nabaz-e-punjab.com

ਬੀਬੀ ਉਪਿੰਦਰ ਪ੍ਰੀਤ ਕੌਰ ਗਿੱਲ ਨੇ 49ਵੀੱ ਯੂਨੀਅਨ ਵਰਲਡ ਕਾਨਫਰੰਸ ਆਨ ਲੰਗ ਹੈਲਥ ਵਿਖੇ ਪੜਿਆ ਪਰਚਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਕਤੂਬਰ:
ਤੰਬਾਕੂ ਵਿਰੁੱਧ ਕਾਰਜਸ਼ੀਲ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਅਤੇ ਮੁਹਾਲੀ ਦੇ ਵਾਰਡ ਨੰਬਰ 29 ਤੋੱ ਕੌਂਸਲਰ ਬੀਬੀ ਉਪਿੰਦਰ ਪ੍ਰੀਤ ਕੌਰ ਗਿੱਲ ਨੇ ਹੇਗ, ਨੀਦਰਲੈਂਡ ਵਿੱਚ ਹੋਈ ‘49ਵੀੱ ਯੂਨੀਅਨ ਵਰਲਡ ਕਾਨਫਰੰਸ ਆਨ ਲੰਗ ਹੈਲਥ ਵਿਖੇ ਹਿੱਸਾ ਲਿਆ ਅਤੇ ਤੰਬਾਕੂ ਦੇ ਗੈਰਕਾਨੂੰਨੀ ਪ੍ਰਚਾਰ ਨੂੰ ਜਾਗਰੂਕਤਾ ਨੋਟਿਸਾਂ ਰਾਹੀੱ ਕਿਵੇੱ ਠੱਲ ਪਾਈ ਜਾ ਸਕਦੀ ਹੈ ਵਿਸ਼ੇ ਤੇ ਖੋਜ ਪਰਚਾ ਪੜਿਆ। ਦੱਸਣਯੋਗ ਹੈ ਕਿ 49ਵੀੱ ਵਰਲਡ ਲੰਗ ਕਾਨਫਰੰਸ ਨੀਦਰਲੈਂਡ ਦੇ ਹੇਗ ਸ਼ਹਿਰ ਵਿੱਚ ਕਰਵਾਈ ਗਈ ਜਿਹੜੀ ਕਿ 24 ਤੋੱ 27 ਅਕਤੂਬਰ ਤੱਕ ਚੱਲੀ। ਇਸ ਕਾਨਫਰੰਸ ਵਿੱਚ ਦੁਨੀਆ ਭਰ ਤੋੱ ਕਰੀਬ 4000 ਡੈਲੀਗੇਟਾਂ ਨੇ ਹਿੱਸਾ ਲਿਆ।
ਇਸ ਕਾਨਫਰੰਸ ਵਿੱਚ ਉਹਨਾਂ ਨੇ ਹੋਰ ਸਰਕਾਰੀ ਅਧਿਕਾਰੀਆਂ ਦੇ ਨਾਲ ਪੰਜਾਬ ਦੀ ਅਗਵਾਈ ਕੀਤੀ। ਇਸ ਦੌਰਾਨ ਬੀਬੀ ਉਪਿੰਦਰਪ੍ਰੀਤ ਕੌਰ ਨੇ ਇੱਥੇ ਸੰਸਾਰ ਪੱਧਰੀ ਤੰਬਾਕੂ ਕੰਟਰੋਲ ਵਰਕਿੰਗ ਗਰੁਪ ਦੀ ਮੀਟਿੰਗ ਵਿੱਚ ਵੀ ਹਿੱਸਾ ਲਿਆ ਜਿਸ ਵਿੱਚ ਸੰਸਾਰ ਪੱਧਰ ਤੇ ਤੰਬਾਕੂ ਕੰਟਰੋਲ ਸੰਬੰਧੀ ਹੋਏ ਸਫਲ ਪ੍ਰੋਗਰਾਮਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਇਸ ਪ੍ਰੋਗਰਾਮ ਵਿੱਚ ਆਉਂਦੀਆਂ ਅੌਕੜਾਂ ਦਾ ਜ਼ਿਕਰ ਵੀ ਕੀਤਾ ਗਿਆ। ਇਸ ਬਾਰੇ ਬੀਬੀ ਉਪਿੰਦਰਪ੍ਰੀਤ ਕੌਰ ਨੇ ਹੇਗ ਤੋਂ ਗੱਲਬਾਤ ਕਰਦਿਆਂ ਕਿਹਾ ਕਿ ਇਸ ਕਾਨਫਰੰਸ ਦਾ ਮੁੱਖ ਉਦੇਸ਼ ਫੇਫੜਿਆਂ ਦੀਆਂ ਬਿਮਾਰੀਆਂ ਜਿਵੇੱ ਟੀਬੀ, ਐਚਆਈਵੀ ਅਤੇ ਤੰਬਾਕੂ ਦੇ ਪ੍ਰਭਾਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਗੰਭੀਰਤਾ ਨਾਲ ਵਿਚਾਰ ਚਰਚਾ ਕਰਨਾ ਸੀ ਜਿਸ ਵਿੱਚ ਦੁਨੀਆਂ ਦੇ ਕੋਨੇ-ਕੋਨੇ ਤੋੱ ਟੀਬੀ, ਐਚ ਆਈ ਵੀ ਅਤੇ ਤੰਬਾਕੂ ਤੇ ਕੰਮ ਕਰਨ ਵਾਲੇ ਖੋਜੀ, ਸਿਹਤ ਕਾਮਿਆਂ ਨੇ ਭਾਗ ਲਿਆ । ਉਹਨਾਂ ਕਿਹਾ ਕਿ ਇਸ ਕਾਨਫਰੰਸ ਵਿੱਚ ਪੰਜਾਬ ਵਿੱਚ ਤੰਬਾਕੂ ਕੰਟਰੋਲ ਸੰਬੰਧੀ ਹੋ ਰਹੇ ਚੰਗੇ ਕਾਰਜਾਂ ਬਾਰੇ ਖੁੱਲ ਕੇ ਜ਼ਿਕਰ ਕੀਤਾ ਗਿਆ। ਇਸ ਕਾਨਫਰੰਸ ਵਿੱਚ ਘੱਟ ਅਤੇ ਮੱਧ ਆਮਦਨ ਵਾਲੇ ਦੇਸ਼ਾਂ ਦੀਆਂ ਉਕਤ ਵਿਸ਼ੇ ਸੰਬੰਧੀ ਸਮੱਸਿਆਵਾਂ ਨੂੰ ਪੇਸ਼ ਕਰਕੇ ਉਸ ਦਾ ਹੱਲ ਖੋਜਣ ਦਾ ਯਤਨ ਕੀਤਾ ਜਾਂਦਾ ਹੈ।

Load More Related Articles

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…