ਬ੍ਰਹਮਾਕੁਮਾਰੀ ਭੈਣਾਂ ਵੱਲੋਂ ਯੂਨੀਕ ਵਾਕ ਫ਼ਾਰ ਪੀਸ ਦਾ ਆਯੋਜਨ

ਨੌਜਵਾਨਾਂ ’ਚ ਗੁੱਸਾ ਘੱਟ ਕਰਨ ਵਿੱਚ ਮਦਦ ਕਰੇਗੀ ਵਾਕ ਫ਼ਾਰ ਪੀਸ: ਨਰਿੰਦਰ ਚੌਧਰੀ

ਬਾਲਾਸਰ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਨੂੰ ਦਿੱਤੀ ਸ਼ਰਧਾਂਜਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਬ੍ਰਹਮਾਕੁਮਾਰੀਜ਼ ਦੀ ਅੰਤਰਰਾਸ਼ਟਰੀ ਸੰਸਥਾ ਵੱਲੋਂ ਇੱਥੋਂ ਦੇ ਸੱੁਖ-ਸ਼ਾਂਤੀ ਭਵਨ ਫੇਜ਼-7 ਤੋਂ ਨੇਬਰਹੁੱਡ ਪਾਰਕ ਸੈਕਟਰ-70 ਤੱਕ ਪਲੇਠੀ ਵਾਕ ਫ਼ਾਰ ਪੀਸ ਦਾ ਆਯੋਜਨ ਕੀਤਾ ਗਿਆ। ਜਿਸ ਨੂੰ ਪੰਜਾਬ ਯੁਵਕ ਤੇ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਕਮਲਜੀਤ ਸਿੰਘ ਸਿੱਧੂ, ਡੀਐਸਪੀ (ਸਪੈਸ਼ਲ ਸੈੱਲ) ਨਰਿੰਦਰ ਚੌਧਰੀ, ਅਤੇ ਮੁਹਾਲੀ ਸਰਕਲ ਦੇ ਰਾਜਯੋਗ ਕੇਂਦਰਾਂ ਦੀ ਇੰਚਾਰਜ ਬ੍ਰਹਮਾਕੁਮਾਰੀ ਭੈਣ ਪ੍ਰੇਮਲਤਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਬਾਲਾਸਰ ਰੇਲ ਹਾਦਸੇ ਵਿੱਚ ਮਰਨ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਵਿਸ਼ਵ ਵਿੱਚ ਵਧ ਰਹੀ ਅਸ਼ਾਂਤੀ, ਤਣਾਅ, ਹਿੰਸਾ ਅਤੇ ਦਹਿਸ਼ਤ ਨੂੰ ਘਟਾਉਣ ਲਈ ਵਾਕ ਫ਼ਾਰ ਪੀਸ ਦਾ ਆਯੋਜਨ ਕੀਤਾ ਗਿਆ ਹੈ।
ਵਾਕ ਫ਼ਾਰ ਪੀਸ ਦੌਰਾਨ ਬ੍ਰਹਮਾਕੁਮਾਰੀ ਭੈਣ ਭਗਵਾਨ ਸ਼ਿਵ ਦਾ ਝੰਡਾ ਲੈ ਕੇ ਅੱਗੇ ਚੱਲ ਰਹੀ ਸੀ ਜਦੋਂਕਿ ਉਸ ਦੇ ਪਿੱਛੇ ਸੈਂਕੜੇ ਰਾਜਯੋਗੀ ਭੈਣਾਂ ਅਤੇ ਭਰਾ ਦੋ ਕਤਾਰਾਂ ਵਿੱਚ ਸ਼ਾਂਤੀ, ਪਿਆਰ ਅਤੇ ਸਦਭਾਵਨਾ ਦੀਆਂ ਕਿਰਨਾਂ ਪੂਰੇ ਸੰਸਾਰ ਲਈ ਫੈਲਾਉਂਦੇ ਹੋਏ ਸ਼ਾਂਤੀ ਵਿੱਚ ਚਲ ਰਹੇ ਸਨ। ਅਜਿਹੇ ਮਾਹੌਲ ਵਿੱਚ ਲੋਕਾਂ ਨੇ ਵੀ ਸ਼ਾਂਤੀ ਦੀਆਂ ਕਿਰਨਾਂ ਪੈਦਾ ਕਰਨ ਦੀ ਪ੍ਰੇਰਨਾ ਲਈ ਅਤੇ ਡੂੰਘੇ ਸ਼ਾਂਤ ਮਾਹੌਲ ਦਾ ਅਨੁਭਵ ਕੀਤਾ। ਬ੍ਰਹਮਾਕੁਮਾਰੀ ਸੱੁਖ-ਸ਼ਾਂਤੀ ਭਵਨ ਫੇਜ਼-7 ਨੂੰ ਵਿਸ਼ੇਸ਼ ਝੰਡਿਆਂ, ਬੈਨਰਾਂ ਅਤੇ ਨਾਅਰਿਆਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ।

ਇਸ ਮੌਕੇ ਡੀਐਸਪੀ ਨਰਿੰਦਰ ਚੌਧਰੀ ਨੇ ਬ੍ਰਹਮਾਕੁਮਾਰੀ ਭੈਣਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਕ ਫ਼ਾਰ ਪੀਸ ਨੌਜਵਾਨਾਂ ਵਿੱਚ ਗੁੱਸਾ ਘੱਟ ਕਰਨ ਵਿੱਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਮਨੁੱਖ ਪਦਾਰਥਾਂ ਦੀ ਚਕਾਚੌਂਧ ਵਿੱਚ ਉਲਝਿਆ ਹੋਇਆ ਹੈ। ਘਰ, ਪਰਿਵਾਰ, ਸਮਾਜ, ਰਾਸ਼ਟਰ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵਿਕਾਸ ਲਈ ਉਸ ਨੂੰ ਅੰਦਰੂਨੀ ਸ਼ਾਂਤੀ ਦੀ ਲੋੜ ਹੈ।
ਡਿਪਟੀ ਡਾਇਰੈਕਟਰ ਕਮਲਜੀਤ ਸਿੰਘ ਸਿੱਧੂ ਡਿਪਟੀ ਨੇ ਬ੍ਰਹਮਾਕੁਮਾਰੀ ਭੈਣਾਂ ਵੱਲੋਂ ਮਨੁੱਖਤਾ ਲਈ ਕੀਤੀਆਂ ਜਾ ਰਹੀਆਂ ਨਿਸ਼ਕਾਮ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਗਿਣਤੀ ਦੇ ਨਾਲ-ਨਾਲ ਉਨ੍ਹਾਂ ਦੀ ਗੁਣਵੱਤਾ ਵਿੱਚ ਵੀ ਸੁਧਾਰ ਕਰਨ ਦੀ ਲੋੜ ਹੈ। ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਬ੍ਰਹਮਾਕੁਮਾਰੀ ਭੈਣ ਰਮਾ ਨੇ ਕਿਹਾ ਕਿ ਸ਼ਾਂਤੀ ਵਿਕਾਸ ਦੀ ਧੁਰੀ ਅਤੇ ਮਜ਼ਬੂਤ ਨੀਂਹ ਹੈ। ਜਿਸ ਤੋਂ ਖੁਸ਼ਹਾਲ ਸਮਾਜ ਦੀ ਆਸ ਰੱਖੀ ਜਾ ਸਕਦੀ ਹੈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …