ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਯੂਨਿਟ ਦੀ ਸਰਬਸੰਮਤੀ ਨਾਲ ਕੀਤੀ ਚੋਣ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 13 ਜੂਨ:
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਮੀਟਿੰਗ ਅੱਜ ਗੁਰਦੁਆਰਾ ਅਕਾਲੀ ਦਫ਼ਤਰ ਖਰੜ ਵਿਖੇ ਹੋਈ। ਜਿਸ ਵਿੱਚ ਯੂਨੀਅਨ ਦੇ ਪ੍ਰੈਸ ਸਕੱਤਰ ਮੇਹਰ ਸਿੰਘ ਥੇੜੀ ਅਬਜਰਵਰ ਵਜੋਂ ਹਾਜ਼ਰ ਹੋਏ ਜਦੋਂ ਕਿ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ ਨੇ ਵੀ ਹਾਜ਼ਰੀ ਭਰੀ। ਇਸ ਮੌਕੇ ਯੂਨੀਅਨ ਦੀ ਖਰੜ ਬਲਾਕ ਦੀ ਸਰਬਸੰਮਤੀ ਨਾਲ ਚੋਣ ਹੋਈ। ਜਿਸ ਵਿੱਚ ਰਣਜੀਤ ਸਿੰਘ ਬਾਜੀਆਂ ਨੂੰ ਪ੍ਰਧਾਨ, ਸੁਰਮੁੱਖ ਸਿੰਘ ਛੱਜੂਮਾਜਰਾ ਨੂੰ ਜਨਰਲ ਸਕੱਤਰ, ਰਾਜਵੀਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਭੱੁਖੜੀ ਨੂੰ ਮੀਤ ਪ੍ਰਧਾਨ, ਹਕੀਕਤ ਸਿੰਘ ਘੜੂੰਆਂ ਨੂੰ ਪ੍ਰੈਸ ਸਕੱਤਰ, ਅਵਤਾਰ ਸਿੰਘ ਜੰਡਪੁਰ ਨੂੰ ਮੀਤ ਪ੍ਰਧਾਨ, ਗੁਰੰਜਟ ਸਿੰਘ ਨੂੰ ਸੰਗਠਨ ਸਕੱਤਰ ਚੁਣਿਆ ਗਿਆ। ਇਸ ਮੌਕੇ 7 ਕਾਰਜਕਾਰਨੀ ਮੈਂਬਰ ਵੀ ਚੁਣੇ ਗਏ।
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਮਾਲ ਵਿਭਾਗ ਦੇ ਕਈ ਸਰਕਲਾਂ ਵਿਚ ਪਟਵਾਰੀ ਨਹੀਂ ਹਨ ਜਾਂ ਵਾਧੂ ਚਾਰਜ ਵਾਲੇ ਪਟਵਾਰੀ ਕੰਮ ਨਹੀਂ ਕਰ ਰਹੇ, ਜਿਸ ਕਾਰਨ ਕਿਸਾਨਾਂ ਅਤੇ ਵਿਦਿਆਰਥੀਆਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ। ਵਿਦਿਆਰਥੀਆਂ ਨੇ ਆਪਣੇ ਸਰਟੀਫਿਕੇਟ ਤਸਦੀਕ ਕਰਵਾਉਣੇ ਹੁੰਦੇ ਹਨ ਅਤੇ ਕਿਸਾਨਾਂ ਨੂੰ ਕਰਜੇ ਲੈਣ ਜਾਂ ਹੋਰ ਕੰਮ ਧੰਦੇ ਲਈ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਮਾਲ ਵਿਭਾਗ ਦੇ ਹਰ ਸਰਕਲ ਵਿੱਚ ਪਟਵਾਰੀਆਂ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਫਰਦ ਕੇਂਦਰ ਖਰੜ ਵਿੱਚ ਕਿਸਾਨਾਂ ਨੂੰ ਫਰਦ ਲੇਣ ਵਿਚ ਬਹੁਤ ਮੁਸ਼ਕਲ ਆਉਂਦੀ ਹੈ। ਇੱਥੇ ਫਰਦ ਦੇਣ ਲਈ ਸਿਰਫ਼ ਦੋ ਕੰਪਿਊਟਰ ਹਨ ਅਤੇ ਪ੍ਰਾਪਰਟੀ ਡੀਲਰ ਅੰਦਰ ਖਾਤੇ ਪਹਿਲਾਂ ਹੀ ਟੋਕਣ ਚੁੱਕ ਲੈਂਦੇ ਹਨ, ਜਿਸ ਕਰਕੇ ਕਿਸਾਨਾਂ ਨੂੰ ਸਾਰਾ ਦਿਨ ਫਰਦ ਕੇਂਦਰ ਵਿੱਚ ਰਹਿਣ ਤੋਂ ਬਾਅਦ ਫਰਦ ਮਿਲਦੀ ਹੈ। ਇਸ ਲਈ ਇਸ ਫਰਦ ਕੇਂਦਰ ਵਿਚ ਫਰਦ ਦੇਣ ਲਈ ਦੋ ਕੰਪਿਊਟਰ ਹੋਰ ਲਗਾਏ ਜਾਣ। ਉਹਨਾਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੋਟਰਾਂ ਦਾ ਲੋਡ ਵਧਾਉਣ ਲਈ ਵਿਧੀ ਸਰਲ ਬਣਾਈ ਜਾਵੇ।
ਇਸ ਮੌਕੇ ਯੂਨੀਅਨ ਆਗੂ ਗੁਰਬਚਨ ਲਾਲ ਰੰਗੀਆਂ, ਕਰਨੈਲ ਸਿੰਘ ਚੋਲਟਾ, ਬਹਾਦਰ ਸਿੰਘ ਨਿਆਂਮੀਆਂ, ਹਰਵਿੰਦਰ ਸਿੰਘ ਪੋਪਨਾ, ਦਿਲਬਾਗ ਸਿੰਘ ਸਰਪੰਚ ਭਾਗੋਮਾਜਰਾ, ਜਸਵੀਰ ਸਿੰਘ ਘੋਗਾ, ਸੁਖਦੇਵ ਸਿੰਘ, ਗਿਆਨ ਸਿੰਘ ਧੜਾਕ, ਮਹਿੰਦਰ ਸਿੰਘ ਗੜਾਂਗ, ਜਸਵਿੰਦਰ ਸਿੰਘ ਪੱਪੀ, ਮਲਕੀਤ ਸਿੰਘ ਭੁੱਖੜੀ, ਭਾਗ ਸਿੰਘ ਰੁੜਕੀ, ਜੀਤ ਸਿੰਘ ਰੁੜਕੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …