ਬੇਰੁਜ਼ਗਾਰ ਸਟੈਨੋ ਟਾਈਪਿਸਟ ਯੂਨੀਅਨ ਵੱਲੋਂ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦਾ ਘਿਰਾਓ

ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਨੌਜਵਾਨ ਲੜਕੇ ਲੜਕੀਆਂ ਨੇ ਕੀਤੀ ਨਾਅਰੇਬਾਜ਼ੀ, ਭਰੋਸੇ ਮਗਰੋਂ ਧਰਨਾ ਚੁੱਕਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਸਮੇਂ ਪਿਛਲੇ ਸਾਲ 5 ਜਨਵਰੀ ਨੂੰ 428 ਅਸਾਮੀਆਂ ਲਈ ਸਟੈਨੋ ਟਾਈਪਿਸਟ ਤੇ ਜੂਨੀਅਰ ਸਕੇਲ ਸਟੈਨੋਗਰਾਫ਼ਰ ਦੀ ਭਰਤੀ ਕੀਤੀ ਗਈ ਸੀ। ਲੇਕਿਨ ਕੁੱਝ ਦਿਨਾਂ ਬਾਅਦ ਚੋਣ ਜ਼ਾਬਤਾ ਲੱਗ ਗਿਆ ਲੇਕਿਨ ਨਵੀਂ ਸਰਕਾਰ ਨੇ ਵੀ ਹੁਣ ਤੱਕ ਉਕਤ ਅਸਾਮੀਆਂ ’ਤੇ ਭਰਤੀ ਨਹੀਂ ਕੀਤੀ ਜਾ ਰਹੀ ਹੈ। ਜਿਸ ਕਾਰਨ ਪੀੜਤ ਨੌਜਵਾਨਾਂ ਨੇ ਅੱਜ ਇੱਥੋਂ ਦੇ ਸੈਕਟਰ-68 ਸਥਿਤ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਦਫ਼ਤਰ ਦਾ ਘਿਰਾਓ ਕਰਕੇ ਰੋਸ ਮੁਜ਼ਾਹਰਾ ਕੀਤਾ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਲੋਕ ਹਿਤੈਸ਼ੀ ਕਹਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਟੈਨੋ ਟਾਈਪਿਸਟ ਤੇ ਜੂਨੀਅਰ ਸਕੇਲ ਸਟੈਨੋਗਰਾਫ਼ਰ ਦੀ ਭਰਤੀ ਨੂੰ ਸਾਲ ਭਰ ਤੋਂ ਲਟਕਾ ਰੱਖਿਆ ਹੈ। ਜਿਸ ਕਾਰਨ ਨੌਜਵਾਨ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਕਿਉਂਕਿ ਉਨ੍ਹਾਂ ਨੂੰ ਇਸ ਪ੍ਰੀਖਿਆ ਦੀ ਤਿਆਰੀ ਕਰਦੇ ਕਾਫ਼ੀ ਬਹੁਤ ਸਮਾਂ ਬੀਤ ਗਿਆ ਹੈ ਪ੍ਰੰਤੂ ਸਰਕਾਰ ਵੱਲੋਂ ਪਿਛਲੇ ਸਾਲ ਉਕਤ ਅਸਾਮੀਆਂ ਸਬੰਧੀ ਭਰਤੀ ਤੇ ਅਪਲਾਈ ਕਰਨ ਦੇ ਲਈ ਕਈ ਵਾਰ ਪੋਰਟਲ ਖੋਲ੍ਹਣ ਕਾਰਨ ਸਾਰਾ ਸਾਲ ਇਸ ਭਰਤੀ ਦਾ ਪੇਪਰ ਨਹੀਂ ਲਿਆ ਗਿਆ।
ਸਰਕਾਰ ਵੱਲੋਂ ਆਏ ਦਿਨ ਕੋਈ ਨਾ ਕੋਈ ਨਵਾਂ ਫੁਰਮਾਨ ਜਾਰੀ ਕਰਕੇ ਭਰਤੀ ਪ੍ਰਕਿਰਿਆ ਨੂੰ ਠੰਢੇ ਬਸਤੇ ਵਿੱਚ ਪਾ ਕੇ ਰੱਖਿਆ ਹੋਇਆ ਹੈ। ਸਰਕਾਰ ਨੇ ਹਰੇਕ ਭਰਤੀ ਲਈ ਪੰਜਾਬੀ ਲਾਜ਼ਮੀ ਦਾ 50 ਨੰਬਰ ਦਾ ਟੈੱਸਟ ਰੱਖਿਆ ਗਿਆ ਹੈ, ਇਸ ਸਬੰਧੀ ਸਟੈਨੋ ਟਾਈਪਿਸਟ ਤੇ ਜੂਨੀਅਰ ਸਕੇਲ ਸਟੈਨੋਗਰਾਫ਼ਰਾਂ ਦਾ ਪੰਜਾਬ ਦਾ ਪੇਪਰ 26 ਫਰਵਰੀ ਨੂੰ ਲੈਣਾ ਤੈਅ ਕੀਤਾ ਗਿਆ ਸੀ ਪ੍ਰੰਤੂ ਪੇਪਰ ਤੋਂ 2-3 ਦਿਨ ਪਹਿਲਾਂ ਸ਼ੁੱਧੀ ਪੱਤਰ ਜਾਰੀ ਕਰਕੇ ਇਹ ਪ੍ਰੀਖਿਆ 5 ਮਾਰਚ ਤੱਕ ਅੱਗੇ ਟਾਲ ਦਿੱਤਾ। ਇਸ ਤੋਂ ਬਾਅਦ 11 ਮਾਰਚ ਦਾ ਦਿਨ ਨਿਰਧਾਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਲਗਾਤਾਰ ਝੂਠੇ ਲਾਰੇ ਲਗਾ ਕੇ ਡੰਗ ਟਪਾਇਆ ਜਾ ਰਿਹਾ ਹੈ। ਜਿਸ ਕਾਰਨ ਦੁਖੀ ਹੋ ਕੇ ਪੀੜਤ ਨੌਜਵਾਨਾਂ ਨੇ ਅੱਜ ਐਸਐਸਐਸ ਬੋਰਡ ਦਾ ਘਿਰਾਓ ਕੀਤਾ ਗਿਆ।
ਉਧਰ, ਇਸੇ ਦੌਰਾਨ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦੇ ਸਹਾਇਕ ਡਾਇਰੈਕਟਰ ਕੁਲਵਿੰਦਰ ਕੌਰ ਨੇ ਸਟੈਨੋ ਟਾਈਪਿਸਟ ਤੇ ਜੂਨੀਅਰ ਸਕੇਲ ਸਟੈਨੋ ਗ੍ਰਾਫ਼ਰਾਂ ਦੇ ਵਫ਼ਦ ਨੂੰ ਭਰੋਸਾ ਦਿੱਤਾ ਕਿ 11 ਮਾਰਚ ਨੂੰ ਪੰਜਾਬੀ ਲਾਜ਼ਮੀ ਦਾ ਪੇਪਰ ਲਿਆ ਜਾਵੇਗਾ। ਇਸ ਤੋਂ ਬਾਅਦ ਜਲਦੀ ਹੀ ਸਨੈਟੋ ਟਾਈਪਿਸਟ ਦਾ ਪੇਪਰ ਲਿਆ ਜਾਵੇਗਾ। ਮਹਿਲਾ ਅਧਿਕਾਰੀ ਦੇ ਭਰੋਸੇ ਮਗਰੋਂ ਨੌਜਵਾਨਾਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਹੁਣ ਵੀ ਭਰਤੀ ਪ੍ਰਕਿਰਿਆ ਨੂੰ ਨੇਪਰੇ ਨਹੀਂ ਚਾੜ੍ਹਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਲੜੀਵਾਰ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ

ਵੱਡੀ ਲਾਪਰਵਾਹੀ: ਪੰਚਾਇਣ ਚੋਣਾਂ ਸਬੰਧੀ ਅਸਲਾ ਜਮ੍ਹਾ ਕਰਵਾਉਣਾ ਭੁੱਲੀ ਸਰਕਾਰ ਪਿੰਡ ਮਨੌਲੀ ਦੇ ਜਤਿੰਦਰ ਸਿੰਘ…