ਰਾਮਗੜ੍ਹੀਆ ਭਵਨ ਦੇ ਸਾਲਾਨਾ ਸਮਾਗਮ ਵਿੱਚ ਪੰਜਾਬੀ ਵਿਰਸੇ ਦੀ ਵਿਲੱਖਣ ਪੇਸ਼ਕਾਰੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਫਰਵਰੀ:
ਸਾਹਿਤ ਵਿਗਿਆਨ ਕੇਂਦਰ (ਰਜ਼ਿ) ਚੰਡੀਗੜ੍ਹ ਦਾ ਸਾਲਾਨਾ ਸਮਾਗਮ ਰਾਮਗੜ੍ਹੀਆਂ ਭਵਨ ਸੈਕਟਰ-27 ਚੰਡੀਗੜ੍ਹ ਵਿਖੇ ਪੰਜਾਬੀ ਵਿਰਸੇ ਦੀਆਂ ਵੱਖ ਵੱਖ ਵੰਨਗੀਆਂ ਪੇਸ਼ ਕਰਕੇ ਮਨਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਗਿਆਨੀ ਕੇਵਲ ਸਿੰਘ ਨਿਰਦੋਸ਼ (ਕੈਨੇਡਾ), ਡਾ. ਸਵੈਰਾਜ ਸੰਧੂ, ਸ਼ਿੰਗਾਰਾ ਸਿੰਘ ਭੁੱਲਰ, ਰਮਨ ਸੰਧੂ ਤੇ ਸੇਵੀ ਰਾਇਤ ਸ਼ਾਮਲ ਸਨ। ਪੰਜਾਬੀ ਪਹਿਰਾਵੇ ਵਿੱਚ ਸਜੇ ਗਭਰੂਆਂ ਨੇ ਕਰਮਜੀਤ ਬੱਗਾ (ਅੰਤਰਰਾਸ਼ਟਰੀ ਅਲਗੋਜਾਵਾਦਕ ) ਦੀ ਅਗਵਾਈ ਹੇਠ ਸਰਦਾਰ ਹਰੀ ਸਿੰਘ ਨਲੂਆਂ ਦੀ ਵਾਰ ਜੋਸ਼ੀਲੇ ਅੰਦਾਜ਼ ਵਿੱਚ ਪੇਸ਼ ਕਰਕੇ ਕੀਤੀ। ਸਾਰੰਗੀ, ਬੁਘਦੂ, ਤੂੰਬੀ, ਢੋਲ, ਅਲਗੋਜੇ, ਬੀਨ ਅਤੇ ਤਬਲੇ ਦੇ ਤਾਲਮੇਲ ਵਿੱਜ ਮਿਰਜਾ, ਜੱਗਾ, ਜਿੰਦੂਆਂ, ਜੁਗਨੀ , ਬੋਲੀਆਂ ਸੁਣਾ ਕੇ ਦੋ ਘੰਟੇ ਸਰੋਤਿਆਂ ਨੂੰ ਕੀਲੀ ਰੱਖਿਆ। ਅਗਲੇ ਦੌਰ ਵਿੱਚ ਪੰਜਾਬੀ ਬੋਲੀ ਦੀ ਲਗਭਗ ਸੱਠ ਸਾਲ ਤੋਂ ਸਭਿਅਕ ਗੀਤ ਲਿਖ ਕੇ, ਗਾ ਕੇ ਸੇਵਾ ਕਰਦੇ ਆ ਰਹੇ ਗੁਰਚਰਨ ਸਿੰਘ ਬੋਪਾਰਾਏ ਤੇ ਸਵਰਨ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਹਰਮਨ ਪਿਆਰੀ ਜੋੜੀ ਨੇ ਹੀਰ, ਮਿਰਜਾ ਤੇ ਜੁਗਨੀ ਦੇ ਅੰਸ਼ ਗਾ ਕੇ ਸੁਣਾਏ। ਦਰਸ਼ਨ ਤਿਉਣਾ, ਪਾਲ ਸਿੰਘ ਪਾਲ, ਪਰਮਜੀਤ ਪੱਡਾ, ਧਿਆਨ ਸਿੰਘ ਕਾਹਲੋਂ, ਦਵਿੰਦਰ ਕੌਰ, ਤੇਜਾ ਸਿੰਘ ਥੂਹਾ ਅਤੇ ਕਾਕਾ ਜਸ਼ਨਪਰੀਤ ਸਿੰਘ ਜੋਸ਼ ਨੇ ਵੀ ਗੀਤ ਪੇਸ਼ ਕੀਤੇ ਕੇੱਦਰ ਦੇ ਸਰਪ੍ਰਸਤ ਸ੍ਰੀ ਸੰਗਾਰਾ ਸਿੰਘ ਭੁੱਲਰ ਨੇ ਸਰਕਾਰਾਂ ਨੂੰ ਕਲਾਕਾਰਾਂ ਦੀ ਸਾਰ ਲੈਣ ਦੀ ਅਪੀਲ ਕੀਤੀ। ਅਗੋੱ ਸਲਾਨਾਲ ਸਮਾਗਮ ਹੋਰ ਵੱਡੇ ਪੱਧਰ ਤੇ ਮਨਾਉਣ ਦੀ ਗੱਲ ਅੱਖੀ। ਰਾਮਗੜ੍ਹੀਆ ਸਭਾ ਚੰਡੀਗੜ੍ਹ ਦੇ ਪ੍ਰਧਾਨ ਜਸਵੰਤ ਸਿੰਘ ਭੁੱਲਰ ਨੇ ਕੇਂਦਰ ਨੂੰ ਹਰ ਪ੍ਰਕਾਰ ਦਾ ਸਹਿਯੋਗ ਦਾ ਵਾਅਦਾ ਕੀਤਾ। ਡਾ. ਸਵੈਰਾਜ ਸੰਧੂ, ਕੇਵਲ ਸਿੰਘ ਨਿਰਦੋਸ਼ ਅਤੇ ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਨੇਵੀਂ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਨ ਗੁਰਦਰਸ਼ ਸਿੰਘ ਮਾਵੀ ਨੇ ਵਧੀਆ ਢੰਗ ਨਾਲ ਕੀਤਾ। ਇਸ ਮੌਕੇ ਸ਼ਾਮ ਸਿੰਘ ਅੰਗ-ਸੰਗ, ਮਨਮੋਹਨ ਸਿੰਘ ਦਾਊ, ਬਲਵਿੰਦਰ ਸਿੰਘ ਉਤਮ ਰੈਸਟੋਰੈਂਟ ਵਾਲ, ਅਵਤਾਰ ਭੰਵਰਾ, ਅਮਰਜੀਤ ਪਟਿਆਲਾਵੀ, ਮਨਜੀਤ ਕੌਰ ਮੁਹਾਲੀ, ਮਨਕੀਅਤ ਬਸਰਾ, ਨਰਿੰਦਰ ਨਸਰੀਨ, ਕਸ਼ਮੀਰ ਕੌਰ ਸੰਧੂ, ਅਮਰਜੀਤ ਖੁਰਲ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…