Share on Facebook Share on Twitter Share on Google+ Share on Pinterest Share on Linkedin ਬੇਰੁਜਗਾਰ ਅਧਿਆਪਕਾਂ ਦਾ ਵਰ੍ਹਦੇ ਮੀਂਹ ਵਿੱਚ ਸਰਕਾਰ ਵਿਰੁੱਧ ਦਾ ਧਰਨਾ ਜਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੁਲਾਈ ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਵਿੱਚ ਸਥਿਤ ਪਾਣੀ ਦੀ ਟੈਂਕੀ ’ਤੇ ਚੜੇ ਅਤੇ ਟੈਂਕੀ ਦੇ ਥੱਲੇ ਬੇਰੁਜ਼ਗਾਰ ਬੀਐਡ ਟੈਟ ਅਤੇ ਸਬਜੈਕਟ ਪਾਸ ਅਧਿਆਪਕਾਂ ਦਾ ਧਰਨਾ ਬੁੱਧਵਾਰ ਨੂੰ 29ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਉਧਰ, ਖਰਾਬ ਮੌਸਮ ਦੇ ਦੌਰਾਨ ਪਈ ਭਾਰੀ ਬਰਸਾਤ ਧਰਨਾਕਾਰੀ ਭਿੱਜਦੇ ਰਹੇ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕਰਦੇ ਰਹੇ। ਯੂਨੀਅਨ ਆਗੂਆਂ ਰਾਜਵੰਤ ਕੌਰ, ਯਾਦਵਿੰਦਰ ਸਿੰਘ ਲਾਲੀ ਅਤੇ ਰਾਣਾ ਧੀਮਾਨ ਨੇ ਕਿਹਾ ਕਿ ਧਰਨਾਕਾਰੀ ਆਪਣਾ ਰੁਜ਼ਗਾਰ ਦਾ ਹੱਕ ਲੈਣ ਤੱਕ ਧਰਨੇ ’ਤੇ ਡਟੇ ਰਹਿਣਗੇ। ਉਨ੍ਹਾਂ ਨੂੰ ਭਾਵੇਂ ਕਿੰਨੀਆਂ ਵੀ ਅੌਕੜਾਂ ਦਾ ਸਾਹਮਣਾ ਕਿਉਂ ਨਾ ਕਰਨਾ ਪਵੇ, ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਉਹ ਹੁਣ ਸਰਕਾਰ ਅਤੇ ਸਿਆਸੀ ਲੀਡਰਾਂ ਦੇ ਝੂਠੇ ਲਾਰਿਆਂ ਵਿੱਚ ਆਉਣ ਵਾਲੇ ਨਹੀਂ ਹਨ ਅਤੇ ਆਪਣੇ ਹੱਕਾਂ ਦੀ ਪੂਰਤੀ ਲਈ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਦੀ ਹੋਰ ਕਠਣ ਪ੍ਰੀਖਿਆ ਨਾ ਲਵੇ ਅਤੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਨਿਯੁਕਤੀ ਪੱਤਰ ਦੇ ਕੇ ਨੌਕਰੀ ਮੁਹੱਈਆ ਕਰਵਾਈ ਜਾਵੇ। ਇਸ ਮੌਕੇ ਟੈਂਕੀ ਤੇ ਬੈਠੇ ਪ੍ਰਵੀਨ ਰਾਣੀ, ਬਰਜਿੰਦਰ ਕੌਰ ਨਾਭਾ, ਹਰਵਿੰਦਰ ਸਿੰਘ, ਵਿਜੈ ਕੁਮਾਰ ਤੇ ਸਤਨਾਮ ਸਿੰਘ ਨੇ ਕਿਹਾ ਕਿ ਉਹ ਰੁਜਗਾਰ ਸਬੰਧੀ ਨਿਯੁਕਤੀ ਪੱਤਰ ਲੈ ਕੇ ਹੀ ਥੱਲੇ ਉਤਰਣਗੇ ਅਤੇ ਇਸ ਲਈ ਭਾਵੇਂ ਹੋਰ ਕਿੰਨੇ ਦਿਨ ਟੈਂਕੀ ’ਤੇ ਬੈਠਣਾ ਪਵੇ। ਇਸ ਧਰਨੇ ਵਿੱਚ ਨੀਲਮ ਫਿਰੋਜਪੁਰ, ਕਿਰਨ ਬਾਲਾ, ਅਨੀਤਾ, ਹਰਗੁਣਜੀਤ ਕੌਰ, ਸੰਦੀਪ ਕੌਰ, ਜੋਤੀ ਬਾਲਾ, ਜਸਵੀਰ ਕੌਰ, ਅਮਨ, ਰਘਵੀਰ ਕੌਰ, ਜਸਵਿੰਦਰ ਕੌਰ, ਦਵਿੰਦਰ ਕੌਰ, ਰਾਜਵੀਰ ਕੌਰ, ਨਿਸ਼ਾ ਰਾਣੀ, ਨੀਰੂ ਬਾਲਾ, ਬੂਟਾ ਸਿੰਘ, ਰਾਕੇਸ਼ ਕੁਮਾਰ, ਲਖਵੀਰ ਸਿੰਘ, ਕੁਲਰਾਜ ਸਿੰਘ, ਬਲਤੇਜ ਸਿੰਘ, ਰਣਧੀਰ ਸਿੰਘ, ਅੰਕਿਤ ਤੇ ਦਲਜੀਤ ਸਿੰਘ ਸਣੇ ਵੱਡੀ ਗਿਣਤੀ ਵਿੱਚ ਧਰਨਾਕਾਰੀ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ