nabaz-e-punjab.com

ਬੇਰੁਜਗਾਰ ਅਧਿਆਪਕਾਂ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ ਬੇਸਿੱਟਾ ਰਹਿਣ ਮਗਰੋਂ ਏਅਰਪੋਰਟ ਸੜਕ ’ਤੇ ਚੱਕਾ ਜਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ
ਪਿੱਛਲੇ 24 ਦਿਨਾਂ ਤੋਂ ਲੜੀਵਾਰ ਸੋਹਾਣਾ ਸਥਿਤ ਪਾਣੀ ਦੀ ਟੈਂਕੀ ਉੱਤੇ ਅਤੇ ਥੱਲੇ ਜ਼ਮੀਨ ’ਤੇ ਬੈਠ ਕੇ ਧਰਨਾ ਦੇ ਰਹੇ ਬੇਰੁਜ਼ਗਾਰ ਅਧਿਆਪਕਾਂ ਦੇ ਮੋਹਰੀ ਆਗੂਆਂ ਦੀ ਅੱਜ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਹੋਈ ਪੈਨਲ ਮੀਟਿੰਗ ਵਿੱਚ ਰੁਜ਼ਗਾਰ ਦੀ ਮੰਗ ਨਾ ਮੰਨੇ ਜਾਣ ਤੋਂ ਰੋਹ ਵਿੱਚ ਆਏ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਅਧਿਆਪਕਾਂ ਨੇ ਏਅਰਪੋਰਟ ਸੜਕ ’ਤੇ ਚੱਕਾ ਜਾਮ ਕਰਕੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਕੈਪਟਨ ਸਰਕਾਰ ਦਾ ਪੁਤਲਾ ਸਾੜਿਆਂ ਅਤੇ ਸਕੱਤਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਅੱਜ ਪੰਜਾਬ ਅੰਦਰ ਪਹਿਲੀ ਵਾਰ ਬੇਰੁਜ਼ਗਾਰ ਅਧਿਆਪਕਾਂ ਨੇ ਵਿਭਾਗ ਦੇ ਨੁਮਾਇੰਦਿਆਂ ਨਾਲ ਦੋ ਵਾਰ ਮੀਟਿੰਗ ਅਸਫ਼ਲ ਹੋ ਜਾਣ ਤੋਂ ਬਾਅਦ ਆਪਣੇ ਰੋਸ ਦਾ ਪ੍ਰਦਰਸ਼ਨ ਕਰਦਿਆਂ ਟੈਂਕੀ ਦੇ ਉਪਰ ਹੀ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਟੈਂਕੀ ’ਤੇ ਚੜੇ 5 ਬੇਰੁਜ਼ਗਾਰ ਅਧਿਆਪਕਾਂ ਹਰਵਿੰਦਰ ਸਿੰਘ, ਸਤਨਾਮ ਸਿੰਘ, ਵਿਜੈ ਕੁਮਾਰ, ਸੁਰਿੰਦਰ ਕੌਰ ਨਾਭਾ ਤੇ ਪ੍ਰਵੀਨ ਰਾਣੀ ਨੇ ਕਿਹਾ ਕਿ ਉਹ ਉਨ੍ਹਾਂ ਚਿਰ ਟੈਂਕੀ ਦੇ ਉਪਰੋਂ ਹੇਠਾ ਨਹੀਂ ਆਉਣਗੇ। ਜਿਨ੍ਹਾਂ ਚਿਰ ਤੱਕ ਸਰਕਾਰ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਦਿੰਦੀ। ਉਧਰ, ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਆਏ ਯੂਨੀਅਨ ਦੇ ਆਗੂ ਪ੍ਰਧਾਨ ਪੂਨਮ ਰਾਣੀ, ਰਾਜਪਾਲ ਖਨੋਰੀ, ਹਰਵਿੰਦਰ ਸਿੰਘ, ਯਾਦਵਿੰਦਰ ਸਿੰਘ ਲਾਲੀ ਤੇ ਬਲਦੇਵ ਸਿੰਘ ਨੇ ਕਿਹਾ ਕਿ ਅੱਜ ਤੋਂ ਉਹ ਆਪਣਾ ਸੰਘਰਸ਼ ਸਰਕਾਰ ਵਿਰੁੱਧ ਹੋਰ ਤਿੱਖਾ ਕਰਨਗੇ ਤੇ ਸਾਰੇ ਸਾਥੀ ਰੁਜ਼ਗਾਰ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਨ। ਪਰ ਹੁਣ ਇੱਥੋਂ ਨੌਕਰੀਆਂ ਲੈ ਕੇ ਹੀ ਵਾਪਸ ਜਾਵਾਂਗੇ।
ਇਸ ਮੌਕੇ ਰਾਜਵੰਤ ਕੌਰ, ਤੇਜਿੰਦਰ ਅੱਪਰਾ, ਸੋਨੀਆ, ਗੁਰਮੀਤ ਕੌਰ, ਮਨਜੀਤ ਕੌਰ, ਜੈਸਮੀਨ ਸੰਗਰੂਰ, ਮਨਦੀਪ ਕੌਰ, ਕਸ਼ਮੀਰ ਕੌਰ, ਅਨੀਤਾ ਰਾਣੀ, ਰੇਨੂੰ, ਤਨਵੀ, ਪ੍ਰਵੀਨ, ਅੰਕਿਤ, ਤਰਸੇਮ ਸਿੰਘ, ਗਗਨ, ਕੁਲਜੀਤ, ਮਹਿੰਦਰ ਸਿੰਘ, ਪ੍ਰਿਤਪਾਲ, ਬਲਵਿੰਦਰ ਸਿੰਘ, ਸੁਰਜੀਤ ਭੂਮਣੀ, ਰਾਣਾ ਧੀਮਾਨ, ਮੁਕੇਸ਼, ਰਾਜੇਸ਼ ਤੇ ਜਸਵੀਰ ਸਿੰਘ ਸਣੇ ਵੱਡੀ ਗਿਣਤੀ ਵਿੱਚ ਧਰਨਾਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…