nabaz-e-punjab.com

ਸਰਕਾਰੀ ਨੌਕਰੀ ਹਾਸਲ ਕਰਨ ਲਈ ਬੇਰੁਜ਼ਗਾਰ ਅਧਿਆਪਕ ਪਾਣੀ ਵਾਲੀ ਟੈਂਕੀ ਉਪਰ ਚੜੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੂਨ:
ਬੀ.ਐਡ ਬੇਰੁਜ਼ਗਾਰ ਟੈਟ ਅਤੇ ਸਬਜੈਕਟ ਪਾਸ ਯੂਨੀਅਨ ਦੀ ਮੀਟਿੰਗ ਦੌਰਾਨ ਅੱਜ ਪੁਲੀਸ ਨੂੰ ਚਕਮਾ ਦੇ ਕੇ ਇਕ ਮਹਿਲਾ ਸਮੇਤ ਪੰਜ ਬੇਰੁਜ਼ਗਾਰ ਅਧਿਆਪਕ ਸੋਹਾਣਾ ਨੇੜੇ ਪਾਣੀ ਵਾਲੀ ਟੈਂਕੀ ਉਪਰ ਚੜ ਗਏ। ਜਿਸ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ 11 ਵਜੇ ਯੂਨੀਅਨ ਦੀ ਮੀਟਿੰਗ ਹੋ ਰਹੀ ਸੀ, ਉਸ ਸਮੇੱ ਮੀਟਿੰਗ ਸਥਾਨ ਦੇ ਨੇੜੇ ਹੀ ਵੱਡੀ ਗਿਣਤੀ ਵਿੱਚ ਪੁਲੀਸ ਵੀ ਮੌਜੂਦ ਸੀ ਪਰ ਚਲਦੀ ਮੀਟਿੰਗ ਦੌਰਾਨ ਹੀ ਪੰਜ ਬੇਰੁਜਗਾਰ ਅਧਿਆਪਕ ਹਰਵਿੰਦਰ ਸਿੰਘ ਮਲੇਰਕੋਟਲਾ, ਸਤਨਾਮ ਸਿੰਘ ਦਸੂਹਾ, ਵਿਜੈ ਕੁਮਾਰ ਨਾਭਾ, ਹਰਦੀਪ ਸਿੰਘ ਭੀਖੀ, ਵਰਿੰਦਰਜੀਤ ਕੌਰ ਨਾਭਾ ਉਥੇ ਮੌਜੂਦ ਪੁਲੀਸ ਮੁਲਾਜਮਾਂ ਨੂੰ ਚਕਮਾ ਦੇ ਕੇ ਪਾਣੀ ਵਾਲੀ ਟੈਂਕੀ ਉਪਰ ਚੜ ਗਏ ਅਤੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੀ ਮੰਗ ਕਰਨ ਲੱਗੇ।
ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਯੂਨੀਅਨ ਦੀ ਪ੍ਰਧਾਨ ਪੂਨਮ ਰਾਣੀ ਨਵਾਂ ਸ਼ਹਿਰ ਨੇ ਦਸਿਆ ਕਿ ਉਹ ਬੀ ਐਡ ਕਰਨ ਤੋੱ ਬਾਅਦ ਸਰਕਾਰੀ ਨੌਕਰੀ ਪ੍ਰਾਪਤ ਕਰਨ ਲਈ ਟੀਚਰ ਐਲੀਜੀਬਿਲਟੀ ਟੈਸਟ ਪਾਸ ਕਰ ਚੁੱਕੇ ਹਨ ਅਤੇ ਇਸ ਤੋਂ ਬਾਅਦ ਸਬਜੈਕਟ ਟੈਸਟ ਵੀ ਪਾਸ ਕਰ ਚੁਕੇ ਹਨ ਪਰ ਅਜੇ ਤੱਕ ਉਹਨਾਂ ਨੂੰ ਸਰਕਾਰ ਨੇ ਨੌਕਰੀਆਂ ਨਹੀਂ ਦਿੱਤੀਆਂ। ਸਰਕਾਰ ਵਲੋੱ ਨੌਕਰੀ ਨਾ ਦੇਣ ਕਰਕੇ ਕਈ ਬੇਰੁਜਗਾਰ ਅਧਿਆਪਕ ਉਮਰ ਹੱਦ ਟੱਪ ਗਏ। ਅਨੇਕਾਂ ਹੀ ਬੇਰੁਜਗਾਰੀ ਅਧਿਆਪਕ ਉਮਰ ਹੱਦ ਨੂੰ ਟੱਪਣ ਵਾਲੇ ਹਨ। ਉਹਨਾਂ ਕਿਹਾ ਕਿ ਟੈਟ ਟੈਸਟ ਦੀ ਮਾਨਤਾ ਸੱਤ ਸਾਲ ਹੈ, ਵੱਡੀ ਗਿਣਤੀ ਬੇਰੁਜਗਾਰ ਅਧਿਆਪਕਾਂ ਨੂੰ ਇਹ ਟੈਸਟ ਦਿਤੇ ਹੋਏ ਸੱਤ ਸਾਲ ਦਾ ਸਮਾਂ ਹੋਣ ਵਾਲਾ ਹੈ ਪਰ ਉਹਨਾਂ ਨੂੰ ਨੌਕਰੀ ਅਜੇ ਤੱਕ ਨਹੀਂ ਮਿਲੀ।
ਇਸ ਮੌਕੇ ਯੂਨੀਅਨ ਦੇ ਉਪ ਪ੍ਰਧਾਨ ਰਾਜਪਾਲ ਖਨੌਰੀ ਨੇ ਕਿਹਾ ਕਿ ਉਹ ਕਾਂਗਰਸ ਸਰਕਾਰ ਬਣਨ ਤੋਂ ਬਾਅਦ 5 ਵਾਰ ਸਿੱਖਿਆ ਮੰਤਰੀ ਨੂੰ ਮਿਲ ਚੁੱਕੇ ਹਨ ਪਰ ਫਿਰ ਵੀ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ। ਇਸ ਮੌਕੇ ਜਥੇਬੰਦਕ ਸਕੱਤਰ ਰਾਜਵੰਤ ਕੌਰ, ਤਜਿੰਦਰ ਅਪਰਾ, ਹਰਵਿੰਦਰ ਮਾਲੇਰਕੋਟਲਾ, ਬਲਦੇਵ ਸਮਾਵਾ, ਟੋਨੀ ਮੁਹਾਲੀ, ਜਤਿੰਦਰ ਲੁਧਿਆਣਾ, ਰਮਨਦੀਪ ਲੁਧਿਆਣਾ, ਯਾਦਵਿੰਦਰ ਲਾਲੀ, ਗੁਰਪ੍ਰੀਤ ਕੌਰ, ਮੁਕੇਸ਼ ਬੰਸਲ, ਸ਼ੰਕਰ ਫਾਜਿਲਕਾ, ਪ੍ਰਵੀਨ ਫਾਜ਼ਿਲਕਾ, ਮਨਦੀਪ ਰੋਪੜ, ਰਾਜੇਸ਼ ਅੰਮ੍ਰਿਤਸਰ, ਅਮਰਜੀਤ ਰਾਣਾ, ਰੋਸ਼ਨ ਮੁਹਾਲੀ, ਮਨਜੀਤ ਕੰਬੋਜ, ਹਰਮਿੰਦਰ ਸੰਗਰੂਰ, ਅਵਤਾਰ ਰੋਪੜ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…