Nabaz-e-punjab.com

ਯੂਨੀਕ ਆਰਟਸ ਸੁਸਾਇਟੀ ਨੇ ਮੁਹਾਲੀ ਦੇ ਫੇਜ਼-7 ਵਿੱਚ ਨੁੱਕੜ ਨਾਟਕ ਖੇਡਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਾਰਚ:
ਯੂਨੀਕ ਆਰਟਸ ਸੁਸਾਇਟੀ ਵੱਲੋਂ ਨਾਰਥ ਜੋਨ ਕਲਚਰ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਮਤਦਾਨ ਜਾਗਰੂਕਤਾ ਅਭਿਆਨ ’ਤੇ ਅੱਜ ਫੇਜ਼ 7 ਮੁਹਾਲੀ ਵਿੱਚ ਨੁੱਕੜ ਨਾਟਕ ਵੋਟ ਦੀ ਤਿਆਰੀ ਹੁਣ ਸਾਡੀ ਵਾਰੀ ਦਾ ਆਯੋਜਨ ਕੀਤਾ ਗਿਆ। ਇਸ ਨਾਟਕ ਨੂੰ ਸੋਨੀਕਾ ਭਾਟੀਆ ਵਲੋਂ ਲਿਖਿਆ ਅਤੇ ਫਿਲਮਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੋਨੀਕਾ ਭਾਟੀਆ ਨੇ ਦੱਸਿਆ ਕਿ ਇਹ ਨਾਟਕ ਲੋਕਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਸਬੰਧੀ ਜਾਗਰੂਕ ਕਰਦਾ ਹੈ ਅਤੇ ਉਨ੍ਹਾਂ ਨੂੰ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸਦੇ ਨਾਲ ਹੀ ਇਸ ਨਾਟਕ ਰਾਹੀਂ ਲੋਕਾਂ ਨੂੰ ਚੰਗਾ ਨੇਤਾ ਚੁਨਣ ਦੀ ਅਪੀਲ ਕੀਤੀ ਗਈ ਤਾਂ ਕਿ ਸਾਰਿਆਂ ਦਾ ਵਿਕਾਸ ਅਤੇ ਭਲਾ ਹੋ ਸਕੇ। ਇਸ ਮੌਕੇ ਉਨ੍ਹਾਂ ਨਾਲ ਰਾਹੁਲ ਵਰਮਾ, ਮਨਪ੍ਰੀਤ ਮਾਨੀ, ਅਰੁਣ ਚਨੇਲਿਆ, ਅਸ਼ੀਸ਼, ਮਮਤਾ, ਸੁਨੀਲ ਖੁਰਾਨਾ ਅਤੇ ਹਰਪ੍ਰੀਤ ਹਨੀ ਨੇ ਵੀ ਇਸ ਨਾਟਕ ਵਿਚ ਭਾਗ ਲਿਆ।

Load More Related Articles
Load More By Nabaz-e-Punjab
Load More In General News

Check Also

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀ…