nabaz-e-punjab.com

ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ 20ਵੇਂ ਦਿਨ ਵਿੱਚ ਦਾਖ਼ਲ, ਭੁੱਖ ਹੜਤਾਲ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੁਲਾਈ
ਰੁਜ਼ਗਾਰ ਦੀ ਮੰਗ ਨੂੰ ਲੈ ਕੇ 14 ਜੂਨ ਤੋਂ ਸੋਹਾਣਾ ਟੈਂਕੀ ਤੇ ਧਰਨਾ ਲਾਈ ਬੈਠੇ ਬੇਰੁਜ਼ਗਾਰ ਬੀ ਐਡ, ਟੈਟ ਤੇ ਸਬਜੈਕਟ ਟੈਸਟ ਪਾਸ ਅਧਿਆਪਕਾ ਦਾ ਧਰਨਾ ਅੱਜ 20 ਵੇੱ ਦਿਨ ਵੀ ਜਾਰੀ ਰਿਹਾ ਤੇ ਬੇਰੁਜਗਾਰ ਅਧਿਆਪਕ ਸਾਰਾ ਦਿਨ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉੱਦੇ ਰਹੇ। ਅੰਤਰਰਾਸ਼ਟਰੀ ਹਵਾਈ ਅੱਡਾ ਰੋਡ ’ਤੇ ਗੁਰਦੁਆਰਾ ਸੋਹਾਣਾ ਦੇ ਨੇੜੇ ਪਾਣੀ ਵਾਲੀ ਟੈਂਕੀ ਤੇ ਇਨ੍ਹਾਂ ਬੇਰੁਜ਼ਗਾਰ ਅਧਿਆਪਕਾ ਦਾ ਧਰਨਾ ਨਿਰੰਤਰ ਜਾਰੀ ਹੈ। ਟੈਂਕੀ ਦੇ ਉਪਰ 20 ਦਿਨਾਂ ਤੋਂ ਹਰਵਿੰਦਰ ਸਿੰਘ, ਸਤਨਾਮ ਸਿੰਘ ਦਸੂਹਾ, ਵਿਜੈ ਕੁਮਾਰ ਨਾਭਾ, ਪ੍ਰਵੀਨ ਘੁਬਾਇਆ ਤੇ ਬਰਜਿੰਦਰ ਕੌਰ ਡਟੇ ਬੈਠੇ ਹਨ ਜਦਕਿ ਹੇਠਾਂ ਉਨ੍ਹਾਂ ਦੇ ਸਾਥੀ ਦਿਨ-ਰਾਤ ਦੇ ਧਰਨੇ ਤੇ ਬੈਠੇ ਹੋਏ ਹਨ।
ਬੇਰੁਜਗਾਰ ਅਧਿਆਪਕ ਯੂਨੀਅਨ ਦੇ ਆਗੂਆ ਪੂਨਮ ਰਾਣੀ, ਨੀਲਮ ਰਾਣੀ, ਰਾਜਵੰਤ ਕੌਰ ਤੇ ਅਮਨਦੀਪ ਕੌਰ ਭਾਈ ਰੂਪਾ ਨੇ ਕਿਹਾ ਕਿ ਸਰਕਾਰ ਸਾਡੇ ਸਬਰ ਦਾ ਜਿੰਨਾ ਮਰਜ਼ੀ ਇਮਤਿਹਾਨ ਲੈ ਲਵੇ ਪਰ ਹੁਣ ਅਸੀਂ ਰੁਜ਼ਗਾਰ ਲੈ ਕੇ ਹੀ ਧਰਨੇ ਤੋੱ ਉਠਾਂਗੇ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਬੀ ਐਡ ਟੈਸਟ ਪਾਸ ਕੀਤਾ, ਫਿਰ ਟੈਟ ਟੈਸਟ ਅਤੇ ਫਿਰ ਸਬਜੈਕਟ ਟੈਸਟ ਪਾਸ ਕੀਤੇ ਹਨ ਅਤੇ ਹੁਣ ਉਹਨਾਂ ਨੇ ਸਰਕਾਰ ਦਾ ਟੈਂਕੀ ਟੈਸਟ (ਟੈਂਕੀ ਤੇ ਧਰਨਾ ਲਾ ਕੇ) ਵੀ ਪਾਸ ਕਰ ਲਿਆ ਹੈ ਤੇ ਹੁਣ ਤਾਂ ਸਰਕਾਰ ਉਹਨਾਂ ਨੂੰ ਰੁਜ਼ਗਾਰ ਮਹੁਈਆ ਕਰਵਾਏ ਤਾਂ ਜੋ ਸਾਡੇ ਘਰਾਂ ਦੇ ਚੁੱਲੇ ਵੀ ਬਲ ਸਕਣ) ਯੂਨੀਅਨ ਆਗੂਆਂ ਦਲਜੀਤ ਸਿੰਘ ਦਿੜਬਾ, ਜਗਤਾਰ ਸਿੰਘ, ਮਲਕੀਤ ਸਿੰਘ ਤੇ ਜਸਪਾਲ ਕੁਮਾਰ ਨੇ ਕਿਹਾ ਕਿ ਜਾ ਤਾਂ ਅਸੀੱ ਹੁਣ ਰੁਜਗਾਰ ਲੈ ਕੇ ਹੀ ਘਰਾਂ ਨੂੰ ਜਾਵਾਂਗੇ ਜਾਂ ਫਿਰ ਸਰਕਾਰ ਸਾਡੀਆਂ ਲਾਸ਼ਾਂ ਹੀ ਘਰ ਭੇਜੇਗੀ।
ਇਸ ਮੌਕੇ ਯਾਦਵਿੰਦਰ ਸਿੰਘ, ਬਲਵਿੰਦਰ ਸਿੰਘ, ਗਗਨ ਮੁਕੇਰੀਆਂ, ਅਕਾਸ਼, ਬੂਟਾ ਸਿੰਘ, ਅੰਕਿਤ ਅੰਬੋਹਰ, ਸੁਖਦੀਪ ਸਿੰਘ, ਕੁਲਵੀਰ ਸਿੰਘ, ਰਣਧੀਰ ਸਿਘ, ਰਾਜਿੰਦਰ ਕੁਮਾਰ, ਪਵਨ ਪਠਾਨਕੋਟ, ਮੇਘਾ ਖੰਨਾ, ਰੇਨੂੰ ਕਪੂਰ, ਮੀਨਾ ਰਾਣੀ, ਜੈਸਮੀਨ ਸੰਗਰੂਰ, ਹਰਪ੍ਰੀਤ ਕੌਰ ਰੋਪੜ, ਪਰਮੀਤ ਕੌਰ, ਕਮਲਜੀਤ ਕੌਰ ਰੋਪੜ, ਮਨਜੀਤ ਕੌਰ ਨੂਰਪੁਰ ਬੇਦੀ, ਮਨਪ੍ਰੀਤ ਕੌਰ ਮਾਲੇਰ ਕੋਟਲਾ, ਪ੍ਰੋਮਿਲਾ ਗੁਰਦਾਸਪੁਰ, ਹਰਦੀਪ ਕੌਰ ਨਾਭਾ ਤੇ ਮਨਪ੍ਰੀਤ ਕੌਰ ਕੁਰਾਲੀ ਸਣੇ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਆਧਿਆਪਕ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…