Share on Facebook Share on Twitter Share on Google+ Share on Pinterest Share on Linkedin ਬੇਰੁਜ਼ਗਾਰ ਅਧਿਆਪਕਾਂ ਦਾ ਲੜੀਵਾਰ ਧਰਨਾ 50ਵੇਂ ਦਿਨ ਵਿੱਚ ਦਾਖ਼ਲ, ਸਰਕਾਰ ਵਿਰੁੱਧ ਨਾਅਰੇਬਾਜ਼ੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ: ਇੱਥੋਂ ਦੇ ਇਤਿਹਾਸਕ ਨਗਰ ਸੋਹਾਣਾ ਵਿੱਚ ਸਥਿਤ ਪਾਣੀ ਦੀ ਟੈਂਕੀ ਦੇ ਉੱਤੇ ਅਤੇ ਹੇਠਾਂ ਲੜੀਵਾਰ ਧਰਨਾ ਦੇ ਰਹੇ ਬੀ ਐਡ, ਟੈੱਟ ਤੇ ਸਬਜੈਕਟ ਟੈਸਟ ਪਾਸ ਬੇਰੁਜ਼ਗਾਰ ਅਧਿਆਪਕਾਂ ਦਾ ਧਰਨਾ ਬੁੱਧਵਾਰ ਨੂੰ 50ਵੇਂ ਦਿਨ ਵਿੱਚ ਦਾਖ਼ਿਲ ਹੋ ਗਿਆ ਹੈ। ਪਿਛਲੇ 50 ਦਿਨਾਂ ਤੋਂ ਆਪਣੇ ਹੱਕੀ ਰੁਜ਼ਗਾਰ ਦੀ ਮੰਗ ਖਾਤਿਰ ਟੈਂਕੀ ਤੇ ਸੰਘਰਸ਼ ਕਰ ਰਹੇ ਇਨ੍ਹਾਂ ਬੇਰੁਜਗਾਰ ਅਧਿਆਪਕਾਂ ਨੇ ਅਜੇ ਤੱਕ ਉਨ੍ਹਾਂ ਦੀ ਮੰਗ ਨਾ ਮੰਨੀ ਜਾਣ ਦੇ ਰੋਸ ਵਜੋੱ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਯੂਨੀਅਨ ਆਗੂ ਰਾਜਪਾਲ ਖਨੌਰੀ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਲਗਾਤਾਰ ਉਨ੍ਹਾਂ ਨੂੰ ਲਾਰਿਆਂ ਵਿਚ ਰੱਖ ਰਹੀ ਹੈ ਤੇ ਉਨ੍ਹਾਂ ਦੀ ਰੁਜ਼ਗਾਰ ਦੀ ਮੰਗ ਨੂੰ ਨਹੀਂ ਮੰਨਿਆ ਜਾ ਰਿਹਾ। ਜਿਸ ਕਾਰਨ ਬੇਰੁਜਗਾਰ ਅਧਿਆਪਕਾਂ ਵਿਚ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ 1 ਅਗਸਤ ਨੂੰ ਉਨ੍ਹਾਂ ਦੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਤੈਅ ਸੀ ਪਰ ਇਹ ਮੀਟਿੰਗ ਨਾ ਹੋਣ ਕਾਰਨ ਧਰਨਾਕਾਰੀਆ ਵਿਚ ਸਰਕਾਰ ਪ੍ਰਤੀ ਹੋਰ ਵੀ ਰੋਹ ਪੈਦਾ ਹੋ ਗਿਆ ਹੈ ਅਤੇ ਜੇਕਰ ਸਰਕਾਰ ਨੇ 4 ਅਗਸਤ ਤੱਕ ਉਹਨਾਂ ਨੂੰ ਮੁੜ ਮੁੱਖ ਮੰਤਰ ਨਾਲ ਮੀਟਿੰਗ ਨਾ ਮਿਲੀ ਤਾਂ ਉਹ ਧਰਨੇ ਤੇ ਸ਼ਾਂਤਮਈ ਨਹੀਂ ਬੈਠਣਗੇ ਤੇ ਵੱਡਾ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ ਕਿ 50 ਦਿਨਾਂ ਤੋੱ ਉਹ ਇਸੇ ਧਰਨੇ ਤੇ ਬੈਠੇ ਹਨ ਪਰ ਸਰਕਾਰ ਨੂੰ ਉਨ੍ਹਾਂ ਦਾ ਜਰਾ ਵੀ ਖਿਆਲ ਨਹੀਂ ਜਦਕਿ ਇਹ ਕੈਪਟਨ ਸਰਕਾਰ ਚੋਣਾਂ ਵੇਲੇ ਘਰ-ਘਰ ਰੁਜਗਾਰ ਦੇਣ ਦੇ ਵਾਅਦੇ ਨਾਲ ਸੱਤਾ ਵਿਚ ਆਈ ਹੈ। ਪਰ ਸ਼ਾਇਦ ਉਹ ਸਾਨੂੰ ਰੁਜਗਾਰ ਦੇਣਾ ਭੁੱਲ ਗਈ ਹੈ ਤੇ ਉਸ ਨੂੰ ਚੇਤੇ ਕਰਾਉਣ ਲਈ ਹੀ ਸਾਨੂੰ ਇਹ ਧਰਨਾ ਲਾਉਣ ਤੇ ਮਜਬੂਰ ਹੋਣਾ ਪਿਆ। ਇਸ ਮੌਕੇ ਪੂਨਮ ਰਾਣੀ, ਬਰਿੰਦਰ ਕੌਰ ਨਾਭਾ, ਪ੍ਰਵੀਨ ਰਾਣੀ, ਬਲਦੇਵ ਸਿੰਘ, ਯਾਦਵਿੰਦਰ ਸਿੰਘ ਲਾਲੀ, ਲਖਵੀਰ ਸਿੰਘ, ਜਗਦੀਪ ਸਿੰਘ, ਧਰਮਿੰਦਰ ਸਿੰਘ, ਰਾਣਾ ਧੀਮਾਨ, ਰਣਧੀਰ ਸਿੰਘ, ਮਹਿੰਦਰ ਸਿੰਘ, ਨਿਰਮਲ ਸਿੰਘ, ਨਵਨੀਤ ਕੌਰ ਸੰਗਰੂਰ, ਮੀਨਾ ਰਾਣੀ, ਨੀਰੂ ਬਾਲਾ, ਭਿੰਦਰ ਕੌਰ ਨਾਭਾ, ਜਸਵਿੰਦਰ ਕੌਰ, ਗੁਰਸ਼ਰਨ ਕੌਰ ਤੇ ਤਨਵੀ ਧੀਮਾਨ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ