nabaz-e-punjab.com

ਬੇਰੁਜ਼ਗਾਰ ਧਰਨਾਕਾਰੀ ਅਧਿਆਪਕਾਂ ਨੇ ਬੂਟ ਪਾਲਿਸ਼ ਕਰਕੇ ਕੀਤਾ ਸਰਕਾਰ ਵਿਰੁੱਧ ਰੋਸ ਪ੍ਰਗਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜੂਨ:
ਰੁਜਗਾਰ ਦੀ ਮੰਗ ਨੂੰ ਲੈ ਕੇ ਸਥਾਨਕ ਪਿੰਡ ਸੋਹਾਣਾ ਟੈਂਕੀ ਤੇ ਸੰਘਰਸ਼ ਕਰ ਰਹੇ ਬੀ.ਐਡ ਟੈੱਟ ਅਤੇ ਸਬਜੈਕਟ ਪਾਸ ਬੇਰੁਜਗਾਰ ਅਧਿਆਪਕਾ ਨੇ ਅੱਜ ਕਾਲੀਆ ਪੱਟੀਆਂ ਬੰਨ ਕੇ ਸੜਕ ਤੋੱ ਲੰਘਦੇ ਰਾਹੀਗੀਰਾਂ ਦੇ ਬੂਟ ਪਾਲਿਸ਼ ਕਰਕੇ ਪੰਜਾਬ ਸਰਕਾਰ ਖਿਲਾਫ ਆਪਣਾ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਦੀ ਪ੍ਰਧਾਨ ਮੈਡਮ ਪੂਨਮ ਰਾਣੀ ਦੀ ਅਗਵਾਈ ਹੇਠ ਇਕੱਤਰ ਧਰਨਾਕਾਰੀਆਂ ਵਿੱਚ ਵੱਡੀ ਗਿਣਤੀ ਵਿਚ ਲੇਡੀਜ਼ ਅਧਿਆਪਕਾਵਾਂ ਨੇ ਵੀ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਬੁੱਧਵਾਰ ਤੋਂ ਇਹ ਧਰਨਾਕਾਰੀ ਦਿਨ ਰਾਤ ਧਰਨੇ ਤੇ ਡਟੇ ਹੋਏ ਹਨ। ਰੋਜਾਨਾ ਪੈ ਰਿਹਾ ਜੋਰਦਾਰ ਮੀਂਹ ਦੌਰਾਨ ਵੀ ਇਨਾ ਅਪਣਾ ਧਰਨਾ ਜਾਰੀ ਰੱਖਿਆ ਜਦਕਿ ਇਨਾ ਦੇ ਪੰਜ ਸਾਥੀ ਹਰਵਿੰਦਰ ਸਿੰਘ, ਸਤਨਾਮ ਸਿੰਘ, ਵਿਜੇ ਕੁਮਾਰ, ਮੈਡਮ ਪ੍ਰਵੀਨ ਕੌਰ ਅਤੇ ਮੈਡਮ ਵਰਿੰਦਰਜੀਤ ਕੌਰ ਟੈਂਕੀ ਦੇ ਉਪਰ ਚੜ ਕੇ ਧਰਨਾ ਤੇ ਬੈਠੇ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗਲ ਕਰਦਿਆਂ ਯੂਨੀਅਨ ਦੇ ਆਗੂਆਂ ਰਾਜਪਾਲ ਖਨੋਰੀ, ਤੇਜਿੰਦਰ ਅਪਰਾ, ਮੈਡਮ ਨਰਿੰਦਰ ਕੌਰ ਨੇ ਕਿਹਾ ਕਿ ਸਾਡਾ ਸੰਘਰਸ਼ ਉਦੋੱ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਸਾਨੂੰ ਨੌਕਰੀਆਂ ਨਹੀਂ ਦਿੰਦੀ ਤੇ ਇਹ ਸਰਕਾਰ ਲਈ ਸ਼ਰਮਨਾਕ ਗੱਲ ਹੈ ਕਿ ਦੇਸ਼ ਦਾ ਭਵਿੱਖ ਬਣਾਉਣ ਵਾਲੇ ਅਧਿਆਪਕ ਦਾ ਅੱਜ ਸੜਕਾਂ ਤੇ ਬੂਟ ਪਾਲਿਸ਼ਾਂ ਕਰਨ ਲਈ ਮਜਬੂਰ ਹੋ ਗਏ ਹਨ। ਉਧਰ ਟੈਂਕੀ ਦੇ ਉਪਰ ਚੜੇ ਪੰਜੇ ਧਰਨਾਕਾਰੀ ਬੇਰੁਜਗਾਰ ਅਧਿਆਪਕਾਂ ਦਾ ਕਹਿਣਾ ਹੈ ਕਿ ਜਾ ਤਾਂ ਉਹ ਹੁਣ ਨੌਕਰੀਆਂ ਲੈ ਕੇ ਹੀ ਟੈਂਕੀ ਤੋਂ ਥੱਲੇ ਉਤਰਨਗੇ ਜਾਂ ਫਿਰ ਉਨ੍ਹਾਂ ਦੀਆਂ ਲਾਸ਼ਾਂ ਹੀ ਹੇਠਾਂ ਆਉਣਗੀਆਂ। ਇਸ ਮੌਕੇ ਰਾਣਾ ਧੀਮਾਨ, ਯਾਦਵਿੰਦਰ ਸਿੰਘ ਲਾਲੀ, ਜਸਵੀਰ ਸਿੰਘ, ਪਰਮਜੀਤ ਸਿੰਘ ਅੰਕਿਤ, ਰੋਹਿਤ, ਹਰਦੀਪ ਸਿੰਘ, ਗਗਨਦੀਪ ਕੌਰ, ਜਸਵਿੰਦਰ ਕੌਰ, ਬਲਦੇਵ ਕੌਰ, ਮਨਦੀਪ ਕੌਰ, ਪਰਮਜੀਤ ਕੌਰ, ਸੁਪਰੀਤ ਕੌਰ, ਪ੍ਰਦੀਪ ਰਾਣੀ, ਰਮਨਦੀਪ ਕੌਰ ਸਣੇ ਵੱਡੀ ਗਿਣਤੀ ਵਿਚ ਧਰਨਾਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…