਹਾਜ਼ਿਰ ਸਨ।

Load More Related Articles

Check Also

ਬਿਜਲੀ ਕਾਮਿਆਂ ਦੀ ਦੇਸ਼-ਵਿਆਪੀ ਹੜਤਾਲ ਲਈ ਲਾਮਬੰਦੀ ਜ਼ੋਰਾਂ ’ਤੇ, ਰੈਲੀ ਕੀਤੀ

ਬਿਜਲੀ ਕਾਮਿਆਂ ਦੀ ਦੇਸ਼-ਵਿਆਪੀ ਹੜਤਾਲ ਲਈ ਲਾਮਬੰਦੀ ਜ਼ੋਰਾਂ ’ਤੇ, ਰੈਲੀ ਕੀਤੀ ਮੁਹਾਲੀ ਸਰਕਲ ਦੇ ਦਫ਼ਤਰ ਬਾਹਰ ਰ…