ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਭੁੱਖ ਹੜਤਾਲ ਮਰਨ ਵਰਤ ਵਿੱਚ ਤਬਦੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਮਈ:
ਸਾਲ 2015 ਵਿੱਚ ਆਏ ਇਸ਼ਤਿਹਾਰ 6060 ਮਾਸਟਰ ਕਾਡਰ ਦੀ ਭਰਤੀ ਵਿੱਚ ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਚੋਣ ਜਾਬਤਾ ਲੱਗਣ ਕਾਰਨ ਮੁਕੰਮਲ ਨਾ ਹੋ ਸਕੀ। ਇਸ ਭਰਤੀ ਵਿੱਚ ਸਾਬਕਾ ਸੈਨਿਕ ਸਪੋਰਟਸ ਅਨੁਸੂਚਿਤ ਜਾਤੀਆਂ ਅਤੇ ਪੱਛੜੀ ਸ੍ਰੇਣੀਆਂ ਡੀ-ਰਿਜ਼ਰਵ ਕਰਨ ਉਪਰੰਤ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਸਨ। ਪਰ ਚੋਣ ਜਾਬਤਾ ਲੱਗਣ ਕਾਰਨ ਜਨਰਲ ਵਰਗ ਸਾਬਕਾ ਸੈਨਿਕ ਦਾ ਕੰਮ ਰੁਕ ਗਿਆ ਸੀ।ਹੁਣ ਵੱਖ-ਵੱਖ ਵਿਸ਼ਿਆਂ ਦੇ ਵੇਟਿੰਗ ਦੇ ਅੰਕੜੇ ਸਿੱਖਿਆ ਵਿਭਾਗ ਵੱਲੋਂ ਇਕੱਠੇ ਹੋਣ ਦੇ ਬਾਵਜੂਦ ਵੀ ਸਿੱਖਿਆ ਵਿਭਾਗ ਵੇਟਿੰਗ ਅਤੇ ਡੀ-ਰਿਜ਼ਰਵ ਦੀ ਲਿਸਟ ਜਾਰੀ ਕਰਵਾਉਣ ਲਈ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਅੱਜ ਡੀ.ਪੀ.ਆਈ. ਦਫਤਰ ਰੱਖੀ ਭੁੱਖ ਹੜਤਾਲ ਨੂੰ 5 ਅਧਿਆਪਕਾਂ ਨੇ ਮਰਨ ਵਰਤ ਤਬਦੀਲ ਕਰ ਦਿੱਤਾ। ਜਿਨ੍ਹਾਂ ਦੇ ਨਾਮ ਧਰਮਵੀਰ ਸਿੰਘ ਲੁਧਿਆਣਾ, ਹੁਸ਼ਿਆਰ ਸਿੰਘ ਨਾਭਾ, ਲਖਵੀਰ ਸਿੰਘ ਮੋਗਾ, ਨਿਰਮਰ ਸਿੰਘ ਮੁਲਤਾਨੀਆ ਅਤੇ ਸੁਖਵੀਰ ਕੌਰ ਪਾਇਲ ਜ਼ੋ ਕਿ 75% ਅੰਗਹੀਣ ਹੈ। ਇਸ ਮੌਕੇ ਤੇ ਅਧਿਆਪਕ ਆਗੂ ਗੁਰਜਿੰਦਰ ਸਿੰਘ ਤੇ ਮਿੰਟੂ ਖੱਟੜਾ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਇਆ ਦੱਸਿਆ ਕਿ ਇਹ ਭਰਤੀ ਚੋਣ ਜਾਬਤੇ ਕਾਰਨ ਰੁੱਕ ਗਈ ਸੀ। ਪਰ ਸਿੱਖਿਆ ਵਿਭਾਗ ਦੀ ਟਾਲ-ਮਟੌਲ ਕਾਰਨ 5 ਮਹੀਨਿਆਂ ਤੋਂ ਨਿਯੁਕਤੀ ਪੱਤਰਾਂ ਦੀ ਉਡੀਕ ਵਿੱਚ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਇਹ ਕਦਮ ਚੁੱਕਣਾ ਪਿਆ।
ਇਸ ਵਿਸ਼ੇ ਦੇ ਸਬੰਧ ਵਿੱਚ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਨਾਲ ਵੀ ਕਈ ਵਾਰ ਮੀਟਿੰਗ ਹੋਣ ਤੇ ਉਨਾਂ ਮੰਗ ਜਾਇਜ਼ ਦੱਸਦੇ ਹੋਏ ਜਲਦੀ ਕਰਵਾਉਣ ਦਾ ਭਰੋਸਾ ਦਿੱਤਾ ਦਿੱਤਾ ਗਿਆ ਹੈ। ਬੇਰੁਜ਼ਗਾਰ ਅਧਿਆਪਕ ਆਗੂਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੋਣ ਪ੍ਰਚਾਰ ਸਮੇਂ ਹੋਈ ਮੀਟਿੰਗ ਵਿੱਚ ਇਸ ਭਰਤੀ ਨੂੰ ਪੂਰੀ ਕਰਨ ਦੇ ਭਰੋਸੇ ਉਪਰੰਤ ਚੋਣ ਮੁਹਿੰਮ ਵਿੱਚ ਕਾਂਗਰਸ ਪਾਰਟੀ ਦਾ ਖੁੱਲ ਕੇ ਸਮੱਰਥਨ ਕੀਤਾ ਗਿਆ। ਹੁਣ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਸਾਹਿਬ ਤੋਂ ਉਮੀਦ ਰੱਖਦੇ ਹਨ ਕਿ ਉਹ ਖੁਦ ਇਸ ਭਰਤੀ ਵੱਲ ਧਿਆਨ ਦੇ ਕੇ ਜਲਦੀ ਹੀ ਇਹਨਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਆਪਣੇ ਹੱਥਾਂ ਨਾਲ ਦੇ ਕੇ ਚੋਣ ਪ੍ਰਚਾਰ ਵਿੱਚ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਨਗੇ। ਯੂਨੀਅਨ ਇਹ ਵੀ ਆਸ ਰੱਖਦੀ ਹੈ ਕਿ ਮੁੱਖ ਮੰਤਰੀ ਸਾਹਿਬ ਆਪਣੇ ਹਰ ਘਰ ਨੌਕਰੀ ਦੇ ਵਾਅਦੇ ਦੀ ਸ਼ੁਰੂਆਤ ਅਧਿਆਪਕਾਂ ਤੋਂ ਕਰਨਗੇ। ਬੇਰੁਜ਼ਗਾਰ ਯੂਨੀਅਨ ਨੇ ਇਹ ਵੀ ਦੱਸਿਆ ਕਿ ਜੇਕਰ ਇਹ ਭਰਤੀ ਜਲਦੀ ਨਾਲ ਪੂਰੀ ਨਾ ਕੀਤੀ ਗਈ ਤਾਂ ਉਹ ਮਰਨ ਵਰਤ ਦੇ ਨਾਲ-ਨਾਲ ਆਪਣੀਆਂ ਹੋਰ ਟੀਮਾਂ ਰਾਹੀਂ ਪਾਣੀ ਦੀਆਂ ਟੈਂਕੀਆਂ ਅਤੇ ਟਾਵਰਾਂ ਤੇ ਚੜ੍ਹ ਕੇ ਆਪਣਾ ਰੋਸ ਪ੍ਰਦਰਸ਼ਨ ਹੋਰ ਤਿੱਖਾ ਕਰਨਗੇ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…