ਯੂਨਾਈਟਿਡ ਜਰਨਲਿਸਟ ਐਸੋਸੀਏਸ਼ਨ ਵੱਲੋਂ ਸਨਮਾਨ ਸਮਾਗਮ ਦਾ ਆਯੋਜਨ

ਸ਼ਲਾਘਾਯੋਗ ਸੇਵਾਵਾਂ ਬਦਲੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਹਰਜੀਤ ਸਿੰਘ ਲੱਕੀ ਸਮੇਤ ਹੋਰਨਾਂ ਪੱਤਰਕਾਰਾਂ ਦਾ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਜ਼ੀਰਕਪੁਰ, 15 ਫਰਵਰੀ:
ਯੂਨਾਈਟਿਡ ਜਰਨਲਿਸਟ ਐਸੋਸੀਏਸ਼ਨ ਵੱਲੋਂ ਇਕ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਊਦੇਵੀਰ ਢਿੱਲੋਂ ਪੁਤਰ ਦੀਪ ਇੰਦਰ ਢਿੱਲੋਂ ਜਨਰਲ ਸਕੱਤਰ ਪੰਜਾਬ ਕਾਂਗਰਸ ਸਨ ਅਤੇ ਵਿਸ਼ੇਸ ਮਹਿਮਾਣ ਡੀਐਸਪੀ ਪਰਸ਼ੋਤਮ ਸਿੰਘ ਬੱਲ ਅਤੇ ਟਰੈਫ਼ਿਕ ਇੰਚਾਰਜ ਮਨਫੂਲ ਸਿੰਘ ਸਨ। ਇਸ ਮੌਕੇ ਸੰਸਥਾ ਦੇ ਪ੍ਰਧਾਨ ਰੋਹਿਤ ਸੈਣੀ ਨੇ ਕਿਹਾ ਕਿ ਹਰ ਪੱਧਰ ਉੱਪਰ ਹੀ ਪੱਤਰਕਾਰਾਂ ਦਾ ਫਰਕ ਖਤਮ ਕੀਤਾ ਜਾਣਾ ਚਾਹੀਦਾ ਹੈ। ਹਰ ਪੱਤਰਕਾਰ ਹੀ ਮਹੱਤਵਪੂਰਨ ਹੁੰਦਾ ਹੈ। ਪੱਤਰਕਾਰਾਂ ਵਿੱਚ ਵੱਡੇ ਅਤੇ ਛੋਟੇ ਦਾ ਫਰਕ ਖਤਮ ਕੀਤਾ ਜਾਣਾ ਚਾਹੀਦਾ ਹੈ। ਜੇ ਕਿਸੇ ਪੱਤਰਕਾਰ ਦੀ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਸੰਸਥਾ ਵੱਲੋਂ ਉਸਦੇ ਪਰਿਵਾਰ ਨੂੰ ਹਰ ਮਹੀਨੇ ਪੰਜ ਹਜਾਰ ਰੁਪਏ ਦਿੱਤੇ ਜਾਣਗੇ। ਜਲਦੀ ਹੀ ਪੱਤਰਕਾਰਾਂ ਦੀ ਬੀਮਾ ਯੋਜਨਾਂ ਵੀ ਸ਼ੁਰੂ ਕੀਤੀ ਜਾ ਰਹੀ ਹੈ।
ਇਸ ਮੌਕੇ ਪੱਤਰਕਾਰੀ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਪ੍ਰਧਾਨ ਡੇਰਾਬੱਸੀ ਪ੍ਰੈਸ ਕਲੱਬ ਹਰਜੀਤ ਸਿੰਘ ਲੱਕੀ, ਮੁਹਾਲੀ ਤੋਂ ਛਪਦੇ ਰੋਜ਼ਾਨਾ ਇਵਨਿੰਗ ਅਖ਼ਬਾਰ ਸਕਾਈ ਹਾਕ ਟਾਈਮਜ ਦੇ ਫੋਟੋ ਜਰਨਲਿਸਟ ਰਾਜ ਕੁਮਾਰ ਅਰੋੜਾ, ਸ਼ਾਲਿਣੀ ਸੇਠ, ਅਸ਼ੀਸ ਰਾਮਪਾਲ, ਸੰਜੀਵ ਰਾਮ ਪਾਲ, ਪੀ.ਪੀ. ਵਰਮਾ, ਅਸ਼ੋਕ ਕੁਮਾਰ, ਹਰਦੇਵ ਚੌਹਾਨ, ਜਸਬੀਰ ਸੈਣੀ, ਵਿਜੈ ਜਿੰਦਲ, ਗੁਰਪਾਲ ਬਾਜਵਾ, ਯਸ਼ਪਾਲ ਚੌਹਾਨ, ਮੇਜਰ ਅਲੀ, ਸੁਰਿੰਦਰ ਗਰਗ, ਰਾਜ ਕੁਮਾਰ, ਭਾਰਤ ਭੰਡਾਰੀ, ਉਮੰਗ ਸੇਰੋਂ, ਸ਼ਿਖਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਪ੍ਰਵੇਸ਼, ਸਕੱਤਰ ਰਵੀ ਸ਼ਰਮਾ, ਫਾਉਂਡਰ ਮੈਂਬਰ ਮਧੂਬਾਲਾ ਅਤੇ ਸੰਸਥਾ ਦੇ ਸਾਰੇ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …