ਅਣਪਛਾਤੀਆਂ ਲੁਟੇਰਿਆਂ ਨੇ ਕੀਤੇ ਫਾਇਰ ,1 ਗੰਭੀਰ ਰੂਪ ਵਿੱਚ ਜ਼ਖਮੀ

ਜੰਡਿਆਲਾ ਗੁਰੂ 2 ਅਪ੍ਰੈਲ (ਕੁਲਜੀਤ ਸਿੰਘ ):
ਅੱਜ ਤੜਕੇ ਕਰੀਬ 2 ਵੱਜੇ ਮੰਦਿਰ ਭਦਰਕਾਲੀ ਦੇ ਨਜ਼ਦੀਕ ਘਟਨਾ ਹੋਈ ਜਿਸ ਵਿੱਚ ਪੀੜਿਤ ਪਰਿਵਾਰ ਦੇ ਮੁੱਖੀ ਸ਼੍ਰੀ ਰਾਮ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਘਰ ਦੀ ਛੱਤ ਤੇ ਸੌਂ ਰਹੇ ਸਨ ਕਿ ਅਚਾਨਕ ਉਨਾਂ ਨੂੰ ਰਾਤ ਕਰੀਬ 2 ਵੱਜੇ ਕੁੱਝ ਸ਼ੋਰ ਸੁਣਾਈ ਦਿੱਤਾ ।ਫਿਰ ਉਹ ਛੱਤ ਤੋਂ ਹੇਠਾਂ ਆ ਕੇ ਦੇਖਿਆ ਕਿ 4-5 ਆਦਮੀ ਜਿਨ੍ਹਾਂ ਨੇ ਆਪਣੇ ਚੇਹਰੇ ਢੱਕੇ ਹੋਏ ਸਨ ।ਉਹ ਉਹਨਾਂ ਦੇ ਗੁਆਂਢ ਲਾਡੀ ਨਾਮਕ ਵਿਅਕਤੀ ਦੇ ਕਾਰਖਾਨੇ ਦੇ ਤਾਲੇ ਤੋੜ ਰਹੇ ਸਨ।ਜਦੋਂ ਉਸਨੇ ਉਹਨਾਂ ਨੂੰ ਪੁੱਛਿਆ ਕਿ ਕੌਣ ਹੋ ਤਾਂ ਉਹਨਾਂ ਵਿੱਚੋਂ ਇੱਕ ਲੁਟੇਰੇ ਨੇ ਦੇਸੀ ਕੱਟਾ ਕੱਢ ਕੇ ਫਾਇਰ ਕੀਤੇ ।ਇਸ ਹਾਦਸੇ ਵਿੱਚ ਸ਼੍ਰੀ ਰਾਮ ,ਅਤੇ ਉਸਦਾ ਪੁੱਤਰ ਚੰਦਨ ਕੁਮਾਰ ਵਾਲ ਵਾਲ ਬੱਚ ਗਏ ਜਦਕਿ ਉਹਨਾਂ ਦਾ ਜਵਾਈ ਕਾਰਤਿਕ ਮਿਸ਼ਰਾ ਜੋ ਕਿ ਉਹਨਾਂ ਦੇ ਬੇਟੇ ਪਿੱਛੇ ਰਿਹਾ ਸੀ ਨੂੰ ਗੋਲੀਆਂ ਲੱਗ ਗਈਆਂ ਜੋ ਕਿ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ ।ਜਿਸਨੂੰ ਇਲਾਜ ਵਾਸਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿੱਖੇ ਦਾਖਿਲ ਕਰਵਾਇਆ ਗਿਆ।ਅਜਿਹੀ ਘਟਨਾ ਨੇ ਜੰਡਿਆਲਾ ਗੁਰੂ ਸ਼ਹਿਰ ਵਿੱਚ ਸਨਸਨੀ ਫੈਲਾ ਦਿੱਤੀ ਹੈ ।ਲੋਕ ਡਰ ਦੇ ਮਾਰੇ ਸਹਿਮੇ ਹੋਏ ਹਨ।ਫਿਲਹਾਲ ਜੰਡਿਆਲਾ ਪੁਲਿਸ ਨੇ ਅਣਪਛਾਤੀਆਂ ਲੁਟੇਰਿਆਂ ਖਿਲਾਫ ਵੱਖ ਵੱਖ ਧਾਰਾਵਾਂ ਹੇਠ ਜੰਡਿਆਲਾ ਥਾਣਾ ਵਿੱਖੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …